Home / ਸਿਆਸਤ / ਮੋਦੀ ਸਿਰਫ ਦੋ ਯੋਜਨਾਵਾਂ ਲਈ ਜਾਣੇ ਜਾਂਦੇ ਹਨ, ਇੱਕ ਪਕੌੜਾ ਯੋਜਨਾ ਦੂਜੀ ਭਗੌੜਾ ਯੋਜਨਾ : ਸਿੱਧੂ..

ਮੋਦੀ ਸਿਰਫ ਦੋ ਯੋਜਨਾਵਾਂ ਲਈ ਜਾਣੇ ਜਾਂਦੇ ਹਨ, ਇੱਕ ਪਕੌੜਾ ਯੋਜਨਾ ਦੂਜੀ ਭਗੌੜਾ ਯੋਜਨਾ : ਸਿੱਧੂ..

ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੋਟਾਂ ਪਾਏ ਜਾਣ ਵਾਲੇ ਦਿਨ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੱਛਾ ਨਹੀਂ ਛੱਡਣਾ ਚਾਹੁੰਦੇ। ਅੱਜ ਇੱਕ ਵਾਰ ਫਿਰ ਸਿੱਧੂ ਨੇ ਮੋਦੀ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੋਦੀ ਦੇਸ਼ ਵਿੱਚ ਸ਼ਿਰਫ ਦੋ ਯੋਜਨਾਵਾਂ ਲਈ ਜਾਣੇ ਜਾਂਦੇ ਹਨ, ਇੱਕ ਬੇਰੁਜ਼ਗਾਰਾਂ ਲਈ ਪਕੌੜਾ ਯੋਜਨਾ ਤੇ ਦੂਜੀ ਹਿੰਦੁਸਤਾਨ ਦੇ ਅਮੀਰਾਂ ਲਈ ਭਗੌੜਾ ਯੋਜਨਾ। ਨਵਜੋਤ ਸਿੰਘ ਸਿੱਧੂ ਇੱਥੇ ਗੱਲਾਂ ਗੱਲਾਂ ਵਿੱਚ ਮੋਦੀ ਵਿੱਚੋਂ ਦੀ ਅੰਬਾਨੀਆਂ ਤੇ ਅਡਾਨੀਆਂ ‘ਤੇ ਨਿਸ਼ਾਨਾ ਸਾਧ ਗਏ।

ਨਵਜੋਤ ਸਿੰਘ ਸਿੱਧੂ ਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਰਕਾਰ ਨਾਲ ਸਬੰਧਤ ਕੰਪਨੀਆਂ ਨੂੰ ਵੇਚ ਦੇਣ ਦੇ ਦੋਸ਼ ਲਾਏ, ਉੱਥੇ ਦੂਜੇ ਪਾਸੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਸਰਕਾਰੀ ਕੰਪਨੀਆਂ ਵੇਚ ਕੇ ਮੋਦੀ ਨੇ ਅਡਾਨੀਆਂ ਅਤੇ ਅੰਬਾਨੀਆਂ ਨੂੰ ਲਾਭ ਪਹੁੰਚਾਇਆ ਹੈ। ਸਿੱਧੂ ਦੇ ਇਨ੍ਹਾਂ ਦੋਸ਼ਾਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪਤਾ ਨਹੀਂ, ਪਰ ਇੰਨਾ ਜਰੂਰ ਹੈ ਕਿ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਦੌਰ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਕੀਤਾ ਗਿਆ ਤਿੱਖਾ ਸ਼ਬਦੀ ਹਮਲਾ ਇੱਕ ਫਿਰ ਉਨ੍ਹਾਂ ਨੂੰ ਸੁਰਖੀਆਂ ਵਿੱਚ ਲੈ ਆਇਆ ਹੈ।

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *