ਪੰਜਾਬ ‘ਚ ਵਧਿਆ ਬਿਜਲੀ ਸੰਕਟ, ਰਾਜਪੁਰਾ ਥਰਮਲ ਪਲਾਂਟ ਪੂਰੀ ਤਰ੍ਹਾਂ ਹੋਇਆ ਬੰਦ

TeamGlobalPunjab
2 Min Read

ਪਟਿਆਲਾ: ਕੋਲੇ ਦੀ ਕਮੀ ਕਾਰਨ ਪੰਜਾਬ ‘ਚ ਬਿਜਲੀ ਸੰਕਟ ਵੱਧਦਾ ਜਾ ਰਿਹਾ ਹੈ। ਜਿਸ ਤਹਿਤ ਹੁਣ ਕੋਲੇ ਦੀ ਕਮੀ ਕਾਰਨ ਰਾਜਪੁਰਾ ਥਰਮਲ ਪਲਾਂਟ ਦਾ ਦੂਸਰਾ ਯੂਨਿਟ ਵੀ ਬੰਦ ਕਰ ਦਿੱਤਾ ਹੈ। ਦੂਸਰਾ ਯੂਨਿਟ ਬੰਦ ਹੋਣ ਕਾਰਨ ਰਾਜਪੁਰਾ ‘ਚ ਬਿਜਲੀ ਪੈਦਾ ਕਰਨੀ ਪੂਰਣ ਤੌਰ ‘ਤੇ ਬੰਦ ਹੋ ਗਈ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਰਾਜਪੁਰਾ ਦਾ ਪਹਿਲਾਂ ਯੂਨਿਟ ਬੰਦ ਕੀਤਾ ਗਿਆ ਸੀ। ਰਾਜਪੁਰਾ ‘ਚ ਪਾਵਰ ਪਲਾਂਟ ਦੋ ਹੀ ਯੂਨਿਟ ਸਥਾਪਿਤ ਕੀਤੇ ਹੋਏ ਹਨ ਜੋ 700 ਮੈਗਾਵਾਟ ਬਿਜਲੀ ਪੈਦਾ ਕਰਦੇ ਸਨ। ਕੋਲੇ ਦੀ ਕਮੀ ਕਾਰਨ ਇਹਨਾਂ ਦੋਵਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ।

ਰਾਜਪੁਰਾ ਥਰਮਲ ਪਲਾਂਟ ਦੇ ਅਧਿਕਾਰੀਆਂ ਮੁਤਾਬਕ ਸਭ ਤੋਂ ਸਸਤੀ ਬਿਜਲੀ ਇਸ ਪਲਾਂਟ ‘ਚ ਤਿਆਰ ਕੀਤੀ ਜਾਂਦੀ ਸੀ। ਇੱਥੋਂ ਪੰਜਾਬ ਸਰਕਾਰ ਨੂੰ ਬਿਜਲੀ 2.91 ਰੁਪਏ ਪ੍ਰਤੀ ਯੂਨਿਟ ਮੁਹੱਈਆਂ ਕਰਵਾਈ ਜਾਂਦੀ ਹੈ। ਪਾਵਰ ਪਲਾਂਟ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਵਿਚਲਾ ਰੱਸਤਾ ਕੱਢਿਆ ਜਾਵੇ ਤਾਂ ਜੋਂ ਥਰਮਲ ਪਲਾਂਟਾਂ ਨੂੰ ਜ਼ਰੂਰੀ ਕੋਲਾ ਮਿਲਦਾ ਰਹੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨ ਕਾਫ਼ੀ ਚਿੰਤਾਜਨਕ ਹੋਣਗੇ।

ਰਾਜਪੁਰਾ ਤੋਂ ਇਲਾਵਾ ਰੋਪੜ ਪਵਾਰ ਪਲਾਂਟ ਅਤੇ ਲਹਿਰਾ ਮੁਹੱਬਤ ਪਾਵਰ ਪਲਾਂਟ ਦੇ ਦੋ-ਦੋ ਯੂਨਿਟ ਬੰਦ ਕੀਤੇ ਗਏ ਹਨ। ਰੋਪੜ ‘ਚ ਕੁੱਲ 4 ਯੂਨਿਟ ਮੌਜੂਦ ਹਨ ਜੋ 210 ਮੈਗਾਵਾਟ ਬਿਜਲੀ ਪੈਦਾ ਕਰਦੇ ਹਨ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਕੁੱਲ 920 ਮੈਗਾਵਾਟ ਬਿਜਲੀ ਤਿਆਰ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਕੇਂਦਰੀ ਪੂਲ ਤੋਂ 4300 ਮੈਗਾਵਾਟ ਦੇ ਕਰੀਬ ਬਿਜਲੀ ਖਰੀਦ ਕਰ ਰਿਹਾ ਹੈ।

Share this Article
Leave a comment