Tuesday, August 20 2019
Home / ਸਿਆਸਤ / ਮੋਦੀ ਦੀ ਰੈਲੀ ‘ਚ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਵੇਚੇ ਪਕੌੜੇ, ਪੁਲਿਸ ਨੇ ਚੁੱਕ ਚੁੱਕ ਸੁੱਟੇ ਗੱਡੀ ‘ਚ

ਮੋਦੀ ਦੀ ਰੈਲੀ ‘ਚ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਵੇਚੇ ਪਕੌੜੇ, ਪੁਲਿਸ ਨੇ ਚੁੱਕ ਚੁੱਕ ਸੁੱਟੇ ਗੱਡੀ ‘ਚ

ਚੰਡੀਗੜ੍ਹ : ਲੋਕ ਸਭਾ ਚੋਣਾਂ ਇੰਨੀ ਦਿਨੀਂ ਆਪਣੀ ਚਰਮ ਸੀਮਾਂ ‘ਤੇ ਹਨ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਇਸੇ ਸਿਲਸਿਲੇ ‘ਚ ਸਾਰੇ ਹੀ ਸਿਆਸੀ ਆਗੂ ਅਤੇ ਵੱਡੀ ਦਿੱਗਜ਼ ਲੀਡਰ ਮੰਨੇ ਜਾਂਦੇ ਨੇਤਾ ਵੀ ਆਪਣੀਆਂ ਚੋਣ ਰੈਲੀਆਂ ‘ਚ ਲੱਗੇ ਹੋਏ ਹਨ। ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ, ਜਿਸ ਰੈਲੀ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਸੁਰਖੀਆਂ ਬਟੋਰ ਰਹੀਆਂ ਰਹੀਆਂ ਹਨ। ਜੀ ਹਾਂ ਇਸ ਰੈਲੀ ਦੀ ਖਾਸੀਅਤ ਹੀ ਕੁਝ ਅਜਿਹੀ ਸੀ। ਦਰਅਸਲ ਹੋਇਆ ਇੰਝ ਕਿ ਬੀਤੇ ਦਿਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੰਡੀਗੜ੍ਹ ਵਿਖੇ ਆਪਣੀ ਚੋਣ ਰੈਲੀ ਕੀਤੀ ਗਈ ਤਾਂ ਕੁਝ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਨੇ ਰੈਲੀ ਦੇ ਬਾਹਰ ਪਕੌੜੇ ਵੇਚਣੇ ਸ਼ੁਰੂ ਕਰ ਦਿੱਤੇ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤ ਕਾਫੀ ਵਾਇਰਲ ਹੋ ਰਹੀਆਂ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਰੁਜ਼ਗਾਰਾਂ ਨੂੰ ਪਕੌੜੇ ਵੇਚ ਕੇ ਕਮਾਈਆਂ ਕਰਨ ਦੀ ਮਹਾਨ ਨਸੀਹਤ ਦਿਤੀ ਸੀ, ਤੇ ਹੁਣ ਇਹ ਬੇਰੁਜ਼ਗਾਰ ਨੌਜਵਾਨ ਕਾਲੇ ਕਪੜੇ ਪਾ ਕੇ ਪੀਐਮ ਮੋਦੀ ਦੀ ਉਸੇ ਨਸੀਹਤ ‘ਤੇ ਚਲਦੇ ਹੋਏ ਚੰਡੀਗੜ੍ਹ ‘ਚ ਮੋਦੀ ਦੀ ਰੈਲੀ ਦੌਰਾਨ ਪਕੌੜੇ ਵੇਚ ਰਹੇ ਸਨ। ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਵਿਰੋਧ ਕਰ ਰਹੇ ਉਹ ਨੌਜਵਾਨ ਕਿਸੇ ਸਬਜੀ ਵੇਚਣ ਵਾਲੇ ਵਾਂਗ ਹੋਕਾ ਦਿੰਦੇ ਹਨ ਪਕੌੜੇ ਲੈ ਲਓ! ਪਕੌੜੇ ਲੈ ਲਓ! ਬੀ.ਏ ਦੇ ਪਕੌੜੇ! ਐਲਐਲਬੀ ਦੇ ਪਕੌੜੇ.. ਇਸੇ ਦੌਰਾਨ ਵੀਡੀਓ ਅੱਗੇ ਚਲਦੀ ਹੈ ਤਾਂ ਇੱਕ ਲੜਕੀ ਅੱਗੇ ਹੋ ਕੇ ਹੋਕਾ ਦਿੰਦੀ ਹੈ ਕਿ, “ਪਕੌੜੇ ਲੈ ਲਓ ਪਕੌੜੇ, ਮੋਦੀ ਜੀ ਨੇ ਨਵੀਂ ਯੋਜਨਾ ਦਿੱਤੀ ਹੈ ਪਕੌੜਾ ਯੋਜਨਾ!” ਵੀਡੀਓ ਅੱਗੇ ਵਧਦੀ ਹੈ ਕਿ ਜਿਉਂ ਹੀ ਨੌਜਵਾਨਾਂ ਵੱਲੋਂ ਕਾਲੇ ਕੱਪੜੇ ਪਾ ਕੇ ਰੈਲੀ ਦੇ ਬਾਹਰ ਪਕੌੜੇ ਵੇਚਣਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤੇ ਚੰਡੀਗੜ੍ਹ ਪੁਲੀਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲੈਂਦੀ ਹੈ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀ ਗੱਲ ਕਰੀਏ ਤਾਂ ਪੀਐਮ ਨੇ ਆਪਣੀ ਰੈਲੀ ਚ ਕਾਂਗਰਸ ਨੂੰ ਚੰਗੇ ਰਗੜੇ ਲਾਏ। ਮੋਦੀ ਨੇ ਚੰਡੀਗੜ੍ਹ ਦੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਨਾਂ ਨਾਲ ਰੇਲ ਘਪਲੇ ਨੂੰ ਜੋੜਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਦੇ ਰਿਸ਼ਤੇਦਾਰ ਘਪਲਾ ਕਰਦੇ ਹਨ ਤੇ ਕਾਂਗਰਸ ਕਹਿੰਦੀ ਸੀ ‘ਹੁਆ ਤੋ ਹੁਆ..ਉਥੇ ਹੀ ਉਨਾਂ ਆਪਣੀਆਂ ਯੋਜਨਾਵਾਂ ਤੇ ਕੰਮ ਵੀ ਗਿਣਵਾਏ।

Check Also

Golden Temple sarovar suicide

ਅੰਮ੍ਰਿਤਧਾਰੀ ਵਿਅਕਤੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਸਵੇਰ ਦੇ ਲਗਭਗ 1.30 ਵਜੇ ਇੱਕ ਅੰਮ੍ਰਿਤਧਾਰੀ ਵਿਅਕਤੀ …

Leave a Reply

Your email address will not be published. Required fields are marked *