Breaking News

ਮੈਡੀਕਲ ਦੀ ਪੜ੍ਹਾਈ ਕਰਨ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਓਨਟਾਰੀਓ : ਵਧੀਆ ਜ਼ਿੰਦਗੀ ਦੇ ਸੁਨਹਿਰੇ ਸੁਪਨੇ ਸੰਜੋ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਦੇ ਪੰਜਾਬੀ ਨੌਜਵਾਨ ਦਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਅਮਰਿੰਦਰ ਵਿਜੇ ਕੁਮਾਰ ਵਜੋਂ ਹੋਈ ਹੈ ਜੋ ਕਿ ਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਹੋਇਆ ਸੀ ਅਤੇ ਇਥੇ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ।

ਜਾਣਕਾਰੀ ਮੁਤਾਬਕ ਇਹ ਘਟਨਾ ਸਰੀ ਦੀ 139 ਸਟਰੀਟ ਅਤੇ 72 ਐਵੇਨਿਊ ਨੇੜੇ ਟਾਉਨ ਹਾਊਸ ਕੰਪਲੈਕਸ ‘ਚ ਵਾਪਰੀ। ਜਦੋਂ ਅਮਰਿੰਦਰ ਆਪਣੀ ਗੱਡੀ ਪਾਰਕਿੰਗ ਤੋਂ ਲੈ ਰਿਹਾ ਸੀ ਤਾਂ ਅਚਾਨਕ ਕੁਝ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਅਮਰਿੰਦਰ ਨੂੰ ਗੋਲੀ ਲੱਗ ਗਈ, ਜਿਸ ਕਾਰਨ ਗੋਲੀ ਲੱਗਦੇ ਹੀ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਮਰਿੰਦਰ ‘ਤੇ ਹਮਲਾ ਕਰਨ ਵਾਲਿਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਹਮਲੇ ਪਿੱਛੇ ਕੀ ਕਾਰਨ ਹੈ ਇਹ ਵੀ ਅਜੇ ਤੱਕ ਇਕ ਅਣਸੁਲਝੀ ਗੁੱਥੀ ਬਣੀ ਹੋਈ ਹੈ।

ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ ‘ਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ । ਅਮਰਿੰਦਰ ਦੇ ਪਰਿਵਾਰ ਨੇ ਦੱਸਿਆ ਕਿ ਉਹ ਉੱਥੇ ਮੈਡੀਕਲ ਦੀ ਪੜਾਈ ਕਰ ਰਿਹਾ ਸੀ ਅਤੇ ਛੇਤੀ ਹੀ ਫੀਜ਼ੀਓਥੇਰਾਪਿਸਟ ਬਣਨ ਵਾਲਾ ਸੀ ਤੇ ਜਨਵਰੀ ਮਹੀਨੇ ਉਸਦਾ ਵਿਆਹ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹਾਲੇ ਜਾਂਚ ਕੀਤੀ ਜਾ ਰਹੀ ਹੈ।

Check Also

ਅਮਰੀਕਾ ‘ਚ ਭਾਰਤੀ ਦੂਤਾਵਾਸ ‘ਤੇ ਕੀਤਾ ਗਿਆ ਹਮਲਾ , ਭਾਰਤ ਨੇ ਜਤਾਇਆ ਰੋਸ

ਨਿਊਜ ਡੈਸਕ : ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ …

Leave a Reply

Your email address will not be published. Required fields are marked *