ਮੈਂ ਅਰਦਾਸ ਕਰਦਾ ਹਾਂ ਕਿ ਮੇਰੇ ‘ਤੇ ਅਜਿਹੇ ਕੇਸ ਹੋਰ ਦਰਜ ਹੋਣ : ਸਿਮਰਜੀਤ ਬੈਂਸ

TeamGlobalPunjab
2 Min Read

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾਂ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਪੁਲਿਸ ਨੇ ਜਿਹੜੇ ਪਰਚੇ ਦਰਜ ਕੀਤੇ ਹਨ, ਉਹ ਉਨ੍ਹਾਂ ਨੂੰ ਮੈਡਲ ਮਿਲਣ ਬਰਾਬਰ ਹਨ ਕਿਉਂਕਿ ਇਹ ਮੈਡਲ ਉਨ੍ਹਾਂ ਨੂੰ ਬੇਈਮਾਨਾ ਖਿਲਾਫ ਅਵਾਜ਼ ਬੁਲੰਦ ਕਰਨ ਤੋਂ ਬਾਅਦ ਮਿਲੇ ਹਨ। ਬੈਂਸ ਨੇ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਜਿਹੇ ਕੇਸ ਉਨ੍ਹਾਂ ‘ਤੇ ਦਰਜ ਹੁੰਦੇ ਰਹਿਣ। ਸਿਮਰਜੀਤ ਬੈਂਸ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਲੋਕ ਸਭਾ ਹਲਕਾ ਲੁਧਿਆਣਾ ਤੋਂ ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਭ ਗੋਲਡ ਮੈਡਲ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਨਾ ਤਾਂ ਸਰਕਾਰ ਨਾ ਪੁਲਿਸ ਅਤੇ ਨਾ ਜੇਲ੍ਹ ਜਾਣੋ ਡਰਨ। ਬੈਂਸ ਅਨੁਸਾਰ ਉਹ ਭਵਿੱਖ ਵਿੱਚ ਵੀ ਬੇਇਮਾਨ ਅਤੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਰਹਿਣਗੇ।

ਇੱਥੇ ਦੱਸ ਦਈਏ ਕਿ ਨਾਮਜ਼ਦਗੀ ਕਾਗਜ ਦਰਜ਼ ਕਰਨ ਮੌਕੇ ਜਿਨ੍ਹਾਂ ਉਮੀਦਵਾਰਾਂ ਨੇ ਚੋਣ ਕਮਿਸ਼ਨ ਕੋਲ ਹਲਫ਼ਨਾਮੇ ਦਾਖਲ ਕੀਤੇ ਹਨ ਉਨ੍ਹਾਂ ਵਿੱਚ ਸਿਮਰਜੀਤ ਸਿੰਘ ਬੈਂਸ ‘ਤੇ ਕਤਲ, ਲੜਾਈ-ਝਗੜੇ, ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ, ਹਾਈਵੇਅ ਨੂੰ ਜਾਮ ਕਰਨ ਆਦਿ ਦੀਆਂ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਹੋਣ ਦਾ ਖੁਲਾਸਾ ਕੀਤਾ ਗਿਆ ਹੈ। ਬੈਂਸ ‘ਤੇ ਅਜਿਹੇ ਕੁੱਲ 8 ਪਰਚੇ ਦਰਜ ਹਨ। ਸਿਮਰਜੀਤ ਸਿੰਘ ਬੈਂਸ ਤੋਂ ਬਾਅਦ ਹਲਕਾ ਸੰਗਰੂਰ ਤੋਂ ਲੋਕ ਸੇਵਾ ਦਲ ਦੀ ਟਿਕਟ ‘ਤੇ ਚੋਣ ਲੜ ਰਹੇ ਮਹਿੰਦਰਪਾਲ ਸਿੰਘ ਖਿਲਾਫ ਦਰਜ ਕੇਸਾਂ ਦਾ ਨੰਬਰ ਆਉਂਦਾ ਹੈ।

 

- Advertisement -

Share this Article
Leave a comment