ਮੀਆ ਖਲੀਫਾ ਨੇ ਆਪਣੇ ਬੁਆਏਫਰੈਂਡ ਨਾਲ ਕਰਵਾਈ ਮੰਗਣੀ

Prabhjot Kaur
2 Min Read

ਮਸ਼ਹੂਰ ਪੋਰਨ ਸਟਾਰ ਮੀਆ ਖਲੀਫਾ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੀ ਮੰਗਣੀ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਮੀਆ ਖਲੀਫਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੁਆਏਫਰੈਂਡ ਰਾਬਰਟ ਸੇਂਡਬਰਗ ਨਾਲ ਮੰਗਣੀ ਦੀ ਖਬਰ ਨਾਲ ਸਾਰਿਆ ਨੂੰ ਹੈਰਾਨ ਕਰ ਦਿੱਤਾ। ਖਲੀਫਾ ਦਾ ਇਹ ਫੈਸਲਾ ਉਨ੍ਹਾਂ ਦੇ ਫੈਨਜ਼ ਲਈ ਬਹੁਤ ਵੱਡੀ ਖੁਸ਼ਖਬਰੀ ਹੈ।

ਮੀਆ ਖਲੀਫਾ ਦੇ ਮੰਗੇਤਰ ਰਾਬਰਟ ਸੇਂਡਬਰਗ ਪੇਸ਼ੇ ਤੋਂ ਸ਼ੈਫ ਹੈ ਤੇ ਉਹ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਸ਼ੌਕੀਨ ਹੈ। ਰਾਬਰਟ ਸੇਂਡਬਰਗ ਤੇ ਮੀਆ ਲੰਬੇ ਸਮੇਂ ਤੋਂ ਇੱਕ-ਦੂੱਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਨੇ ਆਪਣੇ ਰ‍ਿਲੇਸ਼ਨ ਨੂੰ ਹਮੇਸ਼ਾ ਸਵੀਕਾਰ ਕੀਤਾ। ਇੰਸਟਾਗਰਾਮ ‘ਤੇ ਅਕਸਰ ਦੋਵੇਂ ਆਪਣੀ ਫੋਟੋ ਸ਼ੇਅਰ ਕਰਦੇ ਹਨ। ਉਨ੍ਹਾਂ ਦੀਆਂ ਫੋਟੋਆਂ ਨੂੰ ਇੰਟਰਨੈਟ ‘ਤੇ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਹੈ।

- Advertisement -

ਰਾਬਰਟ ਦੇ ਸੋਸ਼ਲ ਮੀਡ‍ਿਆ ਅਕਾਉਂਟ ‘ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਸ਼ੈਫ ਹਨ। ਇਸ ਸ਼ਾਨਦਾਰ ਹੁਨਰ ਲਈ ਉਨ੍ਹਾਂ ਨੂੰ ਕਈ ਅਵਾਰਡਸ ਵੀ ਮਿਲ ਚੁੱਕੇ ਹਨ। ਮੀਆ ਖਲੀਫਾ ਉਸ ਸਮੇਂ ਚਰਚਾ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਹਿਜਾਬ ਪਹਿਨ ਕੇ ਪੋਰਨ ਫਿਲਮ ਵਿੱਚ ਕੰਮ ਕੀਤਾ ਸੀ ਜਿਸ ਨੂੰ ਲੈ ਕੇ ਮਿਆ ਨੂੰ ਕਾਫ਼ੀ ਟਰੋਲ ਵੀ ਕੀਤਾ ਗਿਆ ਸੀ।

https://www.instagram.com/p/BvE9LmvFKwo/

ਮਿਆ ਨੇ ਕੁੱਝ ਸਮਾਂ ਹੀ ਐਡਲਟ ਇੰਡਸਟਰੀ ‘ਚ ਕੰਮ ਕੀਤਾ ਘੱਟ ਸਮੇਂ ਵਿੱਚ ਹੀ ਮੀਆ ਦੁਨੀਆ ਦੀ ਪਸੰਦੀਦਾ ਐਡਲਟ ਸਟਾਰ ਬਣ ਗਈ ਸੀ। ਮੀਆ ਹੁਣ ਆਪਣੇ ਪੋਰਨ ਕਰੀਅਰ ਨੂੰ ਛੱਡਣ ਤੋਂ ਬਾਅਦ ਖੇਲ ਜਗਤ ਵਿੱਚ ਆ ਗਈ ਹੈ। ਹੁਣ ਉਹ ਖੇਲ ਜਗਤ ਵਿੱਚ ਸਰਗਰਮ ਰੁਪ ਨਾਲ ਕੰਮ ਕਰਦੀ ਹੈ।

Share this Article
Leave a comment