Breaking News

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਕੈਨੇਡਾ ਵਿਖੇ ਹੋਇਆ ਹਮਲਾ, ਜ਼ਖਮੀ

ਪੰਜਾਬੀ ਗਾਣਿਆਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਸਿੰਗਰ ਗੁਰੂ ਰੰਧਾਵਾ ਦਾ ਜਾਦੂ ਦੇਸ਼ਾਂ ਵਿਦੇਸ਼ਾਂ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪਹਿਲਾਂ ਪੰਜਾਬੀ ਗਾਣਿਆਂ ਤੋਂ ਬਾਅਦ ਬਾਲੀਵੁੱਡ ‘ਚ ਗਾਣੇ ਗਾ ਕੇ ਦੇਸ਼ਭਰ ‘ਚ ਨਾਮ ਕਮਾਉਣ ਵਾਲੇ ਰੰਧਾਵਾ ਨੇ ਇਨ੍ਹੀ ਦਿਨੀ ਕੈਨੇਡਾ ਦੇ ਟੂਰ ‘ਤੇ ਸ਼ੋਅ ਲਗਾ ਰਹੇ ਹਨ। ਐਤਵਾਰ ਨੂੰ ਕੈਨੇਡਾ ਦੇ ਵੈਨਕੁਵਰ ਵਿਖੇ ਸ਼ੋਅ ਕਰਨ ਗਏ ਗੁਰੂ ਰੰਧਾਵਾ ‘ਤੇ ਕਿਸੇ ਵਿਅਕਤੀ ਨੇ ਹਮਲਾ ਕਰ ਦਿੱਤਾ।

ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰੂ ਰੰਧਾਵਾ ਵੈਨਕੂਵਰ ਦੇ ਕੁਈਨ ਐਲਿਜ਼ਾ ਬੇਥ ਥੀਏਟਰ ‘ਚੋਂ ਸ਼ੋਅ ਲਗਾ ਕੇ ਬਾਹਰ ਨਿਕਲ ਰਹੇ ਸੀ ਜਿੱਥੇ ਅਣਪਛਾਤੇ ਵਿਅਕਤੀ ਨੇ ਗੁਰੂ ਰੰਧਾਵਾ ਦੇ ਸਿਰ ‘ਤੇ ਵਾਰ ਕੀਤਾ, ਜਿਸ ਨਾਲ ਉਹਨਾਂ ਨੂੰ ਸੱਟ ਵੀ ਲੱਗੀ।

ਪਰ ਫਿਲਹਾਲ ਗੁਰੂ ਰੰਧਾਵਾ ਹੁਣ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਉੱਥੇ ਹਫੜਾ ਦਫੜੀ ਮੱਚ ਗਈ ਅਤੇ ਫਿਲਹਾਲ ਹਮਲਾਵਰ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਇਨ੍ਹੀ ਦਿਨੀ ਗੁਰੂ ਰੰਧਾਵਾ ਸ਼ੋਅ ਕਾਰਨ ਕੈਨੇਡਾ ਟੂਰ ‘ਤੇ ਹਨ।

https://www.facebook.com/GuruRandhawa/videos/395895427941919/

ਹਾਈਰੇਟਡ ਗੱਭਰੂ, ਲਾਹੌਰ, ਅਤੇ ਮੇਡ ਇਨ ਇੰਡੀਆ ਵਰਗੇ ਕਈ ਬਲਾਕਬਸਟਰ ਗੀਤ ਦੇਣ ਵਾਲੇ ਗੁਰੂ ਰੰਧਾਵਾ ਹਾਲ ਹੀ ‘ਚ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਵੀ ਸਲੋਲੀ ਸਲੋਲੀ ਗੀਤ ਲੈ ਕੇ ਆਏ ਸਨ। ਗੁਰੂ ਰੰਧਾਵਾ ਦੇ ਗੀਤ ਯੂ ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ‘ਚ ਮੂਹਰਲੇ ਸਥਾਨ ‘ਤੇ ਰਹਿੰਦੇ ਹਨ। ਭਾਰਤ ਹੀ ਨਹੀਂ ਦੁਨੀਆਂ ਭਰ ‘ਚ ਮਿਹਨਤ ਨਾਲ ਨਾਮਣਾ ਖੱਟਣ ਵਾਲੇ ਗੁਰੂ ਰੰਧਾਵਾ ‘ਤੇ ਅਜਿਹਾ ਹਮਲਾ ਮੰਦਭਾਗਾ ਹੈ।

 

Check Also

ਝੁਰੜੀਆਂ ਤੇ ਮੁਹਾਸੇ ਦੂਰ ਕਰਨ ਲਈ ਕਰੋ ਘਿਓ ਦਾ ਸੇਵਨ , ਜਾਣੋ ਕੀ ਹਨ ਫਾਇਦੇ

ਨਿਊਜ਼ ਡੈਸਕ:  ਹਰ ਮਨੁੱਖ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਦਾ ਹੈ। ਉਹ ਆਪਣੇ ਆਪ ਵਿੱਚ …

Leave a Reply

Your email address will not be published. Required fields are marked *