ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ‘ਚ ਪੰਜਾਬੀ NRI ਨੂੰ ਦੇਸ਼-ਨਿਕਾਲਾ

TeamGlobalPunjab
2 Min Read

ਨਿਊਜ਼ ਡੈਸਕ : ਨਿਊਜ਼ੀਲੈਂਡ ‘ਚ ਪੰਜਾਬੀ ਮੂਲ ਦੇ ਵਿਅਕਤੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ‘ਚ ਡਿਪੋਰਟ ਕੀਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਗੁਰਵਿੰਦਰ ਸਿੰਘ ਵਿਦਿਆਰਥੀ ਵੀਜ਼ਾ ‘ਤੇ 2014 ਵਿੱਚ ਨਿਊਜ਼ੀਲੈਂਡ ਆਇਆ ਸੀ।

ਟ੍ਰਿਬਿਊਨਲ ਨੇ ਸੁਣਵਾਈ ਦੌਰਾਨ ਜਾਣਿਆ ਕਿ ਗੁਰਵਿੰਦਰ ਨੇ ਇੱਕ ਪੁਲਿਸ ਅਧਿਕਾਰੀ ਨੂੰ ਉਸ ਵੇਲ਼ੇ 200 ਡਾਲਰ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਮਈ 2019 ਵਿੱਚ ਸ਼ਰਾਬ ਦੀ ਨਿਰਧਾਰਤ ਮਾਤਰਾ ਤੋਂ ਦੁੱਗਣੀ ਮਾਤਰਾ ‘ਚ ਗੱਡੀ ਚਲਾਉਂਦੇ ਹੋਏ ਫੜਿਆ ਗਿਆ। ਸਿਰਫ ਇੰਨਾ ਹੀ ਨਹੀਂ ਫੜੇ ਜਾਣ ‘ਤੇ ਉਸ ਨੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦਿਆਂ ਅੱਗੇ ਕੋਈ ਕਾਰਵਾਈ ਨਾਂ ਕਰਨ ਦੀ ਗੱਲ ਕਹੀ ਜਿਸ ਨੂੰ ਨਕਾਰ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਅਦਾਲਤੀ ਕੇਸ ‘ਚ 3 ਫਰਵਰੀ 2021 ਨੂੰ ਉਸ ਨੂੰ ਕਾਨੂੰਨ ਭੰਗ ਕਰਨ ਤੇ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਗੁਰਵਿੰਦਰ ਨੂੰ ਇਸ ਫੈਸਲੇ ਤਹਿਤ ਛੇ ਮਹੀਨਿਆਂ ਦੀ ਘਰੇਲੂ ਨਜ਼ਰਬੰਦੀ ਅਤੇ $170 ਮੁਆਵਜ਼ੇ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸਨੂੰ ਛੇ ਮਹੀਨਿਆਂ ਲਈ ਗੱਡੀ ਚਲਾਉਣ ਦੇ ਅਯੋਗ ਕਰਾਰ ਦਿੱਤਾ ਗਿਆ ਸੀ।

ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਡਿਪੋਰਟ ਕਰਨ ਦਾ ਨੋਟਿਸ ਦਿੱਤਾ ਗਿਆ ਕਿਉਂਕਿ ਉਹ ਇਸ ਗੱਲ ਤੋਂ ਸੰਤੁਸ਼ਟ ਨਹੀਂ ਸੀ ਕਿ ਉਹ ਆਪਣੇ ਅਪਰਾਧ ਦੇ ਮੱਦੇਨਜ਼ਰ ਕਿਸੇ ਚੰਗੇ ਚਰਿੱਤਰ ਦਾ ਸੀ।

- Advertisement -

ਇਸ ਤੋਂ ਇਲਾਵਾ ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਵੱਲੋਂ ਉਸ ਦੀ ਮਾਨਵਤਾ ਦੇ ਅਧਾਰ ‘ਤੇ ਪਾਈ ਗਈ ਅਪੀਲ ਨੂੰ ਅਸਵੀਕਾਰ ਕਾਰਨ ਤੋਂ ਬਾਅਦ ਉਸ ਨੇ ਆਪਣਾ ਨਿਊਜ਼ੀਲੈਂਡ ‘ਚ ਰਹਿਣ ਦਾ ਅਧਿਕਾਰ ਗੁਆ ਦਿੱਤਾ ਹੈ। ਟ੍ਰਿਬਿਊਨਲ ਦੇ 11 ਜੂਨ ਨੂੰ ਆਏ ਫੈਸਲੇ ਮੌਕੇ ਗੁਰਵਿੰਦਰ ਐਸੇਨਸ਼ਲ ਵਰਕ ਵੀਜ਼ਾ ‘ਤੇ ਸੀ ਤੇ ਉਸ ਨੂੰ ਭਾਰਤ ਪਰਤਣ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

TAGGED:
Share this Article
Leave a comment