ਭਾਰਤ ‘ਚ ਬਣ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਵੇਖੋ ਤਸਵੀਰਾਂ

Prabhjot Kaur
2 Min Read

ਗੁਜਰਾਤ : ਦੁਨੀਆਂ ਦਾ ਸੱਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਦਾ ਮਾਣ ਹੁਣ ਭਾਰਤ ਨੂੰ ਮਿਲਣ ਵਾਲਾ ਹੈ। ਇਹ ਸਟੇਡੀਅਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਮੋਟੇਰਾ ਵਿਚ ਬਣ ਰਿਹਾ ਹੈ ਜਿਸਦੀ ਨੀਹ ਜਨਵਰੀ 2018 ‘ਚ ਰੱਖੀ ਗਈ ਸੀ। ਬੀਤੇ ਸਾਲ ਇਸ ਸਟੇਡੀਅਮ ਦਾ ਨਿਰਮਾਣ ਅੱਧ ਤੋਂ ਜ਼ਿਆਦਾ ਹੋ ਚੁੱਕਿਆ ਹੈ ਤੇ ਹੁਣ ਇਸਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਇਸ ਕ੍ਰਿਕੇਟ ਸਟੇਡੀਅਮ ਨੂੰ 700 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।
world's largest cricket stadium gujrat
ਨੀਂਹ ਪੱਥਰ ਰੱਖਣ ਤੋਂ ਦੋ ਸਾਲ ਬਾਅਦ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦੇ ਉਪ ਮੁਖੀ ਪਰਿਮਲ ਨਥਵਾਨੀ ਨੇ ਉਸਾਰੀ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਤਸਵੀਰਾਂ ਟਵੀਟ ਕੀਤੀਆਂ ਹਨ। ਇਹ ਕ੍ਰਿਕੇਟ ਸਟੇਡੀਅਮ ਆਸਟਰੇਲੀਆ ਦੇ ਇਤਿਹਾਸਕ ਮੇਲਬਰਨ ਦੇ ਕ੍ਰਿਕੇਟ ਦੇ ਮੈਦਾਨ ਅਤੇ ਕੋਲਕਾਤਾ ਦੇ ਇਡਨ ਗਾਰਡਨਸ ਮੈਦਾਨ ਤੋਂ ਹਰ ਮਾਮਲੇ ਵਿਚ ਵੱਡਾ ਹੋਵੇਗਾ।

- Advertisement -

ਤਸਵੀਰਾਂ ਵਿਚ ਇਸ ਕ੍ਰਿਕੇਟ ਸਟੇਡੀਅਮ ਦਾ ਢਾਂਢਾ ਪੂਰੀ ਤਰ੍ਹਾਂ ਨਾਲ ਤਿਆਰ ਨਜ਼ਰ ਆ ਰਿਹਾ ਹੈ। ਆਖਰੀ ਪੜਾਅ ‘ਤੇ ਸਿਰਫ ਪਿਚ ਅਤੇ ਆਊਟਫੀਲਡ ਦਾ ਕੰਮ ਬਾਕੀ ਹੈ।
world's largest cricket stadium gujrat
ਇਸ ਸਟੇਡੀਅਮ ਦੀ ਉਸਾਰੀ 63 ਏਕੜ ਵਿਚ ਕੀਤੀ ਜਾ ਰਹੀ ਹੈ। ਲਾਰਸਨ ਐਂਡ ਟੁਬਰੋ ਅਤੇ ਪਾਪੁਲਸ ਜਿਹੀਆਂ ਕੰਸਟਰਕਸ਼ਨ ਕੰਪਨੀਆਂ ਇਸ ਦੀ ਉਸਾਰੀ ਕਰ ਰਹੀਆਂ ਹਨ। ਇਸ ਕ੍ਰਿਕੇਟ ਸਟੇਡੀਅਮ ਵਿਚ ਤਿੰਨ ਪ੍ਰੈਕਿਟਸ ਗ੍ਰਾਉਂਡ ਅਤੇ ਇਕ ਇੰਡੋਰ ਕ੍ਰਿਕੇਟ ਅਕਾਦਮੀ ਹੋਵੇਗੀ। ਇਸ ਦੇ ਪਾਰਕਿੰਗ ਖੇਤਰ ਵਿਚ 3000 ਕਾਰਾਂ ਅਤੇ 10,000 ਦੋ ਪਹੀਆ ਵਾਹਨਾਂ ਨੂੰ ਪਾਰਕ ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।
world's largest cricket stadium gujrat
ਇਸ ਸਟੇਡੀਅਮ ਵਿਚ 76 ਕਾਰਪੋਰੇਟ ਬਾਕਸ, ਚਾਰ ਡ੍ਰੈਸਿੰਗ ਰੂਮ, ਇਕ ਕਲੱਬ ਹਾਊਸ ਅਤੇ ਓਲਪਿੰਕ ਅਕਾਰ ਦਾ ਇਕ ਸਵੀਮਿੰਗ ਪੂਲ ਹੋਵੇਗਾ। ਮੋਟੇਰਾ ਵਿਚ ਬਣ ਰਹੇ ਇਸ ਸ਼ਾਨਦਾਰ ਕ੍ਰਿਕੇਟ ਸਟੇਡੀਅਮ ਵਿਚ 1 ਲੱਖ ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਇਸ ਸਟੇਡੀਅਮ ਦੇ 2023 ਤੱਕ ਅੰਤਰਰਾਸ਼ਟਰੀ ਮੈਚਾਂ ਦੇ ਆਯੋਜਨ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੀ ਸੰਭਾਵਨਾ ਹੈ। ਇਸੇ ਸਾਲ ਭਾਰਤ ਇਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰੇਗਾ।
world's largest cricket stadium gujrat

 

Share this Article
Leave a comment