ਭਾਰਤੀ ਹਵਾਈ ਹਮਲੇ ਪਿੱਛੋਂ ਵਾਹਗਾ ਬਾਰਡਰ ’ਤੇ ਦੇਖਣ ਨੂੰ ਮਿਲਿਆ ਵੱਖਰਾ ਨਜ਼ਾਰਾ, ਲੋਕਾਂ ਨੇ ਖ਼ੁਸ਼ੀ ’ਚ ਪਾਏ ਭੰਗੜੇ

Prabhjot Kaur
1 Min Read

ਬੀਤੇ ਦਿਨੀ ਭਾਰਤ ਵੱਲੋਂ ਪਾਕਿਸਤਾਨ ‘ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ। ਭਾਰਤ ਨੇ 12 ਮਿਰਾਜ ਨਾਲ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।

ਸਵੇਰੇ ਲਗਭਗ ਸਾਢੇ 3 ਵਜੇ ਭਾਰਤੀ ਹਵਾਈ ਫੌਜ ਵੱਲੋਂ ਦਹਿਸ਼ਤਗਰਦਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਰੀਬ 1000 ਕਿੱਲੋ ਬਾਰੂਦ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਸੁੱਟਿਆ ਗਿਆ।

ਜਿਸ ਵਿੱਚ ਜੈਸ਼, ਹਿਜਬੁਲ ਤੇ ਲਸ਼ਕਰ ਦੇ ਦਹਿਸ਼ਤ ਦੇ ਅੱਡੇ ਤਬਾਹ ਹੋ ਗਏ। ਭਾਰਤ ਨੇ ਇਹ ਏਅਰ ਸਟ੍ਰਾਇਕ ਕਰਕੇ 14 ਫਰਵਰੀ ਨੂੰ ਹੋਵੇ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ।

ਭਾਰਤ ਦੀ ਇਸ ਕਾਰਵਾਈ ’ਤੇ ਦੇਸ਼ ਅੰਦਰ ਖ਼ੁਸ਼ੀ ਦੀ ਲਹਿਰ ਹੈ। ਇਸੇ ਦੌਰਾਨ ਵਾਹਗਾ ਭਾਰਤ-ਪਾਕਿ ਸਰਹੱਦ ’ਤੇ ਅੱਜ ਸ਼ਾਮ ਦੀ ਰੀਟਰੀਟ ਸੈਰੇਮਨੀ ਵੇਲੇ ਲੋਕਾਂ ਵਿੱਚ ਵੱਖਰਾ ਜੋਸ਼ ਵੇਖਣ ਨੂੰ ਮਿਲਿਆ ਤੇ ਲੋਕਾਂ ਨੇ ਖੁਸ਼ੀ ‘ਚ ਖੂਬ ਭੰਗੜੇ ਪਾਏ।

- Advertisement -

Share this Article
Leave a comment