ਭਾਰਤੀ ਮਹਿਲਾ ਕ੍ਰਿਕਟਰ ਸਿਰ ਸਜ਼ਿਆ ਨੰ: 1 ਖਿਡਾਰੀ ਦਾ ਤਾਜ

Prabhjot Kaur
2 Min Read

ਚੰਡੀਗੜ੍ਹ : ਭਾਰਤੀ ਮਹਿਲਾ ਕ੍ਰਿਕਟ ਟੀਮ ਜੋ ਦਿਨ-ਬ-ਦਿਨ ਆਪਣੇ ਤਾਬੜਤੋੜ ਰਿਕਾਰਡ ਨਾਲ ਦੁਨੀਆਂ ਵਿੱਚ ਛਾਈ ਜਾ ਰਹੀ ਹੈ ਉਸ ਟੀਮ ਦੀ ਇੱਕ ਬੜੀ ਹੀ ਜਾਂਬਾਜ ਖਿਡਾਰਨ ਸ਼ਮ੍ਰਿਤੀ ਮੰਧਾਨਾ ਨੇ ਨੰ: 1 ਹੋਣ ਦਾ ਸਿਹਰਾ ਆਪਣੇ ਸਿਰ ਸਜ਼ਾ ਲਿਆ ਹੈ। ਦੱਸ ਦਈਏ ਕਿ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਤਿੰਨ ਮੈਚਾਂ ਦੀ ਇੱਕ ਦਿਨਾਂ ਕ੍ਰਿਕਟ ਮੈਚਾਂ ਦੀ ਲੜੀ ‘ਚ ਵਧੀਆ ਦੌੜਾਂ ਬਣਾ ਕੇ ਵੱਨਡੇ ਰੈਕਿੰਗ ‘ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਮੰਧਾਨਾਂ ਨੇ ਤਿੰਨ ਸਥਾਨ ਦੀ ਛਾਲ ਮਾਰਦਿਆਂ  751 ਰੇਟਿੰਗ ਪੁਆਇੰਟ ਹਾਸਲ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਆਸ਼ਟ੍ਰੇਲੀਆ ਦੀ ਐਲੀਸ ਪੈਰੀ 681 ਅੰਕ ਨਾਲ ਦੂਜੇ ਸਥਾਨ ‘ਤੇ ਰਹੀ। ਇੰਨਾਂ ਹੀ ਨਹੀਂ ਸੀਰੀਜ਼ ਵਿੱਚ ਮੰਧਾਨਾ ਆਪਣਾ ਚੌਥਾ ਸੈਂਕੜਾ ਲਗਾ ਕੇ ਐਲੀਸ ਪੇਰੀ ਅਤੇ ਮੇਗ ਲੈਨਿੰਗ ਤੋਂ ਅੱਗੇ ਨਿੱਕਲ ਚੁੱਕੀ ਹੈ। ਬੀਤੇ ਸਾਲ 2018 ਦੀ ਸ਼ੁਰੂਆਤ ਤੋਂ ਹੀ ਇਹ ਮਹਿਲਾ ਕ੍ਰਿਕਟਰ ਆਪਣਾ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ, ਸਾਲ 2018 ਦੌਰਾਨ ਖੇਡੇ ਗਏ 15 ਮੈਚਾਂ ‘ਚ ਮੰਧਾਨਾਂ ਨੇ 2 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ ਹਨ।

ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਗੇਂਦਬਾਜੀ ਰੈਕਿੰਗ ਦੀ ਤਾਂ ਭਾਰਤੀ ਕ੍ਰਿਕਟ ਟੀਮ ਦੀ ਸਪਿੰਨ ਗੇਂਦਬਾਜ ਪੂਨਮ ਯਾਦਵ ਅਤੇ ਦੀਪਤੀ ਸ਼ਰਮਾਂ ਨੇ ਕ੍ਰਮਵਾਰ 8ਵਾਂ ਅਤੇ ਨੌਵਾਂ ਸਥਾਨ ਹਾਸਲ ਕਰ ਲਿਆ ਹੈ। ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਇਸ ਮੈਚ ਦੌਰਾਨ ਪੂਨਮ ਨੇ 6 ਅਤੇ ਦੀਪਤੀ ਨੇ 4 ਵਿਕਟਾਂ ਹਾਸਲ ਕੀਤੀਆਂ। ਇਸੇ ਲੜੀ ਦੌਰਾਨ 5 ਵਿਕਟਾਂ ਹਾਸਲ ਕਰਨ ਵਾਲੀ ਏਕਤਾ ਵਿਸ਼ਟ 9ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਰੈਕਿੰਗ ਦੀ ਤਾਂ ਉਨ੍ਹਾਂ ਨੇ 13ਵਾਂ ਸਥਾਨ ਪ੍ਰਾਪਤ ਕੀਤਾ ਹੈ।

Share this Article
Leave a comment