ਭਗਵੰਤ ਮਾਨ ਦੀ ਕੁਰਸੀ ਦੀ ਭੁੱਖ ਨੇ ‘ਆਪ’ ਤੋਂ ਕਾਂਗਰਸ ਦੇ ਤਰਲੇ ਕਢਵਾਏ : ਜੱਸੀ ਜਸਰਾਜ

TeamGlobalPunjab
1 Min Read

ਸੰਦੌੜ : ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਤੇ ਪ੍ਰਸਿੱਧ ਪੰਜਾਬੀ ਗਾਇਕ ਪਾਹਵੇ ਵਾਲੇ ਜੱਸੀ ਜਸਰਾਜ ਨੇ ਕਿਹਾ ਹੈ, ਕਿ ਭਗਵੰਤ ਮਾਨ ਦੀ ਕੁਰਸੀ ਦੀ ਭੁੱਖ ਨੇ ਆਮ ਆਦਮੀ ਪਾਰਟੀ ਨੂੰ ਅੱਜ ਇਸ ਹਾਲਤ ਵਿੱਚ ਲੈਆਂਦਾ ਹੈ ਕਿ ‘ਆਪ’ ਵਾਲੇ ਅੱਜ ਆਪਦਾ ਵਜੂਦ ਬਚਾਉਣ ਲਈ ਕਾਂਗਰਸ ਪਾਰਟੀ ਅੱਗੇ ਹੱਥੇ ਜੋੜਦੇ ਫਿਰਦੇ ਹਨ, ਕਿ ਸਾਡੇ ਨਾਲ ਗੱਠਜੋੜ ਕਰਲੋ। ਜੱਸੀ ਜਸਰਾਜ ਇੱਥੇ ਪਿੰਡ ਕੁਠਾਲਾ ਵਿਖੇ ਸ਼ਹੀਦੀ ਗੁਰਦੁਵਾਰੇ ਵਿੱਚ ਮੱਥਾ ਟੇਕਣ ਆਏ ਹੋਏ ਸਨ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਸੀ ਨੇ ਜਿੱਥੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ, ਉੱਥੇ ਇਹ ਵੀ ਦੋਸ਼ ਲਾਇਆ ਕਿ ਪਹਿਲਾਂ 10 ਸਾਲ ਅਕਾਲੀ ਭਾਜਪਾ ਵਾਲਿਆਂ ਨੇ ਤੇ ਹੁਣ 2 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਸੂਬੇ ਦੇ ਲੋਕ ਮੌਜੂਦਾ ਚੋਣਾਂ ਦੌਰਾਨ ਹਿਸਾਬ ਲੈਣ ਲਈ ਤਿਆਰੀ ਵਿੱਢੀ ਬੈਠੇ ਹਨ।

Share this Article
Leave a comment