ਬੱਚੇ ਦੇ ਰੋਣ ਤੋਂ ਤੰਗ ਹੋਈ ਮਾਂ ਨੇ FeviKwik ਲਗਾ ਕੇ ਬੰਦ ਕੀਤੀ ਮਾਸੂਮ ਦੀ ਆਵਾਜ਼

Prabhjot Kaur
2 Min Read

ਬੱਚੇ ਹਰ ਇਨਸਾਨ ਨੂੰ ਪਿਆਰੇ ਹੁੰਦੇ ਨੇ ਬੱਚਿਆਂ ਦੀ ਮਾਸੂਮੀਅਤ ਨੂੰ ਦੇਖ ਕੇ ਸਖਤ ਤੋਂ ਸਖਤ ਲੋਕਾਂ ਦਾ ਵੀ ਦਿਲ ਪਿਘਲ ਜਾਂਦਾ ਹੈ ਪਰ ਕਦੇ ਕਦੇ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹਾਲ ਹੀ ‘ਚ ਬਿਹਾਰ ਦੇ ਛਪਰਾ ਜ਼ਿਲ੍ਹੇ ‘ਚ ਰਹਿਣ ਵਾਲੀ ਇੱਕ ਮਹਿਲਾ ਦੇ ਆਪਣੇ 15 ਮਹੀਨੇ ਦੇ ਮਾਸੂਮ ਬੱਚੇ ਦੇ ਨਾਲ ਅਜਿਹੀ ਹਰਕਤ ਕੀਤੀ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਸਕਦਾ। ਇਸ ਮਹਿਲਾ ਨੇ ਆਪਣੇ ਮਾਸੂਮ ਬੱਚੇ ਦੇ ਰੋਣ ਤੋਂ ਪਰੇਸ਼ਾਨ ਹੋ ਕੇ ਮਾਸੂਮ ਦੇ ਮੂੰਹ ਨੂੰ ਫੈਵੀਕਵਿਕ ਨਾਲ ਚਿਪਕਾ ਦਿੱਤਾ।

ਬੱਚੇ ਦੇ ਪਿਤਾ ਨੇ ਦੱਸਿਆ ਜਦੋਂ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਬੱਚਾ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸਦੇ ਮੂੰਹ ਤੋਂ ਲਾਰ ਨਿਕਲ ਰਹੀ ਸੀ। ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਉਸਨੂੰ ਬੱਚੇ ਦੇ ਮੂੰਹ ‘ਤੇ ਸਫੇਦ ਰੰਗ ਦਾ ਕੁਝ ਲੱਗਿਆ ਨਜ਼ਰ ਆਇਆ ਤੇ ਉਸਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਫ ਨਹੀਂ ਹੋਇਆ। ਪਿਤਾ ਨੇ ਇਸ ਬਾਰੇ ਆਪਣੀ ਪਤਨੀ ਸ਼ੋਭਾ ਤੋਂ ਪੁੱਛਿਆ ਤਾਂ ਕਲਯੁਗੀ ਮਾਂ ਨੇ ਦੱਸਿਆ ਕਿ ਬੱਚਾ ਲਗਾਤਾਰ ਰੋ ਰਿਹਾ ਸੀ ਜਿਸ ਤੋਂ ਤੰਗ ਹੋ ਕੇ ਉਸਨੇ ਮਾਸੂਮ ਦੇ ਮੂੰਹ ਨੂੰ ਫੈਵੀਕਵਿਕ ਲਗਾ ਕੇ ਉਸ ਦੇ ਰੋਣ ਦੀ ਆਵਾਜ਼ ਬੰਦ ਕਰ ਦਿੱਤੀ। ਦੱਸ ਦੇਈਏ ਇਸ ਦਰਦਨਾਕ ਘਟਨਾ ਤੋਂ ਬਾਅਦ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Share this Article
Leave a comment