ਬ੍ਰਿਟਿਸ਼ ਸ਼ਾਹੀ ਪਰਿਵਾਰ ‘ਚ 6 ਮਈ ਦੀ ਸਵੇਰੇ ਨੂੰ ਨੰਨ੍ਹੇ ਮਹਿਮਾਨ ਦਾ ਜਨਮ ਹੋਇਆ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦੀ ਪਹਿਲੀ ਝਲਕ ਦੁਨੀਆਂ ਨੂੰ ਦਿਖਾਈ।
ਉਥੇ ਹੀ ਸ਼ਾਹੀ ਪਰਿਵਾਰ ਦੇ ਸ਼ਹਿਜ਼ਾਦੇ ਦਾ ਨਾਮਕਰਣ ਵੀ ਹੋ ਗਿਆ ਹੈ। ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਬੁੱਧਵਾਰ ਨੂੰ ਆਪਣੇ ਬੱਚੇ ਦਾ ਨਾਮ ਆਰਚੀ ਰੱਖਣ ਦਾ ਐਲਾਨ ਕੀਤਾ ਹੈ।
ਸ਼ਾਹੀ ਘਰਾਣੇ ‘ਚ ਪੈਦਾ ਹੋਇਆ ਇਹ ਨਵਾਂ ਬੱਚਾ ਬ੍ਰਿਟੇਨ ਦੀ ਰਾਜਗੱਦੀ ਦੇ ਉੱਤਰਾਧਿਕਾਰੀ ਦੇ ਮਾਮਲੇ ਵਿੱਚ ਸੱਤਵੇਂ ਸਥਾਨ ‘ਤੇ ਹੈ। ਪ੍ਰਿੰਸ ਹੈਰੀ ਨਵਜਾਤ ਨੂੰ ਗੋਦ ਵਿੱਚ ਲੈ ਕੇ ਕੈਮਰੇ ਸਾਹਮਣੇ ਆਏ। ਉਥੇ, ਮੇਗਨ ਨੇ ਸ਼ਹਿਜ਼ਾਦੇ ਬਾਰੇ ਕਿਹਾ ਕਿ ਉਹ ਬਹੁਤ ਪਿਆਰਾ ਅਤੇ ਸ਼ਾਂਤ ਹੈ ਇਹ ਬਿਲਕੁਲ ਇੱਕ ਸੁਪਨੇ ਦੀ ਤਰ੍ਹਾਂ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮੇਘਨ ਨੂੰ ਸਵੇਰੇ ਦਰਦਾਂ ਹੋਣ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਉਸ ਵੇਲੇ ਉਨ੍ਹਾਂ ਦੇ ਪਤੀ ਪ੍ਰਿੰਸ ਹੈਰੀ ਵੀ ਮੌਜੂਦ ਸਨ। ਇੱਥੇ ਦੱਸਣਯੋਗ ਹੈ ਕਿ ਪਿਛਲੇ ਵਰ੍ਹੇ 19 ਮਈ ਨੂੰ ਪ੍ਰਿੰਸ ਹੈਰੀ ਤੇ ਮੇਗਨ ਮਰਕਲੇ ਦਾ ਵਿਆਹ ਹੋਇਆ ਸੀ।
ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ‘ਸ਼ਹਿਜ਼ਾਦੇ’ ਦੇ ਨਾਮ ਦਾ ਹੋਇਆ ਐਲਾਨ, ਦੇਖੋ ਪਹਿਲੀ ਝਲਕ
Leave a Comment Leave a Comment