ਇੱਕ ਵਾਰ ਫਿਰ ਭੀੜ ਨੇ ਇੱਕ ਮੁਸਲਮਾਨ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਹੈ ਇਹ ਘਟਨਾ ਅਸਮ ਦੇ ਬਿਸਵਨਾਥ ਚੈਰਾਲੀ ਦੀ ਹੈ। ਜਿੱਥੇ ਸ਼ੋਕਤ ਅਲੀ ਨਾਮ ਦੇ ਵਿਅਕਤੀ ਨਾਲ ਸਿਰਫ ਇਸ ਕਾਰਨ ਕੁੱਟਮਾਰ ਕੀਤੀ ਕਿਉਂਕਿ ਲੋਕਾਂ ਨੂੰ ਸ਼ੱਕ ਸੀ ਉਹ ਬੀਫ ਵੇਚਦਾ ਹੈ। ਰਿਪੋਰਟਾਂ ਮੁਤਾਬਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।
ਸੂਤਰਾਂ ਮੁਤਾਬਕ 68 ਸਾਲਾ ਦੇ ਸ਼ੌਕਤ ਅਲੀ ਦੀ ਸੜ੍ਹਕ ਦੇ ਕੰਢੇ ਕੁੱਟਮਾਰ ਕੀਤੀ ਗਈ ਤੇ ਉਸਨੂੰ ਸਜ਼ਾ ਦੇ ਤੌਰ ‘ਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ। ਫਿਲਹਾਲ ਉਸਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਦੱਸਿਆ 68 ਸਾਲ ਦਾ ਸ਼ੌਕਤ ਅਲੀ ਪਿਛਲੇ 35 ਸਾਲਾਂ ਤੋਂ ਉੱਥੇ ਆਪਣਾ ਕੰਮ ਕਰ ਰਿਹਾ ਹੈ। ਭੀੜ ਨੇ ਇਲਜ਼ਾਮ ਲਗਾਇਆ ਕਿ ਉਹ ਹਫ਼ਤਾਵਾਰ ਬਾਜ਼ਾਰ ਵਿੱਚ ਬੀਫ ਵੇਚ ਰਿਹਾ ਸੀ। ਫਿਲਹਾਲ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਅਸਮ ‘ਚ ਬੀਫ ਖਾਣ ਤੇ ਮਨਾਹੀ ਹੈ ਅਸਮ ‘ਚ ਸਿਰਫ 15 ਸਾਲ ਤੋਂ ਜ਼ਿਆਦਾ ਉਮਰ ਦੇ ਪਸ਼ੂਆਂ ਨੂੰ ਹੀ ਸਲਾਟਰ ਹਾਉਸ ਲਜਾਇਆ ਜਾ ਸਕਦਾ ਹੈ। ਉਸਦੇ ਲਈ ਵੀ ਪਹਿਲਾਂ ਰਾਜ ਸਰਕਾਰ ਤੋਂ ਸਲਾਟਰ ਲਈ ਆਗਿਆ ਲੈਣੀ ਹੁੰਦੀ ਹੈ ।