ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਸਕੂਲਾਂ ‘ਚ ਵੀ ਬੁਰਕੇ ‘ਤੇ ਪਾਬੰਦੀ, ਹਿਜਾਬ ਪਾ ਕੇ ਆ ਜਾਂਦੇ ਸਨ ਲੜਕੇ

TeamGlobalPunjab
3 Min Read

ਬੰਗਲਾਦੇਸ਼- ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਨੋਆਖਾਲੀ ਦੇ ਸੇਨਬਾਗ ਉਪ ਜ਼ਿਲੇ ‘ਚ ਇੱਕ ਸਕੂਲ ਦੇ ਕਲਾਸਰੂਮ ‘ਚ ਵਿਦਿਆਰਥਣਾਂ ਦੇ ਬੁਰਕਾ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕੂਲ ਦੇ ਇਸ ਹੁਕਮ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੀਡਿਆ ਦੀ ਇੱਕ ਰਿਪੋਰਟ ਦੇ ਅਨੁਸਾਰ, ਸਕੂਲ ਵਾਲੇ ਪਾਸੇ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਲੜਕੀਆਂ ਕਲਾਸ ਵਿੱਚ ਦਾਖਲ ਹੋਣ ਤੋਂ ਬਾਅਦ ਆਪਣੇ ਚਿਹਰੇ ਨੂੰ ਨਹੀਂ ਢੱਕ ਸਕਦੀਆਂ ਹਨ। ਹਾਲਾਂਕਿ ਬਾਅਦ ਵਿੱਚ ਪ੍ਰਬੰਧਕਾਂ ਨੇ ਇਹ ਨੋਟਿਸ ਵਾਪਸ ਲੈ ਲਿਆ।

ਇਸ ਘਟਨਾ ਨੂੰ ਦੋ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੇ ਬਾਵਜੂਦ ਲੋਕਾਂ ਵਿੱਚ ਰੋਸ ਹੈ। ਲੋਕ ਹੱਥਾਂ ‘ਚ ਪੋਸਟਰ-ਬੈਨਰ ਲੈ ਕੇ ਇਸ ਦੀ ਆਲੋਚਨਾ ਕਰ ਰਹੇ ਹਨ। ਰਿਪੋਰਟ ਵਿੱਚ ਸਥਾਨਕ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਹੋਣ ਕਾਰਨ ਇਹ ਮਾਮਲਾ ਉਠਿਆ ਹੈ। ਹਾਲਾਂਕਿ, ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨੋਟਿਸ ਦੀ ਗਲਤ ਵਿਆਖਿਆ ਕੀਤੀ ਗਈ ਹੈ। ਉਲਝਣ ਕਾਰਨ ਨੋਟਿਸ ਵਾਪਸ ਲੈਣਾ ਪਿਆ।

ਦੱਸ ਦੇਈਏ ਕਿ ਸਕੂਲ ਦੇ ਬਾਹਰ ਮਨੁੱਖੀ ਚੇਨ ਬਣਾ ਕੇ ਵਿਰੋਧ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੇ ਨਾਲ ਹੀ ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕਿਆਂ ਦੀ ਕਲਾਸ ਵਿੱਚ  ਬੁਰਕਾ ਪਾ ਕੇ ਲੜਕੀਆਂ ਦੀ ਕਲਾਸ ਵਿੱਚ ਲੜਕੇ ਬੁਰਕਾ ਪਾ ਕੇ ਆਉਣ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਸਕੂਲ ਪ੍ਰਸ਼ਾਸਨ ਨੇ ਲੜਕੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਜਿਹਾ ਫੈਸਲਾ ਲਿਆ ਹੈ। ਸਕੂਲ ਮੈਨੇਜਮੈਂਟ ਨੇ ਕਲਾਸ ਰੂਮ ਵਿੱਚ ਦਾਖਲ ਹੋਣ ਤੋਂ ਬਾਅਦ ਮੂੰਹ ਨਾ ਢੱਕਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਨੋਟਿਸ ‘ਚ ਬੁਰਕਾ ਨਾ ਪਹਿਨਣ ਜਾਂ ਇਸ ‘ਤੇ ਪਾਬੰਦੀ ਬਾਰੇ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਸਕੂਲ ਵਿੱਚ ਨਾ ਪੜ੍ਹਣ ਵਾਲੀਆਂ ਲੜਕੀਆਂ ਵੀ ਕਲਾਸ ਵਿੱਚ ਆਉਂਦੀਆਂ ਸਨ।

ਰਿਪੋਰਟ ਵਿੱਚ ਸਕੂਲ ਮੈਨੇਜਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਮੁੰਡੀਆਂ ਨੇ ਸਕੂਲ ਦੇ ਨੇੜੇ ਇੱਕ ਬਾਜ਼ਾਰ ਵਿੱਚ ਡੇਰੇ ਬਣਾ ਲਏ ਸਨ। ਮਾਰਕੀਟ ਕਮੇਟੀ ਨੇ ਇਸ ਵਿਰੁੱਧ ਕਾਰਵਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਨੂੰ ਆਪਣਾ ਅੱਡਾ ਬਣਾ ਲਿਆ। ਲੜਕੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਅਸੀਂ ਕਲਾਸ ਰੂਮ ਦੇ ਅੰਦਰ ਮੂੰਹ ਨਾ ਢੱਕਣ ਦਾ ਹੁਕਮ ਜਾਰੀ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment