ਬਿਜਲੀ ਬਿੱਲ ਪ੍ਰਦਰਸ਼ਨ : ‘ਆਪ’ ਆਗੂਆਂ ‘ਤੇ ਪਰਚਾ ਦਰਜ ਹੋਣ ‘ਤੇ ਅਮਨ ਅਰੋੜਾ ਨੇ ਦਿੱਤੀ ਸਖਤ ਪ੍ਰਤੀਕਿਰਿਆ

TeamGlobalPunjab
2 Min Read

ਸੁਨਾਮ : ਇੰਨੀ ਦਿਨੀਂ ਪੰਜਾਬ ਅੰਦਰ ਬਿਜਲੀ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਦੋਂ ‘ਆਪ’ ਆਗੂ ਅਤੇ ਵਰਕਰ ਮੁੱਖ ਮੰਤਰੀ ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀਆਂ ਚੰਡੀਗੜ੍ਹ ਪੁਲਿਸ ਨਾਲ ਝੜਪਾਂ ਵੀ ਹੋ ਗਈਆਂ। ਇਸ ਸਾਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਹੁਣ ਸਖਤ ਪ੍ਰਤੀਕਿਰਿਆ ਦਿੱਤੀ ਹੈ।

- Advertisement -

ਅਮਨ ਅਰੋੜਾ ਨੇ ਕਿਹਾ ਹੈ ਕਿ ਉਹ ਬੜੇ ਹੀ ਸ਼ਾਂਤੀਪੂਰਨ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੰਗ ਪੱਤਰ ਦੇਣ ਜਾ ਰਹੇ ਸਨ ਤਾਂ ਉਸ ਦੌਰਾਨ ਜੋ ਤਾਲੀਬਾਨੀ ਅਤੇ ਔਰੰਗਜੇਬ ਰੂਪ ਕੈਪਟਨ ਅਮਰਿੰਦਰ ਸਿੰਘ ਅਤੇ ਚੰਡੀਗੜ੍ਹ ਪੁਲਿਸ ਦਾ ਦੇਖਣ ਨੂੰ ਮਿਲਿਆ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬਹੁ ਗਿਣਤੀ ‘ਚ ਉਨ੍ਹਾਂ ਦੀ ਪਾਰਟੀ ਦੇ ਲੀਡਰ ਅਤੇ ਵਰਕਰ ਅੱਜ ਵੀ ਜ਼ਖਮੀ ਹਨ। ਅਰੋੜਾ ਨੇ ਭਾਜਪਾ ਨੂੰ ਕੈਪਟਨ ਦੀ ਮਿੱਤਰ ਪਾਰਟੀ ਗਰਦਾਨਦਿਆਂ ਕਿਹਾ ਕਿ ਉਨ੍ਹਾਂ ਨੇ ਭਾਜਪਾ ਨੂੰ ਕਹਿ ਕੇ ਉਨ੍ਹਾਂ ‘ਤੇ ਪਰਚੇ ਦਰਜ਼ ਕਰਵਾਏ ਹਨ।

ਅਰੋੜਾ ਨੇ ਬੋਲਦਿਆਂ ਕਿਹਾ ਕਿ ਕੈਪਟਨ ਸਾਹਿਬ ਜਿਨ੍ਹਾਂ ਮਰਜੀ ਧੱਕਾ ਅਤੇ ਤਸ਼ੱਦਦ ਕਰ ਲੈਣ ਪਰ ਪੰਜਾਬ ਅੰਦਰ ਜਦੋਂ ਤੱਕ ਬਿਜਲੀ ਦੇ ਬਿੱਲਾਂ ਰਾਹੀਂ ਹੋ ਰਹੀ ਲੁੱਟ ਤੋਂ ਨਿਯਾਤ ਨਹੀਂ ਮਿਲੇਗੀ ਉਹ ਸ਼ਾਂਤ ਹੋ ਕੇ ਨਹੀਂ ਬੈਠਣਗੇ।

Share this Article
Leave a comment