ਬਿਜਲੀ ਅੰਦੋਲਨ ਦਾ ਮੁੱਦਾ ਹੱਥੋਂ ਖੁੱਸਦਾ ਦੇਖ ਸੁਖਬੀਰ ‘ਤੇ ਭੜ੍ਹਕ ਪਏ ਹਰਪਾਲ ਚੀਮਾਂ, ਆਹ ਦੇਖੋ ਕੀ ਕਹਿ ਤਾ

TeamGlobalPunjab
2 Min Read

ਮੋਗਾ : ਇੰਝ ਜਾਪਦਾ ਹੈ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਛੇੜਿਆ ਗਿਆ ਬਿਜਲੀ ਅੰਦੋਲਨ ਦਾ ਮੁੱਦਾ ਅਕਾਲੀਆਂ ਵੱਲੋਂ ਹਥਿਆਏ ਜਾਣ ਨਾਲ  ‘ਆਪ’ ਵਾਲਿਆਂ ਦੀ ਦੁਖਦੀ ਰਗ ‘ਤੇ ਹੱਥ ਰੱਖਿਆ ਗਿਆ ਹੋਵੇ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਨੇ ਕਾਂਗਰਸੀਆਂ ਦੀ ਧੱਕੇਸ਼ਾਹੀ ਵਿਰੁੱਧ ਦਾਣਾ ਮੰਡੀ ਮੋਗਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਵਿਰੁੱਧ ਹਾਏ-ਤੋਬਾ ਮਚਾਈ ਤਾਂ ਇਹ ਗੱਲ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾਂ ਨੂੰ ਧੁਰ ਅੰਦਰ ਤੱਕ ਦੁਖੀ ਕਰ ਗਈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਜਾਏ ਇਸ ਦੇ ਕਿ ਇਸ ਜਨਹਿੱਤ ਮੁੱਦੇ ਨੂੰ ਦੋਵੇਂ ਪਾਰਟੀਆਂ ਰਲ ਕੇ ਲੜਦੀਆਂ ‘ਆਪ’ ਆਗੂ ਹਰਪਾਲ ਚੀਮਾਂ ਨੇ ਉਲਟਾ ਸੁਖਬੀਰ ਅਤੇ ਉਨ੍ਹਾਂ ਦੇ ਸਾਥੀ ਅਕਾਲੀਆਂ ਨੂੰ ਹੀ ਇਸ ਮੁੱਦੇ ‘ਤੇ ਇਹ ਕਹਿੰਦਿਆਂ ਘੇਰ ਲਿਆ ਕਿ ਅਕਾਲੀ ਲੋਕਾਂ ਨੂੰ ਬਿਜਲੀ ਰੇਟਾਂ ‘ਤੇ ਹਾਏ ਤੋਬਾ ਮਚਾ ਕੇ ਗੁਮਰਾਹ ਨਾ ਕਰਨ ਕਿਉਂਕਿ ਜਦੋਂ ਪੰਜਾਬ ‘ਚ ਅਕਾਲੀ ਦਲ ਦਾ ਰਾਜ ਸੀ, ਉਸ ਸਮੇਂ ਵੀ ਬਿਜਲੀ ਦੇ ਬਿੱਲਾਂ ਨੇ ਆਮ ਲੋਕਾਂ ਦਾ ਦੀਵਾਲਾ ਕੱਢ ਰੱਖਿਆ ਸੀ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਅਕਾਲੀ ਦਲ ਦੇ ਰਾਜ ‘ਚ ਕਈ ਵਾਰ ਬਿਜਲੀ ਦੇ ਰੇਟ ਵਧੇ ਸਨ ਤਾਂ ਉਸ ਸਮੇਂ ਅਕਾਲੀ ਸਰਕਾਰ ਦਾ ਵੀ ਆਮ ਆਦਮੀ ਪਾਰਟੀ ਨੇ ਡੱਟ ਕੇ ਵਿਰੋਧ ਕੀਤਾ ਸੀ। ਚੀਮਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜੇ ਹਨ ਅਤੇ ਲੜਦੇ ਰਹਿਣਗੇ, ਫਿਰ ਭਾਵੇਂ ਉਨ੍ਹਾਂ ਨੂੰ ਕੋਈ ਕਿਸੇ ਦੀ ਬੀ ਟੀਮ ਕਹੇ ਜਾਂ ਕੁਝ ਹੋਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ। ਇੱਥੇ ਬੋਲਦਿਆਂ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਵੀ ਕਿਹਾ ਕਿ ਪੰਜਾਬ ‘ਚ ਬਿਜਲੀ ਮਹਿੰਗੀ ਹੋਣ ਲਈ ਕਾਂਗਰਸ ਸਰਕਾਰ ਦੇ ਨਾਲ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਵੀ ਪੂਰੀ ਪੂਰੀ ਜਿੰਮੇਵਾਰ ਹੈ।

Share this Article
Leave a comment