ਬਲਾਤਕਾਰ ਮਾਮਲਾ : ਫੇਸਬੁੱਕ ਜ਼ਰੀਏ ਵਿੱਕੀ ਗੌਂਡਰ ਵਾਲੇ ਵੱਲੋਂ ਮੁਲਜ਼ਮਾਂ ਨੂੰ ਧਮਕੀ, ਕਿਹਾ ਜੇ ਕਿਸੇ ਪੁਲਿਸ ਅਧਿਕਾਰੀ ਨੇ ਮੁਲਜ਼ਮ ਦੀ ਮਦਦ ਕੀਤੀ ਤਾਂ ਆਪਣੇ ਬਚਾਅ ਲਈ ਰਹੇ ਤਿਆਰ

TeamGlobalPunjab
3 Min Read

ਨਿਊਜ਼ ਡੈਸਕ : ਇੰਨੀ ਦਿਨੀਂ ਲੜਕੀਆਂ ਅਤੇ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਜੀਰੇ ਵਿੱਚ ਵੀ ਇੱਕ ਨਾਬਾਲਗ ਨੌ ਸਾਲਾ ਮਾਸੂਮ ਬੱਚੀ ਨਾਲ ਇਹ ਭੈੜੀ ਘਟਨਾ ਵਾਪਰੀ ਹੈ। ਇਸ ਘਟਨਾ ਦੀ ਜਿੱਥੇ ਹੋਰਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਹੀ ਵਿੱਕੀ ਗੌਂਡਰ ਵਾਲੇ ਨਾਮਕ ਇੱਕ ਫੇਸਬੁੱਕ ਅਕਾਉਂਟ ਤੋਂ ਪੋਸਟ ਪਾ ਕੇ ਸ਼ਰੇਆਮ ਧਮਕੀ ਦਿੱਤੀ ਗਈ ਹੈ।

ਪੋਸਟ ਪਾਉਣ ਵਾਲੇ ਵਿਅਕਤੀ ਨੇ ਧਮਕੀ ਦਿੰਦਿਆਂ ਲਿਖਿਆ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮ ਜੇਕਰ ਪੁਲਿਸ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਲੱਗ ਗਿਆ ਤਾਂ ਇਸ ਦਾ ਅੰਜਾਮ ਬੁਰਾ ਹੋਵੇਗਾ ਅਤੇ ਫਿਰ ਉਹ ਭਾਵੇਂ ਕੋਈ ਉਨ੍ਹਾਂ ਦਾ ਜਾਣਕਾਰ ਹੀ ਕਿਉਂ ਨਾ ਹੋਵੇ।  ਪੋਸਟ ਪਾਉਣ ਵਾਲੇ ਨੇ ਲਿਖਿਆ ਕਿ, “ਸਤ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ , 25,1,2020 ਨੂੰ ਜੀਰੇ ਵਿਚ ਨੋ ਸਾਲ ਦੀ ਬੱਚੀ ਨਾਲ ਹੈਵਾਨੀਅਤ ਹੋਈ ਆ ਉਹ ਮਾਮਲੇ ਵਿੱਚ ਜਿੰਨਾ ਦੇ ਵੀ ਨਾਮ ਸਾਹਮਣੇ ਆਉਣ ਗਏ ਜੇ ਪੁਲਿਸ ਤੋ ਪਹਿਲਾਂ ਸਾਡੇ ਗਰੁੱਪ ਦੇ ਹੱਥ ਆਹ ਗਏ ਤਾ ਉਹਨਾ ਲਗਾੜਿਆ ਦੀ ਨਰਕਾਂ ਦੀ ਟਿਕਟ ਪੱਕੀ ਆ ਉਹਨਾ ਵਿੱਚ ਭਵੇ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾ ਕਿਉਂਕਿ ਜੋ ਬੰਦਾ ਔਰਤ ਦੀ ਇੱਜਤ ਨੀ ਕਰਦਾ ਉਹ ਸਾਡਾ ਕੁੱਛ ਨੀ ਲੱਗਦਾ ਤੇ ਪੁਲਿਸ ਵੀ ਆਪਣਾ ਕੰਮ ਧਿਆਨ ਨਾਲ ਕਰੇ ਇਸ ਕੇਸ ਵਿੱਚ ਜੇ ਕੋਈ ਐਮ ਐਲ ਏ, ਸਰਪੰਚ ਜਾ ਪੁਲਿਸ ਅਧਿਕਾਰੀ ਉਹਨਾ ਲਗਾੜਿਆ ਦੀ HELP (ਮਦਦ) ਲਈ ਅੱਗੇ ਆਇਆ ਤਾ ਉਹ ਵੀ ਆਪਣਾ ਬਚਾ ਕਰ ਲੈਣ ਪੁਲਿਸ ਨੂੰ ਬੇਨਤੀ ਆ ਜਲਦੀ ਮੁਲਜਮਾ ਤੇ ਕਾਰਵਾਈ ਕਰੋ ਨਹੀ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ ਅਸੀਂ ਹੁਣ ਹੋਰ ਧੱਕਾ ਨੀ ਚੱਲਣ ਦੇਣਾ. ਭੈਣ ਤੇਰਾ ਬਦਲਾ ਜਰੂਰ ਲਿਆ ਜਾਉ ਹਲੇ ਤੇਰੇ ਭਰਾ ਹੈਗੇ ਆ.”

https://www.facebook.com/photo.php?fbid=137156454423747&set=ecnf.100043881797261&type=3&theater

ਦੱਸ ਦਈਏ ਕਿ ਬੀਤੇ ਦਿਨੀਂ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ‘ਚ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਨੌ ਸਾਲਾ ਮਾਸੂਮ ਬੱਚੀ ਨਾਲ ਉਸ ਸਮੇਂ ਜ਼ਬਰ ਜਨਾਹ ਕੀਤਾ ਗਿਆ ਸੀ ਜਦੋਂ ਉਹ ਸ਼ਾਮ ਨੂੰ ਦੁਕਾਨ ਤੋਂ ਕੋਈ ਸਾਮਾਨ ਲੈ ਕੇ ਘਰ ਵਾਪਸ ਆ ਰਹੀ ਸੀ। ਬੱਚੀ ਜਦੋਂ ਜਿਆਦਾ ਸਮੇਂ ਤੱਕ ਘਰ ਵਾਪਸ ਨਾ ਆਈ ਤਾਂ ਘਰ ਵਾਲਿਆ ਨੇ ਬੱਚੀ ਨੂੰ ਲੱਭਿਆ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਦਾ ਹੀ ਇੱਕ ਵਿਅਕਤੀ ਜਿਸ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਟੈਂਪੂ ‘ਚ ਬਿਠਾ ਕੇ ਲੈ ਗਿਆ ਹੈ। ਰਿਪੋਰਟਾਂ ਮੁਤਾਬਿਕ ਬੱਚੀ ਨੂੰ ਬੜੀ ਹੀ ਗੰਭੀਰ ਹਾਲਤ ਵਿੱਚ ਪਿੰਡ ਦੇ ਨੇੜਿਓਂ ਲੱਭਿਆ ਗਿਆ।

- Advertisement -

Share this Article
Leave a comment