ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਇਸ ਸਮੇਂ ਛੋਟੀਆਂ ਦੁਕਾਨਾਂ ਅਤੇ ਬਿਜਨਸਾਂ ‘ਤੇ ਬਹੁਤ ਬੁਰਾ ਸਮਾਂ ਹੈ ਅਤੇ ਆਰਥਿਕ ਤੌਰ ‘ਤੇ ਕਾਫੀ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਸਿਟੀ ਵੱਲੋਂ ਸਪੋਰਟ ਲੋਕਲ ਮੁਹਿੰਮ ਚਲਾਈ ਜਾਵੇਗੀ ਜਿਸ ਨਾਲ ਲੋਕਲ ਦੁਕਾਨਾਂ ਅਤੇ ਬਿਜਨਸਾਂ ਨੂੰ ਸਹਾਰਾ ਮਿਲੇਗਾ। ਜਿੱਥੇ ਕਰਬ ਸਾਇਡ ਪਿਕਅਪ ਅਤੇ ਔਨ ਲਾਇਨ ਸ਼ੌਂਪਿੰਗ ਮੁਹਈਆ ਹੋਵੇਗੀ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਸਿਟੀ ਵਾਸੀ ਵੀ ਸੋਸ਼ਲ ਮੀਡੀਆ ਰਾਹੀਂ ਲੋਕਲ ਸਮਾਨ ਮੰਗਵਾ ਕੇ ਸੋਸ਼ਲ ਮੀਡੀਆ ਰਾਹੀਂ ਹੈਸ਼ਟੈੱਸ ਸਪੋਰਟ ਲੋਕਲ ਬਰੈਂਪਟਨ ਲਿਖ ਕੇ ਪਾਉਣ। ਮੇਅਰ ਨੇ ਕਿਹਾ ਕਿ ਉਨ੍ਹਾਂ ਇਸਦੀ ਸ਼ੁਰੂਆਤ ਤਸਵੀਰ ਸਾਂਝੀ ਕਰਕੇ ਕਰ ਦਿੱਤੀ ਹੈ।