ਕੋਰੋਨਾਵਾਇਰਸ ਸੰਕਟ ਦੇ ਵਿੱਚ ਚੀਨ ਨੇ ਭਾਰਤ ਨੂੰ ਭੇਜੀਆਂ 6,50,000 ਮੈਡੀਕਲ ਕਿੱਟਾਂ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਸੰਕਰਮਣ ਭਾਰਤ ਵਿੱਚ ਦਿਨ ਬ ਦਿਨ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਸੰਕਰਮਣ ਨੂੰ ਰੋਕਣ ਲਈ ਭਾਰਤ ਨੇ ਆਪਣੇ 21 ਦਿਨ ਦਾ ਲਾਕਡਾਉਨ ਵਧਾਉਂਦੇ ਹੋਏ 3 ਮਈ ਤੱਕ ਕਰ ਲਿਆ ਹੈ। ਭਾਰਤ ਵਿੱਚ ਕੋਰੋਨਾ ਦੇ ਮਾਮਲੇ 12 ਹਜ਼ਾਰ ਤੋਂ ਪਾਰ ਜਾ ਚੁੱਕੇ ਹਨ, ਜਦਕਿ 400 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਹਸਪਤਾਲਾਂ ਵਿੱਚ ਲਗਾਤਾਰ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਟੀਮ ਵਿੱਚ ਕੋਰੋਨਾ ਦਾ ਸੰਕਰਮਣ ਫੈਲ ਰਿਹਾ ਹੈ।

ਦੇਸ਼ ਵਿੱਚ ਰੈਪਿਡ ਐਂਟੀਬਾਡੀ ਟੈਸਟ, ਪੀਪੀਈ ਕਿੱਟ ਦੀ ਕਮੀ ਨੂੰ ਵੇਖਦੇ ਹੋਏ ਚੀਨ ਨੇ ਮਦਦ ਦਾ ਹੱਥ ਵਧਾਇਆ ਹੈ ਅਤੇ ਲਗਭਗ ਸਾਢੇ ਛੇ ਲੱਖ ਕਿੱਟਾਂ ਭਾਰਤ ਪਹੁੰਚਾ ਰਿਹਾ ਹੈ।

ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਮਿਸਰੀ ਨੇ ਜਾਣਕਾਰੀ ਦਿੱਤੀ ਕਿ ਰੈਪਿਡ ਐਂਟੀਬਾਡੀ ਟੈਸਟ ਅਤੇ ਆਰਐਨਏ ਐਕਸਟਰੈਕਸ਼ਨ ਕਿੱਟ ਸਣੇ ਕੁੱਲ 6,50,000 ਕੀਤਾ ਅੱਜ ਗੁਆਨਝੋਉ ਏਅਰਪੋਰਟ ਤੋਂ ਭਾਰਤ ਲਈ ਜਲਦੀ ਹੀ ਰਵਾਨਾ ਕਰ ਦਿੱਤੇ ਗਏ ਹਨ।

Share this Article
Leave a comment