ਦਿੱਲੀ ਵਿੱਚ ਲਗਾਤਾਰ ਵੱਧ ਰਿਹੈ ਮੌਤਾਂ ਦਾ ਅੰਕੜਾ

TeamGlobalPunjab
3 Min Read

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਵਿਰੋਧੀ ਹਿੰਸਾ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਤਾਜ਼ਾ ਖਬਰਾਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਕੇ 34 ਹੋ ਗਈ ਹੈ। ਉੱਥੇ ਹੀ ਕੁੱਝ ਮੀਡਿਆ ਰਿਪੋਰਟਾਂ ਵਿੱਚ ਮ੍ਰਿਤਕਾਂ ਦੀ ਗਿਣਤੀ 35 – 40 ਦੱਸੀ ਜਾ ਰਹੀ ਹੈ ਤੇ 250 ਲੋਕ ਜ਼ਖਮੀ ਹਨ।

ਖਬਰ ਹੈ ਕਿ ਗੋਕੁਲਪੁਰੀ ਨਾਲੇ ਵਿੱਚ ਦਿੱਲੀ ਪੁਲਿਸ ਅਤੇ ਅਰਧਸੈਨਿਕ ਬਲ ਦੇ ਜਵਾਨਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇੱਥੇ ਨਾਲੇ ‘ਚੋਂ ਦੋ ਲਾਸ਼ਾਂ ਮਿਲੀਆਂ ਹਨ।

ਉੱਧਰ, ਹਿੰਸਾ ਤੋਂ 3 ਦਿਨ ਬਾਅਦ ਬੁੱਧਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ।

- Advertisement -

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ – ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਤਾਇਨਾਤ ਕੀਤੀ ਜਾਵੇ।


ਇਸ ਦੇ ਚਲਦਿਆਂ ਐੱਨਐੱਸਏ ਅਜੀਤ ਡੋਭਾਲ ਡੀਸੀਪੀ ਨਾਰਥ – ਈਸਟ ਦੇ ਦਫਤਰ ਪੁੱਜੇ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਇਸਤੋਂ ਪਹਿਲਾਂ ਮੋਦੀ ਕੈਬੀਨਟ ਦੀ ਮੀਟਿੰਗ ਵੀ ਹੋਈ। ਦਿੱਲੀ ਪੁਲਿਸ ਨੇ ਦੱਸਿਆ ਕਿ ਹੁਣ ਤੱਕ 18 ਐੱਫਆਈਆਰ ਦਰਜ ਕੀਤੀ ਗਈਆਂ ਹਨ ਅਤੇ 106 ਲੋਕ ਗ੍ਰਿਫਤਾਰ ਕੀਤੇ ਗਏ ਹਨ ।

ਦੂਜੇ ਪਾਸੇ, ਮੰਗਲਵਾਰ – ਬੁੱਧਵਾਰ ਦੀ ਰਾਤ 12:30 ਵਜੇ ਵਕੀਲ ਦੀ ਮੰਗ ਉੱਤੇ ਦਿੱਲੀ ਹਾਈਕੋਰਟ ਨੇ ਸੁਣਵਾਈ ਕੀਤੀ ਸੀ। ਮੁਸਤਫਾਬਾਦ ਹਿੰਸਾ ਵਿੱਚ ਜਖ਼ਮੀ ਲੋਕਾਂ ਨੂੰ ਇੱਥੇ ਦੇ ਅਲ – ਹਿੰਦ ਹਸਪਤਾਲ ਤੋਂ ਕਿਸੇ ਵੱਡੇ ਹਸਪਤਾਲ ‘ਚ ਸ਼ਿਫਟ ਕਰਨ ਦੇ ਆਦੇਸ਼ ਦਿੱਤੇ।

ਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਕਿਹਾ ਕਿ ਦਿੱਲੀ ਵਿੱਚ ਹੋਈ ਹਿੰਸਾ ਗ੍ਰਹਿ ਮੰਤਰਾਲੇ ਅਤੇ ਖੁਫੀਆ ਵਿਭਾਗ ਦੀ ਅਸਫਲਤਾ ਹੈ। ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਹੁੰਦੇ ਹਨ ਨਹੀਂ ਕਿ ਹਿੰਸਕ ਢੰਗ ਨਾਲ। ਜੇਕਰ ਹਿੰਸਾ ਫੈਲੀ , ਤਾਂ ਇਸ ‘ਤੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ਖੁਫੀਆ ਵਿਭਾਗ ਅਸਫਲ ਹੋਇਆ ਅਤੇ ਇਸ ਲਈ ਇਹ ਗ੍ਰਹਿ ਮੰਤਰਾਲੇ ਦੀ ਵੀ ਨਾਕਾਮੀ ਹੈ ।

Share this Article
Leave a comment