ਕਿਸਾਨ ਅੰਦੋਲਨ: ਬ੍ਰਿਟੇਨ ਸੰਸਦ ‘ਚ ਹੋ ਸਕਦੀ ਹੈ ਕਿਸਾਨਾਂ ਦੇ ਹੱਕ ‘ਚ ਚਰਚਾ; ਸ਼ਾਂਤਮਈ ਰੋਸ ਪ੍ਰਦਰਸ਼ਨ ਮਨੁੱਖੀ ਅਧਿਕਾਰ

TeamGlobalPunjab
2 Min Read

ਵਰਲਡ ਡੈਸਕ:- ਕਿਸਾਨ ਅੰਦੋਲਨ ਦਾ ਮਾਮਲਾ ਹੁਣ ਬ੍ਰਿਟੇਨ ਸੰਸਦ ‘ਚ ਮੁੜ ਗੂੰਜ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਤੇ ਭਾਰਤ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਲੈ ਕੇ ਇੱਕ ਈ-ਪਟੀਸ਼ਨ ਮੁਹਿੰਮ ਚਲਾਈ ਗਈ ਸੀ। ਇਸ ‘ਤੇ ਲੱਖਾਂ ਲੋਕਾਂ ਨੇ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਹੁਣ ਇਸ ਤੋਂ ਬਾਅਦ ਬ੍ਰਿਟਿਸ਼ ਸੰਸਦ ‘ਚ ਕਿਸਾਨ ਅੰਦੋਲਨ ‘ਤੇ ਚਰਚਾ ਹੋ ਸਕਦੀ ਹੈ।

ਬ੍ਰਿਟਿਸ਼ ਸੰਸਦ ਦੀ ਵੈੱਬਸਾਈਟ ‘ਤੇ ਇੱਕ ਪਲੇਟਫਾਰਮ ਹੈ, ਜਿੱਥੇ ਕਿਸੇ ਵੀ ਮੁੱਦੇ ‘ਤੇ ਲੋਕ ਆਪਣੀ ਰਾਏ ਦੇ ਸਕਦੇ ਹਨ। ਇੱਥੇ ਕਿਸੇ ਵੀ ਪਟੀਸ਼ਨ ਨੂੰ ਇੱਕ ਲੱਖ ਤੋਂ ਵੱਧ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਫਿਰ ਉਸ ‘ਤੇ ਸੰਸਦ ‘ਚ ਚਰਚਾ ਕੀਤੀ ਜਾ ਸਕਦੀ ਹੈ। ਭਾਰਤ ‘ਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ ‘ਤੇ ਕਰੀਬ 1 ਲੱਖ 10 ਹਜ਼ਾਰ ਦਸਤਖਤ ਕੀਤੇ ਜਾ ਚੁੱਕੇ ਹਨ। ਅਜਿਹੇ ‘ਚ ਹੁਣ ਬ੍ਰਿਟਿਸ਼ ਸੰਸਦ ਦੀ ਪਟੀਸ਼ਨ ਕਮੇਟੀ ਕਿਸਾਨ ਅੰਦੋਲਨ ‘ਤੇ ਚਰਚਾ ਕਰਨ ‘ਤੇ ਵਿਚਾਰ ਕਰ ਸਕਦੀ ਹੈ।

ਬ੍ਰਿਟਿਸ਼ ਐਮਪੀ ਕਲਾਉਡੀਆ ਵੈਬ ਨੇ ਟਵੀਟ ਕਰ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਟਵੀਟ ‘ਚ ਲਿਖਿਆ, “ਭਾਰਤ ‘ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਸਾਡੀ ਸਰਕਾਰ ਤੁਰੰਤ ਹਥਿਆਰਾਂ, ਵਾਟਰ ਕੈਨਨ, ਹੰਝੂ ਗੈਸ ਦੀ ਵਿਕਰੀ ‘ਤੇ ਪਾਬੰਦੀ ਲਾਵੇ, ਭਾਰਤ ‘ਚ ਇਸ ਨੂੰ ਕਿਸਾਨਾਂ ਦੇ ਖ਼ਿਲਾਫ਼ ਵਰਤਿਆ ਜਾ ਰਿਹਾ, ਸਾਂਤਮਈ ਰੋਸ ਪ੍ਰਦਰਸ਼ਨ ਮਨੁੱਖੀ ਅਧਿਕਾਰ ਹੈ।”

ਇਸ ਤੋਂ ਪਹਿਲਾਂ ਬ੍ਰਿਟੇਨ ‘ਚ ਭਾਰਤੀ ਮੂਲ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਕਈ ਵਾਰ ਆਵਾਜ਼ ਬੁਲੰਦ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੈਨੇਡਾ ‘ਚ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਕਿਸਾਨਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਵਿਦੇਸ਼ਾਂ ‘ਚ ਸਿਆਸੀ ਲੀਡਰਾਂ ਤੋਂ ਇਲਾਵਾ ਭਾਰਤੀ ਭਾਈਚਾਰਾ ਵੀ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਤੇ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਰਹੀ।

- Advertisement -

TAGGED: , ,
Share this Article
Leave a comment