ਬਦਲਦੇ ਮੌਸਮ ਦਾ ਮਿਜਾਜ਼: ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਫਿਰ ਹੋ ਸਕਦੀ ਗੜ੍ਹੇਮਾਰੀ

Prabhjot Kaur
2 Min Read

ਮੌਸਮ ਦਾ ਬਦਲ ਰਿਹਾ ਮਿਜਾਜ਼ ਲੋਕਾਂ ਦੀ ਸਮਝ ਤੋਂ ਬਾਹਰ ਹੋ ਚੁੱਕਿਆ ਹੈ। ਦਿੱਲੀ ਐੱਨਸੀਆਰ ਸਮੇਤ ਪੰਜਾਬ ਦੇ ਕਈ ਸੂਬਿਆਂ ‘ਚ ਗੜ੍ਹੇਮਾਰੀ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਮੌਸਮ ਵਿਭਾਗ ਨੇ ਇੱਕ ਬਾਰ ਫਿਰ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ 14 ਤੇ 15 ਫਰਵਰੀ ਨੂੰ ਮੌਸਮ ਵਿਗੜਨ ਦੀ ਸੰਭਾਵਨਾ ਗੜ੍ਹਮਾਰੀ ਹੋਵੇਗੀ ਤੇ ਇਸਦੇ ਨਾਲ ਹੀ ਬਾਰਸ਼ ਘਟ ਹੋਵੇਗੀ। ਉਥੇ ਹੀ 16 ਫਰਵਰੀ ਤੋਂ ਮੌਸਮ ਸਾਫ ਹੋ ਜਾਵੇਗਾ ਪਰ ਤਾਪਮਾਨ ਗਿਰਾਵਟ ਰਹੇਗੀ।

ਉਧਰ, ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਇੱਕ ਵਾਰ ਆਪਣਾ ਸਖ਼ਤ ਰੁਖ਼ ਦਿਖਾਏਗਾ। ਮੌਸਮ ਵਿਭਾਗ ਨੇ ਸੂਬੇ ਵਿੱਚ 14 ਤੇ 15 ਫਰਵਰੀ ਨੂੰ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ। ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਰਕੇ ਸੂਬੇ ਵਿੱਚ ਇੱਕ ਵਾਰ ਫਿਰ ਬਰਫ਼ਬਾਰੀ ਦੇ ਦੌਰ ਸ਼ੁਰੂ ਹੋਏਗਾ। 13 ਫਰਵਰੀ ਨੂੰ ਹੀ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। ਪਹਾੜਾਂ ’ਤੇ ਬਰਫ਼ਬਾਰੀ ਹੋਣ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਵੀ ਠੰਢ ਦਾ ਕਹਿਰ ਵਰਸੇਗਾ।

ਮਿਲੀ ਜਾਣਕਾਰੀ ਮੁਤਾਬਕ 14 ਤੇ 15 ਫਰਵਰੀ ਨੂੰ ਸੂਬੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਵੀ ਭਾਰੀ ਬਾਰਸ਼ ਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿੱਚ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਅੰਦਰ ਠੰਢ ਦਾ ਪ੍ਰਕੋਪ ਵਧ ਸਕਦਾ ਹੈ।

ਮੌਸਮ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਵਿੱਚ ਫਰਵਰੀ ਦੇ ਮਹੀਨੇ 2007 ਤੋਂ ਬਾਅਦ ਬੀਤੀ 7 ਫਰਵਰੀ ਵਾਲੇ ਦਿਨ ਸਭ ਤੋਂ ਵੱਧ ਬਰਫ਼ਬਾਰੀ ਹੋਈ। ਆਉਣ ਵਾਲੇ ਦਿਨਾਂ ’ਚ ਵੀ ਬਰਫ਼ਬਾਰੀ ਹੋਏਗੀ। ਇਸ ਨੂੰ ਵੇਖ ਕੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ 1990 ਦਾ ਰਿਕਾਰਡ ਟੁੱਟ ਸਕਦਾ ਹੈ।

Share this Article
Leave a comment