Home / ਤਕਨੀਕ / ਜਾਣੋ ਕੀ ਹਨ ਨਵੇਂ ਬਜਾਜ ਚੇਤਕ ਸਕੂਟਰ ਦੀਆਂ ਖੂਬੀਆਂ ਅਤੇ ਕੀ ਹੈ ਕੀਮਤ!

ਜਾਣੋ ਕੀ ਹਨ ਨਵੇਂ ਬਜਾਜ ਚੇਤਕ ਸਕੂਟਰ ਦੀਆਂ ਖੂਬੀਆਂ ਅਤੇ ਕੀ ਹੈ ਕੀਮਤ!

ਬਜਾਜ ਆਟੋ ਆਪਣੇ ਆਇਕਾਨਿਕ ਸਕੂਟਰ ਚੇਤਕ ਨੂੰ ਫਿਰ ਤੋਂ ਨਵੇਂ ਡਿਜਾਇਨ ਨਾਲ ਭਾਰਤ ਵਿੱਚ ਪੇਸ਼ ਕਰਨ ਜਾ ਰਹੀ ਹੈ। ਕਰੀਬ 14 ਸਾਲਾਂ ਬਾਅਦ ਹੁਣ ਇੱਕ ਵਾਰ ਫਿਰ ਚੇਤਕ ਆਪਣੇ ਇਲੈਕਟ੍ਰਿਕ ਰੂਪ  ਵਿੱਚ ਭਾਰਤੀ ਸੜਕਾਂ ਦਾ ਸ਼ਿੰਗਾਰ ਬਣੇਗਾ। ਜਾਣਕਾਰੀ ਮੁਤਾਬਿਕ ਇਸ ਸਕੂਟਰ ਦੀ ਖਾਸੀਅਤ ਇਹ ਹੈ ਕਿ ਦੇਸ਼ ਦਾ ਇਹ ਪਹਿਲਾ ਸਕੂਟਰ ਹੋਵੇਗਾ ਜਿਸ ਦਾ ਨਿਰਮਾਣ ਔਰਤਾਂ ਵੱਲੋਂ ਕੀਤਾ ਗਿਆ ਹੈ।

ਦੱਸ ਦਈਏ ਕਿ ਬਜਾਜ ਚੇਤਕ ਵੱਲੋਂ ਇਸ ਦੀ ਤਿੰਨ ਸਾਲ ਦੀ ਗਾਰੰਟੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕੂਟਰ ‘ਚ ਲੱਗੀ ਬੈਟਰੀ ਦਾ 77 ਹਜ਼ਾਰ ਕਿੱਲੋਮੀਟਰ ਤੱਕ ਚੱਲਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।  ਉਥੇ ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਇਕ ਇਕ ਪਾਸੜ ਮੁਅੱਤਲੀ, ਡੀਆਰਐਲ ਦੇ ਨਾਲ ਐਲਈਡੀ ਹੈੱਡਲੈਂਪ, ਪ੍ਰਕਾਸ਼ਤ ਸਵਿਚਗੇਅਰ, ਗਲੋਵਬਾਕਸ, ਰੀਟਰੈਕਟਬਲ ਹੁੱਕ, 12 ਇੰਚ ਦੇ ਐਲੋਏ ਪਹੀਏ, ਫਰੰਟ ਡਿਸਕ ਬ੍ਰੇਕ ਅਤੇ ਹੋਰ ਬਹੁਤ ਸਾਰੀਆਂ ਖੂਬੀਆਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜੇਕਰ ਬੈਟਰੀ ਚਾਰਜਿੰਗ ਦੀ ਗੱਲ ਕਰੀਏ ਤਾਂ ਪੰਜ ਘੰਟਿਆਂ ਵਿੱਚ 80 ਪ੍ਰਤੀਸ਼ਤ ਤੱਕ ਚਾਰਜ ਕੀਤੇ ਜਾ ਸਕਣ ਦੀ ਗੱਲ ਕਹੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਨਵੀਂ ਪੇਸ਼ਕਸ਼ ਸਭ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਪੁਣੇ ਵਿੱਚ ਸ਼ੁਰੂ ਕੀਤੀ ਜਾਏਗੀ ਅਤੇ ਇੱਕ ਤੋਂ ਡੇਢ ਲੱਖ (ਐਕਸ-ਸ਼ੋਅਰੂਮ) ਦੇ ਆਸ ਪਾਸ ਦੀਆਂ ਕੀਮਤਾਂ ਦੀ ਉਮੀਦ ਕੀਤੀ ਜਾ ਰਹੀ ਹੈ।

Check Also

ਪੈਟਰੋਲ–ਡੀਜ਼ਲ ਤੋਂ ਬਾਅਦ ਇਨ੍ਹਾਂ ਚੀਜਾਂ ‘ਤੇ ਵੀ ਮਹਿੰਗਾਈ ਤੋਂ ਮਿਲ ਸਕਦੀ ਰਾਹਤ

ਨਵੀਂ ਦਿੱਲੀ: ਪੈਟਰੋਲ, ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ ਅਤੇ ਰਸੋਈ ਗੈਸ ‘ਤੇ 200 …

Leave a Reply

Your email address will not be published.