Home / ਜੀਵਨ ਢੰਗ / ਬਚਪਨ ਦਾ ਗਿਆਨ ਬਣਦਾ ਹੈ ਸਮਾਜ ਦੀ ਤਬਾਹੀ ਜਾਂ ਖੁਸ਼ਹਾਲੀ ਦਾ ਆਧਾਰ

ਬਚਪਨ ਦਾ ਗਿਆਨ ਬਣਦਾ ਹੈ ਸਮਾਜ ਦੀ ਤਬਾਹੀ ਜਾਂ ਖੁਸ਼ਹਾਲੀ ਦਾ ਆਧਾਰ

ਇਕ ਘੁਮਿਆਰ ਹਰ ਰੋਜ਼ ਦੂਰ ਜੰਗਲ ਜਾ ਨਦੀ ਕਿਨਾਰੇ ਤੋਂ ਮਿੱਟੀ ਲੈ ਕੇ ਆਉਂਦਾ ਅਤੇ ਉਸਦੇ ਬਰਤਨ ਬਨਾਉਂਦਾ ਸੀ। ਜਿਸ ਰਸਤੇ ਉਹ ਜਾਂਦਾ ਅਤੇ ਵਾਪਸ ਆਉਂਦਾ ਸੀ, ਉੱਥੇ ਇਕ ਨਲਕਾ ਲੱਗਿਆ ਸੀ, ਜਿਥੇ ਰੁਕਕੇ ਉਹ ਪਾਣੀ ਪੀਂਦਾ ਸੀ, ਨਲਕਾ ਦੇ ਨਾਲ ਹੀ ਇੱਕ ਪਾਨ ਸਿਗਰਟ, ਜਰਦੇ ਵਾਲੇ ਦੀ ਰੇਹੜੀ ਸੀ, ਉਹ ਪਾਣੀ ਪੀਕੇ ਕੁੱਝ ਦੇਰ ਆਰਾਮ ਕਰਦਾ ਅਤੇ ਘਰ ਆਕੇ ਬਰਤਨ ਬਨਾਉਂਦਾ ਸੀ, ਉਸਨੇ ਸੋਚਿਆ ਕਿ ਉਹ ਚਿਲਮਾ ਬਨਾਵੇ ਅਤੇ ਜਿਥੇ ਖੜਕੇ ਲੋਕ ਸਿਗਰਟ ਬੀੜੀ ਪੀਂਦੇ ਹਨ ਉੱਥੇ ਵੇਚ ਦੇਵੇ, ਉਸਦੀਆਂ ਚਿਲਮਾਂ ਵਿਕਣ ਲੱਗੀਆਂ। ਇੱਕ ਦਿਨ ਉਸ ਨੂੰ ਨਦੀ ਦੇ ਦੂਸਰੇ ਪਾਰ ਜਾਕੇ ਮਿੱਟੀ ਲਿਆਉਣੀ ਪਈ ਅਤੇ ਉਹ ਕਿਸਤੀ ਰਾਹੀਂ ਕਿਸੇ ਹੋਰ ਕਿਨਾਰੇ ਉਤਰਿਆ। ਤੁਰਦੇ ਤੁਰਦੇ ਉਸਨੂੰ ਪਿਆਸ ਲੱਗੀ, ਉਸਨੇ ਦੇਖਿਆ ਅੱਗੇ ਇੱਕ ਮੰਦਰ ਹੈ, ਉੱਥੇ ਜਾਕੇ ਉਸਨੇ ਪਾਣੀ ਪੀਤਾ, ਕੁੱਝ ਆਰਾਮ ਕੀਤਾ, ਕਥਾ ਚਲ ਰਹੀ ਸੀ, ਉਹ ਸੁਣੀ ਅਤੇ ਪ੍ਰਸਾਦ ਲੈ ਕੇ ਘਰ ਆ ਗਿਆ। ਉਸਦੇ ਮੰਨ ਅੰਦਰ ਸ਼ਾਂਤੀ ਖੁਸ਼ ਅਤੇ ਅਨੰਦ ਸੀ। ਆਪਣੇ ਕਰਮਾ ਨਾਲ ਕਿਸੇ ਦਾ ਭੱਲਾ ਕਰਨ ਦੀ ਗੱਲ ਮੰਨ ਅੰਦਰ ਵਸ ਗਈ। ਉਸ ਨੇ ਚਿਲਮਾ ਦੇ ਨੁਕਸਾਨ ਸਮਝੇ ਅਤੇ ਚਿਲਮ ਬਨਾਉਣੀ ਸ਼ੁਰੂ ਕੀਤੀ ਪਰ ਚਿਲਮ ਦੀ ਥਾਂ ਤੇ ਸੁਰਾਹੀ ਬਨ ਗਈ, ਉਹ ਬਹੁਤ ਹੈਰਾਨ ਹੋਇਆ। ਚਲੋ ਸੁਰਾਹੀ ਤਾਂ ਮੰਦਰ ਕੋਲ ਵਿਕਨੀ ਸੀ, ਤਾਂ ਮਿੱਟੀ ਨੇ ਆਵਾਜ ਦਿੱਤੀ ਕਿ ਘੁਮਿਆਰ ਤੂੰ ਬੇਹੱਦ ਚੰਗਾ ਕੰਮ ਕੀਤਾ ਹੈ। ਜਦੋਂ ਮਿੱਟੀ ਤੋਂ ਚਿਲਮ ਬਨਦੀ ਸੀ ਤਾਂ ਲੋਕ ਚਿਲਮ ਵਿੱਚ ਗਰਮ ਗਰਮ ਕੋਲੇ ਜਾ ਪਾਥੀਆਂ ਪਾ ਕੇ, ਜਗਦਾ ਪਾਕੇ ਪੀਂਦੇ ਸਨ ਤਾਂ ਚਿਲਮ ਵਾਲੀ ਮਿੱਟੀ ਵੀ ਜਲਦੀ ਸੀ, ਲੋਕਾਂ ਦੇ ਮੂੰਹ ਵੀ ਸੜਦੇ ਸਨ, ਪੇਟ ਅਤੇ ਫੇਫੜੇ ਵੀ ਸੜਦੇ ਸਨ। ਜਰਦਾ, ਸਿਗਰਟ, ਬੀੜੀ ਪੀਣ ਵਾਲਾ ਵੀ ਖਾਸੀ ਕਰਦਾ, ਘਰ ਅੰਦਰ ਵੀ ਖਾਂਸੀ ਕਰਦਾ, ਬਦਬੂ ਆਉਂਦੀ, ਘਰ ਦੇ ਮੈਂਬਰ ਵੀ ਦੁਖੀ ਹੁੰਦੇ ਸਨ। ਕਈ ਰੋਸ ਲਗਦੇ ਸਨ। ਸੁਰਾਹੀ ਨੇ ਘੁਮਿਆਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੁਰਾਹੀ ਅੰਦਰ ਠੰਡਾ, ਸਾਫ ਪਾਣੀ ਪਵੇਗਾ, ਇਸ ਦੀ ਮਿੱਟੀ ਵੀ ਠੰਡੀ ਅਤੇ ਸੀਤਲ ਰਹੇਗੀ, ਜੋ ਸੁਰਾਹੀ ਦਾ ਪਾਣੀ ਪੀਏਗਾ ਉਸਦਾ ਪੇਟ, ਸਰੀਰ ਵੀ ਸੀਤਲ ਰਹੇਗਾ, ਉਹ ਘਰ ਅੰਦਰ ਵੀ ਸਿਤਲਤਾ ਤੇ ਰੋਗ ਰਹਿਤ ਰਹੇਗਾ। ਮਿੱਟੀ ਨੇ ਘੁਮਿਆਰ ਨੂੰ ਕਿਹਾ ਕਿ ਦੇਖੋ ਮਿੱਟੀ ਦੇ ਭਾਗ, ਚਿਲਮ ਬਨੇ ਤਾਂ ਆਪ ਵੀ ਸੜਦੀ, ਜਿਸ ਦੇ ਹੱਥ ਜਾਂ ਮੂੰਹ ਤੇ ਲੱਗੇ ਉਸਨੂੰ ਵੀ ਸਾੜਦੀ ਅਤੇ ਉਹ ਇਨਸਾਨ ਜਿੱਥੇ ਜਾਵੇ ਉਸਦੇ ਨੇੜੇ ਦੇ ਲੋਕਾਂ ਨੂੰ ਵੀ ਸਾੜਦੀ ਤੇ ਦੁੱਖ ਦਿੰਦੀ ਰਹੀ ਅਤੇ ਜਦੋਂ ਸੁਰਾਹੀ ਬਨੀ ਤਾਂ ਉਹ ਆਪ ਵੀ ਸੀਤਲ ਠੰਡੀ ਰਹਿੰਦੀ, ਪਾਣੀ ਪੀਣ ਵਾਲਾ ਵੀ ਠੰਡਾ ਸ਼ਾਤ ਰਹਿੰਦਾ ਅਤੇ ਉਸਦੇ ਨੇੜੇ ਦੇ ਲੋਕ ਅਤੇ ਪਰਿਵਾਰ ਮੈਂਬਰ ਵੀ ਸ਼ਾਂਤ ਅਤੇ ਖੁਸ਼। ਬਿਮਾਰੀਆਂ ਤੋਂ ਬਚਾਓ ਇਸੀ ਕਰਕੇ ਘੜਾ ਸੁਰਾਹੀ ਤੇ ਪਾਣੀ ਅੱਜ ਵੀ ਸਭ ਤੋਂ ਸ਼ੁੱਧ ਸਮਝੇ ਜਾਂਦੇ ਹਨ। ਮਿੱਟੀ ਨੇ ਕਿਹਾ ਕਿ ਮਿੱਟੀ ਤੋਂ ਬਿਨਾਂ, ਨਾ ਸਰੀਰ ਬਨਦੇ ਹਨ ਨਾ ਪ੍ਰਮਾਤਮਾ ਦੀਆਂ ਮੂਰਤੀਆਂ ਅਤੇ ਨਾ ਕੋਈ ਗਰੰਥ ਪਰ ਜੇਕਰ ਉਸ ਮਿੱਟੀ ਤੋਂ ਬਨੀਆ ਮੂਰਤੀਆਂ ਨੂੰ ਲੋਕ ਪਿਆਰ ਸਤਿਕਾਰ ਦਿੰਦੇ ਹਨ। ਵਿਸਵਾਸ ਕਰਦੇ ਹਨ ਤਾਂ ਉਨ੍ਹਾਂ ਦੀ ਸ਼ਰਧਾ ਵਧਦੀ ਹੈ, ਪਰਿਵਾਰ ਅੰਦਰ ਪਿਆਰ ਅਤੇ ਵਿਸ਼ਵਾਸ਼ ਪੈਦਾ ਹੁੰਦਾ ਹੈ, ਉਸੀ ਮਿੱਟੀ ਤੋਂ ਬਣੇ ਪੌਦਿਆਂ ਤੋਂ ਬਨੇ ਗ੍ਰੰਥ ਪੜਕੇ ਇਨਸਾਨ ਵਿਦਵਾਨ, ਗੁਰੂ, ਗਿਆਨਵਾਨ ਬਨਦੇ ਹਨ ਅਤੇ ਲੋਕ ਮੂਰਤੀਆਂ ਅਤੇ ਗ੍ਰੰਥਾਂ ਦਾ ਸਤਿਕਾਰ ਕਰਦੇ ਹਨ ਉਸ ਦੀ ਮਿੱਟੀ ਤੋਂ ਬਣੀ ਚਿਲਮਾਂ ਆਪ ਵੀ ਸੜਦੀਆਂ ਤੇ ਦੂਸਰਿਆਂ ਨੂੰ ਵੀ ਸਾੜਦੀਆਂ ਹਨ। ਇਸ ਲਈ ਜੇਕਰ ਵਿਦਵਾਨ ਦੇ ਚਰਨਾ ਵਿੱਚ ਕੋਈ ਆ ਜਾਵੇ ਤਾਂ ਉਹ ਆਪ ਵੀ ਸ਼ੀਤਲ ਰਹਿੰਦਾ ਹੈ, ਉਸਦੀ ਪੂਜਾ ਹੁੰਦੀ ਹੈ ਅਤੇ ਜੋ ਨਲਾਇਕ ਦੇ ਹਥੀ ਆ ਜਾਵੇ ਤਾਂ ਉਹ ਆਪ ਵੀ ਦੁਖੀ ਤੇ ਦੁਸਰੇ ਵੀ ਦੁੱਖੀ। ਸਵਾਮੀ ਵਿਵੇਕਾਨੰਦ ਜੀ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਈਸ਼ਵਰ ਨੇ ਬਹੁਤ ਚੰਗਾ ਦਿਮਾਗ ਦਿੱਤਾ ਪਰ ਇਸ਼ਵਰ ਦੀ ਕ੍ਰਿਪਾ ਨਾਲ ਵਿਦਵਾਨ ਗੁਰੂ ਮਿਲਿਆ ਤਾਂ ਉਸ ਦਿਮਾਗ ਅੰਦਰ ਚੰਗੇ ਵਿਚਾਰ ਪੈਦਾ ਕਰਕੇ ਸੰਸਾਰ ਦਾ ਕਲਿਆਨ ਹੋਇਆ ਪਰ ਜੇਕਰ ਸੁਵਾਮੀ ਵਿਵੇਕਾ ਨੰਦ ਜੀ ਨੂੰ ਸੈਤਾਨ ਗੁਰੂ ਮਿਲ ਜਾਂਦਾ ਤਾਂ ਉਸ ਦੀ ਦਿਮਾਗ ਨਾਲ ਸੰਸਾਰ ਨੂੰ ਇਕ ਤੇਜ ਦਿਮਾਗ ਦਾ ਸੈਤਾਨ ਮਿਲ ਸਕਦਾ ਸੀ ਜੋ ਸੰਸਾਰ ਦਾ ਵਿਨਾਸ ਕਰ ਸਕਦਾ ਸੀ। ਭਗਵਾਨ ਸ੍ਰੀ ਵੇਦ ਵਿਆਸ ਜੀ ਜਿਨਾਂ ਨੇ ਮਹਾਭਾਰਤ ਦੀ ਰਚਨਾ ਕੀਤੀ ਮਹਾਭਾਰਤ ਜੰਗ ਮਗਰੋਂ ਉਨ੍ਹਾਂ ਨੇ ਕਿਹਾ ਸੀ ਕਿ ਪਾਡਵਾਂ ਤੇ ਕੋਰਵਾ ਦੇ ਗੁਰੂ ਇਕੋ ਹੀ ਸੰਤ ਦਰੋਨਾਚਾਰੀਆ ਸਨ। ਇਕੱਠੇ ਹੀ ਸਿਖਸ਼ਾ ਲਈ, ਪਰ ਦਰੋਨਾਚਾਰੀਆ ਦੀ ਸਿੱਖਿਆ ਦੇ ਮਗਰੋਂ ਕੋਰਵਾਂ ਨੂੰ ਗਿਆਨ ਦੇਣ ਵਾਲੇ ਮਾਮਾ ਸੂਕਨੀ ਮਿਲ ਗਏ ਅਤੇ ਪਾਂਡਵਾਂ ਨੂੰ ਗਿਆਨ ਦੇਣ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਮਾਂ ਕੁੰਤੀ। ਸ਼ੈਤਾਨ ਦਿਮਾਗ ਕਰਕੇ ਕੋਰਵਾ ਨੇ ਲਾਲਚ ਅਤੇ ਹੰਕਾਰ ਵਿੱਚ ਆਕੇ ਆਪਣੇ ਹੀ ਕੁੱਲ ਦੇ ਸਾਰੇ ਲੋਕਾਂ ਦੀ ਤਬਾਹੀ ਕਰਵਾਈ ਅਤੇ ਪਾਡਵਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਨੇ ਹਰ ਵੇਲੇ ਠੀਕ ਸਲਾਹ ਤੇ ਰਸਤਾ ਦੇ ਕੇ ਬਚਾਇਆ ਅਤੇ ਰਾਜ ਦਿਲਵਾਕੇ ਰਾਜਾ ਬਣਾਇਆ। ਅੱਜ ਵੀ ਜਰੂਰਤ ਹੈ ਕਿ ਬੱਚੇ ਕਿਸ ਤੋਂ ਸਕੂਲ ਅੰਦਰ ਗਿਆਨ ਲੈ ਰਹੇ ਹਨ ਅਤੇ ਘਰਾਂ ਅੰਦਰ ਕਿਸ ਤੋਂ ਘਰਾਂ ਅੰਦਰ ਉਹ ਮੋਬਾਇਲ, ਨਸ਼ਿਆਂ ਵਾਲੀਆਂ ਥਾਵਾਂ, ਪਰਿਵਾਰਕ ਝਗੜਿਆਂ ਤੋਂ ਗਿਆਨ ਲੈ ਰਹੇ ਹਨ ਅਤੇ ਭਟਕ ਰਹੇ ਹਨ। ਗਿਆਨ ਸਿਖਣ ਦੀ ਸ਼ੁਰੂਆਤ ਦੋ ਸਾਲ ਤੋਂ ਹੋ ਜਾਂਦੀ ਹੈ ਅਤੇ 18 ਸਾਲਾਂ ਤੱਕ ਸਭ ਕੁੱਝ ਸਿਖ ਲਿਆ ਜਾਂਦਾ ਹੈ। ਕਾਕਾ ਰਾਮ ਵਰਮਾ 9878611620

Check Also

ਕੋਵਿਡ ਮਹਾਂਮਾਰੀ ਦੌਰਾਨ ਰੋਜ਼ਾਨਾ ਕਸਰਤ ਕਰਨ ਤੇ ਘੱਟਦਾ ਹੈ ਤਣਾਅ: ਡਾ. ਸਰੀਨ

ਵਿਸ਼ਵ ਸਿਹਤ ਦਿਵਸ ‘ਤੇ ਸਾਇੰਸ ਸਿਟੀ ਵਲੋਂ ਤਣਾਅ ਮੁਕਤੀ ‘ਤੇ ਵੈਬਨਾਰ   ਚੰਡੀਗੜ੍ਹ, (ਅਵਤਾਰ ਸਿੰਘ): …

Leave a Reply

Your email address will not be published. Required fields are marked *