Home / News / ਮੂਸੇਵਾਲਾ ਹੁਣ ਹੋਵੇਗਾ ਗ੍ਰਿਫਤਾਰ ! ਐਫ.ਆਈ.ਆਰ ‘ਚ ਆਰਮਜ਼ ਐਕਟ ਤਹਿਤ ਧਾਰਾਵਾਂ ਜੋੜੀਆਂ

ਮੂਸੇਵਾਲਾ ਹੁਣ ਹੋਵੇਗਾ ਗ੍ਰਿਫਤਾਰ ! ਐਫ.ਆਈ.ਆਰ ‘ਚ ਆਰਮਜ਼ ਐਕਟ ਤਹਿਤ ਧਾਰਾਵਾਂ ਜੋੜੀਆਂ

ਸੰਗਰੂਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਮੁਸ਼ਕਲਾਂ ‘ਚ ਘਿਰ ਗਏ ਹਨ। ਸੰਗਰੂਰ ਅਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫ.ਆਈ.ਆਰ ਵਿੱਚ ਆਰਮਜ਼ ਐਕਟ ਤਹਿਤ  ਧਾਰਾਵਾਂ 25 ਅਤੇ 30 ਸ਼ਾਮਲ ਕੀਤੀਆਂ ਹਨ। ਦੱਸ ਦਈਏ ਕਿ ਇਸ ਮਾਮਲੇ ‘ਚ ਸਬ -ਇੰਸਪੈਕਟਰ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਅਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।

ਵਿਵਾਦਾਂ ‘ਚ ਰਹਿੰਦੇ ਪੰਜਾਬੀ ਗਾਇਕ ਮੂਸੇਵਾਲ ਦੀ ਇੱਕ ਟਿਕ ਟੋਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਵਿੱਚ ਉਹ ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਬਰ ਵਿੱਚ ਇਕ ਸ਼ੂਟਿੰਗ ਰੇਂਜ ਵਿਖੇ ਗੋਲੀਬਾਰੀ ਕਰਦਾ ਵੇਖਿਆ ਗਿਆ। ਸਿੱਧੂ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸਨ ਜੋ ਕਥਿਤ ਤੌਰ ‘ਤੇ ਅਧਿਕਾਰਤ ਹਥਿਆਰਾਂ ਦੀ ਵਰਤੋਂ ਕਰਨ ਉਨ੍ਹਾਂ ਦੀ ਸਹਾਇਤਾ ਕਰਦੇ ਵੇਖੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਕਾਰਵਾਈ ਕਰਦੇ ਹੋਏ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ।

Check Also

ਕੈਨੇਡਾ ਸੰਯੁਕਤ ਰਾਸ਼ਟਰ ਦੀ ਇੱਕ ਵੱਡੇ ਸੰਮੇਲਨ ਦੀ ਕਰੇਗਾ ਮੇਜ਼ਬਾਨੀ

ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਆਰਥਿਕ ਸੰਕਟ ਨਾਲ ਨਜਿੱਠਣ ਲਈ ਕੈਨੇਡਾ ਸੰਯੁਕਤ ਰਾਸ਼ਟਰ ਦੀ ਇੱਕ …

Leave a Reply

Your email address will not be published. Required fields are marked *