Home / News / ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਸੀਬੀਆਈ ਨੇ ਰਿਆ ਸਣੇ 6 ਖਿਲਾਫ ਕੀਤੀ FIR ਦਰਜ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਸੀਬੀਆਈ ਨੇ ਰਿਆ ਸਣੇ 6 ਖਿਲਾਫ ਕੀਤੀ FIR ਦਰਜ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਸੀਬੀਆਈ ਨੇ ਵੀਰਵਾਰ ਨੂੰ ਰਿਆ ਚੱਕਰਵਰਤੀ ਸਣੇ 6 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਵਿੱਚ ਇੰਦਰਜੀਤ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਰਿਆ ਚੱਕਰਵਰਤੀ, ਸੰਧਿਆ ਚੱਕਰਵਰਤੀ, ਸੈਂਮਿਉਅਲ ਮਿਰਾਂਡਾ, ਸ਼ਰੂਤੀ ਮੋਦੀ ਦੇ ਨਾਮ ਸ਼ਾਮਲ ਹਨ। ਇਸ ਤੋਂ ਪਹਿਲਾਂ ਸੀਬੀਆਈ ਨੇ ਕਿਹਾ ਸੀ, “ਭਾਰਤ ਸਰਕਾਰ ਵੱਲੋਂ ਨੋਟਿਫਿਕੇਸ਼ਨ ਆਉਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਕੇਸ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਹੈ। ਅਸੀ ਇਸਨੂੰ ਲੈ ਕੇ ਬਿਹਾਰ ਪੁਲਿਸ ਦੇ ਸੰਪਰਕ ਵਿੱਚ ਵੀ ਹਾਂ।”

ਏਜੰਸੀ ਦੇ ਮੁਤਾਬਕ ਬਿਹਾਰ ਪੁਲਿਸ ਵਲੋਂ ਸੰਪਰਕ ਵਿੱਚ ਰਹਿਣ ਦੇ ਨਾਲ ਸੀਬੀਆਈ ਨੇ ਰਿਆ ਚੱਕਰਵਰਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਟਨਾ ਵਿੱਚ ਸੁਸ਼ਾਂਤ ਦੇ ਪਿਤਾ ਨੇ ਅਦਾਕਾਰਾ ਦੇ ਖਿਲਾਫ FIR ਦਰਜ ਕਰਾਈ ਸੀ। ਇਹ ਉਹੀ ਸੀਬੀਆਈ ਸਪੈਸ਼ਲ ਇੰਵੇਸਟੀਗੇਸ਼ਨ ਟੀਮ ਹੈ ਜਿਸਨੇ ਵਿਜੈ ਮਾਲਿਆ ਦੇ ਬੈਂਕ ਫਰਾਡ ਅਤੇ ਆਗਸਟਾਵੇਸਟਲੈਂਡ ਕੇਸ ਹੈਂਡਲ ਕੀਤਾ ਹੈ।

Check Also

ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ …

Leave a Reply

Your email address will not be published. Required fields are marked *