ਪਟਿਆਲਾ: ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੇਂਡਰੀ ਸਕੂਲ ਦੇ ਲਗਭਗ 2 ਹਜ਼ਾਰ ਵਿਦਿਆਰਥੀ 1 ਅਪ੍ਰੈਲ 2019 ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਸਕੂਲ ਵਿੱਚ ਬੈਗ ਲੈ ਕੇ ਪੜ੍ਹਨ ਨਹੀਂ ਜਾਣਗੇ। ਅਜਿਹਾ ਇਸ ਲਈ ਹੋਵੇਗਾ ਕਿਉਂਕਿ ਸਕੂਲ ਵਿੱਚ ਈ ਬੈਗ ਪ੍ਰੋਜੈਕਟ ਦਾ ਟਰਾਇਲ ਸਫਲ ਹੋਣ ਤੋਂ ਬਾਅਦ ਇਸ ਨੂੰ ਹੁਣ ਪੂਰੇ ਸਕੂਲ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।
ਰਾਜ ਦਾ ਇਹ ਪਹਿਲਾ ਇੱਕੋ-ਇੱਕ ਅਜਿਹਾ ਸਕੂਲ ਹੋਵੇਗਾ ਜਿਸ ਵਿੱਚ ਸਾਰੇ ਬੱਚੇ ਬਿਨਾਂ ਬੈਗ ਦੇ ਸਕੂਲ ਆ ਕੇ ਟੈਬਲੇਟ ‘ਤੇ ਸਾਰੇ ਵਿਸ਼ਿਆਂ ਦੀ ਪੜ੍ਹਾਈ ਕਰਣਗੇ। ਸਕੂਲ ਪ੍ਰਿੰਸੀਪਲ ਤੋਤਾ ਸਿੰਘ ਨੇ ਇਸਦੀ ਪੁਸ਼ਟੀ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ‘ਚ ਉਨ੍ਹਾਂ ਨੇ ਪਹਿਲਾਂ ਸਿਰਫ 11ਵੀਂ ਅਤੇ 12ਵੀਂ ਕਲਾਸ ਦੇ 100 ਵਿਦਿਆਰਥੀਆਂ ‘ਤੇ ਇਹ ਟਰਾਇਲ ਕੀਤਾ।
ਇਨ੍ਹਾਂ ਦੋਵੇਂ ਜਮਾਤਾਂ ਦੇ ਸਾਰੇ ਵਿਸ਼ਿਆਂ ਨੂੰ ਪਹਿਲਾਂ ਉਨ੍ਹਾਂ ਦੇ ਸਕੂਲ ਦੇ ਅਧਿਆਪਕਾਂ ਨੇ ਲਗਭਗ 1 ਸਾਲ ਦੀ ਮਿਹਨਤ ਨਾਲ ਆਨਲਾਈਨ ਅਪਲੋਡ ਕੀਤਾ। ਇਸ ਤੋਂ ਬਾਅਦ ਆਪਣੇ ਆਪ ਫੰਡ ਦਾ ਇੰਤਜ਼ਾਮ ਕਰਕੇ ਲਗਭਗ 4 ਲੱਖ ਰੁਪਏ ਖਰਚ ਕਰਕੇ 100 ਟੈਬਲੇਟਸ ਖਰੀਦੇ। ਹਾਲਾਂਕਿ ਉਨ੍ਹਾਂ ਦਾ ਸਕੂਲ ਕੈਂਪਸ ਪੂਰੀ ਤਰ੍ਹਾਂ ਵਾਈਫਾਈ ਨਾਲ ਲੈਸ ਹੈ, ਇਸ ਲਈ ਇਨ੍ਹਾਂ ਸਟੂਡੈਂਟਸ ‘ਤੇ ਇਹ ਟਰਾਇਲ ਕੀਤਾ ਗਿਆ। ਇਸ ਟਰਾਇਲ ਦੇ ਨਤੀਜੇ ਸ਼ਾਨਦਾਰ ਰਹਿਣ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਅਡਾਪਟ ਕਰਕੇ ਇਸ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂਕਿ 1 ਅਪ੍ਰੈਲ ਤੋਂ ਸਾਰੇ ਬੱਚੇ ਈ-ਬੈਗ ਪ੍ਰੋਜੈਕਟ ਦਾ ਫਾਇਦਾ ਚੁੱਕ ਸਕਣ।
11ਵੀਂ , 12ਵੀਂ ਦੇ ਸਟੂਡੈਂਟਸ ‘ਤੇ ਹੋਇਆ ਟਰਾਇਲ:
ਪ੍ਰਿੰਸੀਪਲ ਤੋਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 100 ਟੈਬਲੇਟਸ, 15 ਲੈਪਟਾਪ ਅਤੇ 6 ਕੰਪਿਊਟਰ ਹਨ ਹਾਲਾਂਕਿ ਟਰਾਇਲ ਪਹਿਲਾਂ 100 ਬੱਚਿਆਂ ‘ਤੇ ਕਰਨਾ ਸੀ ਇਸ ਲਈ ਇਸ ਸਟੂਡੈਂਟਸ ਨੂੰ ਹਰ ਵਿਸ਼ਾ ਅਪਲੋਡ ਕਰਕੇ ਆਨਲਾਈਨ ਦਿੱਤਾ ਗਿਆ। ਬੱਚਿਆਂ ਨੂੰ ਟੈਬਲੇਟਸ ਘਰ ਲੈ ਕੇ ਜਾਣ ਦੀ ਵੀ ਇਜਾਜਤ ਦਿੱਤੀ ਗਈ । ਸਕੂਲ ਵਿੱਚ ਵਾਈਫਾਈ ਦੀ ਸਪੀਡ ਵਧਾਈ ਗਈ ਤਾਂ ਕਿ ਸਟੂਡੈਂਟਸ ਨੂੰ ਕੋਈ ਵੀ ਨੋਟਸ ਡਾਉਨਲੋਡ ਕਰਨ ਉਸ ਨੂੰ ਪੜ੍ਹਨੇ ਵਿੱਚ ਕੋਈ ਮੁਸ਼ਕਲ ਨਹੀਂ ਆਈ। ਅਧਿਆਪਕ ਨੇ ਬੱਚਿਆਂ ਦਾ ਸਮੇਂ ਸਮੇਂ ‘ਤੇ ਟੈਸਟ ਲਿਆ ਤਾਂ ਰਿਜਲਟ ਸ਼ਾਨਦਾਰ ਰਿਹਾ। ਇਸ ਕਾਰਨ ਹੁਣ ਸਾਡਾ ਹੌਂਸਲਾ ਹੋਰ ਵਧਿਆ ਇਸ ਲਈ ਅਸੀ ਇਸਨੂੰ ਅੱਗੇ ਹੋਰ ਸਟੂਡੇਂਟਸ ‘ਤੇ ਅਪਲਾਈ ਕਰਨ ਜਾ ਰਹੇ ਹਾਂ।