ਚੰਡੀਗੜ੍ਹ: ਦੇਸ਼ ‘ਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਚੋਣਾਂ ਦਾ ਐਲਾਨ ਹੁੰਦੇ ਹੀ ਸਿਆਸੀ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਵੀ ਤੇਜ਼ ਕਰ ਦਿੱਤੀ ਨੇ, ਉੱਧਰ ਭਾਜਪਾ ਨੂੰ ਇਹਨਾ ਚੋਣਾਂ ‘ਚ ਟੱਕਰ ਦੇਣ ਲਈ ਕਾਂਗਰਸ ਪੂਰੀ ਤਿਆਰੀ ਕਰ ਰਹੀ ਹੈ। ਮੋਦੀ ਲਹਿਰ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀ ਹਨ।
ਪੰਜਾਬ ‘ਚ ਕੁੱਲ ਲੋਕ ਸਭਾ ਦੀਆਂ 13 ਸੀਟਾਂ ਹਨ ਜਿਸ ਨੂੰ ਜਿੱਤਣ ਲਈ ਕਾਂਗਰਸ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪੰਜਾਬ ‘ਚ ਕਾਂਗਰਸ ਦੀ ਲਹਿਰ ਬਣਾਉਣ ਲਈ ਪੰਜਾਬ ਦੀ ਲੀਡਰਸ਼ਿੱਪ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅਮ੍ਰਿੰਤਸਰ ਦੀ ਲੋਕ ਸਭਾ ਸੀਟ ਤੋਂ ਚੋਣ ਲੜਾਉਣਾ ਚਾਹੁੰਦੀ ਸੀ। ਪਰ ਉਨ੍ਹਾਂ ਨੂੰ ਦੀਆਂ ਇਹ ਉਮੀਦਾਂ ਧਰੀਆਂ ਦੀ ਧਰੀਆਂ ਹੀ ਰਹਿ ਗਈਆਂ। ਡਾ. ਮਨਮੋਹਨ ਸਿੰਘ ਨੇ ਚੋਣ ਲੜ੍ਹਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਇਸ ਸਬੰਧ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇੰਚਾਰਜ ਆਸ਼ਾ ਕੁਮਾਰੀ ਨੇ ਮਨਮੋਹਨ ਸਿੰਘ ਨਾਲ ਮੁੁਲਾਕਾਤ ਕੀਤੀ ਪਰ ਫਿਰ ਵੀ ਉਹ ਚੋਣ ਲੜ੍ਹਨ ਤੋਂ ਸਾਫ ਨਾਹ ਕਰ ਦਿੱਤੀ।
ਡਾ. ਮਨਮੋਹਨ ਸਿੰਘ ਨੇ ਆਪਣੀ ਸਿਹਤ ਤੇ ਉਮਰ ਦਾ ਤਕਾਜ਼ਾ ਦੱਸਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਨ ਤੋਂ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ ਹੈ ਅਤੇ ਕਿਹਾ ਕਿ ਉਹ ਚੋਣ ਪ੍ਰਚਾਰ ਦੀਆਂ ਮੁਹਿੰਮਾਂ ਵਿੱਚ ਭਾਗ ਨਹੀਂ ਲੈ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਇੱਥੋ ਤੱਕ ਕਹਿ ਦਿੱਤਾ ਕਿ ਉਹ ਉਹ ਖ਼ੁਦ ਚੋਣ ਪ੍ਰਚਾਰ ਦੌਰਾਨ ਅੰਮ੍ਰਿਤਸਰ ’ਚ ਰਹਿਣਗੇ ਅਤੇ ਉਨ੍ਹਾਂ ਚੋਣ ਪ੍ਰਚਾਰ ਕਰਨ ਲੋੜ ਨਹੀਂ ਹੋਵੇਗੀ। ਇਸ ਲਈ ਉਹ ਉਨ੍ਹਾਂ ਦੀ ਬੇਨਤੀ ਉੱਤੇ ਇੱਕ ਵਾਰ ਫਿਰ ਗ਼ੌਰ ਕਰ ਲੈਣ ਪਰ ਫਿਰ ਵੀ ਉਨ੍ਹਾ ਨੇ ਹਾਂ ਨਾ ਕੀਤੀ। ਬੇਸ਼ੱਕ ਪੰਜਾਬ ‘ਚ ਕਾਂਗਰਸ ਦਾ ਰਾਜ਼ ਹੈ ਪਰ ਫਿਰ ਵੀ ਕਾਂਗਰਸ ਦੀ ਪੰਜਾਬ ਲੀਡਰਸ਼ਿੱਪ ਪਾਰਟੀ ਦੇ ਕਿਸੇ ਵੱਡੇ ਚਿਹਰੇ ਨੂੰ ਪੰਜਾਬ ‘ਚੋਂ ਚੋਣ ਲੜਾਉਣੀ ਚਾਹੁੰਦੀ ਹੈ।