ਵਾਸ਼ਿੰਗਟਨ: ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੋ ਬਾਰ ਕਿਮ ਜੋਂਗ ਉਨ ਨਾਲ ਮੁਲਾਕਾਤ ਕਰ ਚੁੱਕੇ ਹਨ। ਹਾਲਾਂਕਿ ਦੋਵਾਂ ਦੇਸ਼ਾਂ ਵਿੱਚ ਇਹ ਗੱਲਬਾਤ ਕਿਸੇ ਨਤੀਜੇ ਤੱਕ ਨਹੀਂ ਪਹੁੰਚੀ ਸੀ। ਹੁਣ ਉੱਤਰ ਕੋਰੀਆ ਤੋਂ ਖਬਰ ਆ ਰਹੀ ਹੈ ਕਿ ਉਹ ਪਰਮਾਣੂ ਪ੍ਰੀਖਣ ਨੂੰ ਲੈ ਕੇ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਕਰੇਗਾ।
ਉੱਤਰੀ ਕੋਰੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਵਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੇ ਆਗੂ ਨਾਲ ਪਿੱਛੇ ਜਿਹੇ ਹੋਈ ਸਿਖ਼ਰ ਵਾਰਤਾ ਵਿੱਚ ਇੱਕ ਸੁਨਹਿਰੀ ਮੌਕਾ ਗੁਆ ਦਿੱਤਾ ਹੈ। ਪਿਓਂਗਯਾਂਗ ਵਿਖੇ ਕੂਟਨੀਤਕਾਂ ਤੇ ਵਿਦੇਸ਼ੀ ਮੀਡੀਆ ਦੀ ਸ਼ੁੱਕਰਵਾਰ ਨੂੰ ਸੱਦੀ ਇੱਕ ਮੀਟਿੰਗ ਨੂੰ ਸੰਬੋਘਨ ਕਰਦਿਆਂ ਉੱਪ-ਵਿਦੇਸ਼ੀ ਮੰਤਰੀ ਚੋਈ ਸੋਨ ਹੂਈ ਨੇ ਕਿਹਾ ਕਿ ਕਿਮ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸੰਪੰਨ ਹਨੋਈ ਸਿਖ਼ਰ ਵਾਰਤਾ ਵਿੱਚ ਕਿਸੇ ਵੀ ਸਮਝੌਤੇ ਤੱਕ ਪੁੱਜਣ ਵਿੱਚ ਦੋਵੇਂ ਧਿਰਾਂ ਦੀ ਨਾਕਾਮੀ ਤੋਂ ਉੱਤਰੀ ਕੋਰੀਆਂ ਨੂੰ ਬਹੁਤ ਨਿਰਾਸ਼ਾ ਹੋਈ ਹੈ।
ਉਨ੍ਹਾਂ ਕਿਹਾ ਜਦੋਂ ਤੱਕ ਅਮਰੀਕਾ ਕੁਝ ਉਪਾਵਾਂ ਉੱਤੇ ਅਮਲ ਨਹੀਂ ਕਰਦਾ, ਤਦ ਤੱਕ ਉੱਤਰੀ ਕੋਰੀਆ ਦਾ ਇਰਾਦਾ ਕੋਈ ਸਮਝੌਤਾ ਕਰਨ ਜਾਂ ਵਾਰਤਾ ਨੂੰ ਜਾਰੀ ਰੱਖਣ ਦਾ ਨਹੀਂ ਹੈ। ਅਮਰੀਕਾ ਨੂੰ ਉਨ੍ਹਾਂ ਉਪਾਵਾਂ ਉੱਤੇ ਅਮਲ ਕਰਨਾ ਚਾਹੀਦਾ ਹੈ, ਜੋ ਉੱਤਰੀ ਕੋਰੀਆ ਵੱਲੋਂ ਕੀਤੀਆਂ ਗਈਆਂ ਕੁਝ ਤਬਦੀਲੀਆਂ ਦੇ ਅਨੁਕੂਲ ਹਨ ਜਿਵੇਂ ਕਿ ਮਿਸਾਇਲ ਦਾਗ਼ਣਾ ਤੇ ਪ੍ਰਮਾਣੂ ਪ੍ਰੀਖਣਾਂ ‘ਤੇ 15 ਮਹੀਨਿਆਂ ਤੋਂ ਰੋਕ ਤੇ ਉਸ ਦੇ ਸਿਆਸੀ ਮੁਲਾਂਕਣ ਵਿੱਚ ਤਬਦੀਲੀ ਆਈ।
ਪ੍ਰਮਾਣੂ ਹਥਿਆਰਾਂ ਦਾ ਮੋਹ ਨਹੀਂ ਛੱਡੇਗਾ ਉੱਤਰ ਕੋਰੀਆ, ਅਮਰੀਕਾ ਨਾਲ ਬੰਦ ਹੋਵੇਗੀ ਗੱਲਬਾਤ
Leave a Comment
Leave a Comment