punjab govt punjab govt
Home / ਓਪੀਨੀਅਨ / ਪ੍ਰਧਾਨ ਮੰਤਰੀ ਜਨ-ਧਨ ਯੋਜਨਾ: ਕਿੰਨੀ ਕੁ ਹੈ ਲਚਕੀਲੀ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ: ਕਿੰਨੀ ਕੁ ਹੈ ਲਚਕੀਲੀ

-ਰਾਜੀਵ ਰੰਜਨ ਰੌਏ;

‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ (ਪੀਐੱਮਜੇਡੀਵਾਈ – PMJDY) ਦੇ ਰੂਪ ’ਚ ਵਿੱਤੀ ਸਮਾਵੇਸ਼ਨ ਲਈ ਭਾਰਤ ਦੀ ਯਾਤਰਾ ਨੂੰ ਇੱਕ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ ਇਸ ਯੋਜਨਾ ਨੇ ਪਿਛਲੇ ਸੱਤ ਸਾਲਾਂ ਦੌਰਾਨ ਬਹੁਤ ਵੱਡੀਆਂ ਪਰਿਵਰਤਨਸ਼ੀਲ ਤੇ ਦਿਸ਼ਾਤਮਕ ਤਬਦੀਲੀਆਂ ਲਿਆਂਦੀਆਂ ਹਨ। ਇਸ ਦੀ ਹੁਣ ਤੱਕ ਦੀ ਯਾਤਰਾ ਅਨੇਕ ਮੀਲ-ਪੱਥਰਾਂ ਨਾਲ ਭਰਪੂਰ ਹੈ ਕਿਉਂਕਿ ਇਸ ਨਾਲ ਸਮਾਜ ਦੇ ਆਖ਼ਰੀ ਵਿਅਕਤੀ – ਭਾਵ ਗ਼ਰੀਬ ਤੋਂ ਗ਼ਰੀਬ ਤੱਕ ਵੀ ਸੁਵਿਧਾਵਾਂ ਪਹੁੰਚੀਆਂ। ਪੀਐੱਮਜੇਡੀਵਾਈ ਦੇ ਤਹਿਤ ਇਸ ਯੋਜਨਾ ਦੀ ਸ਼ੁਰੂਆਤ ਤੋਂ ਹੀ 43.04 ਕਰੋੜ ਤੋਂ ਵੱਧ ਲੋਕਾਂ ਨੂੰ ਬੈਂਕਾਂ ਦੇ ਲਾਭ ਮਿਲੇ, ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਇਹ ਸਮੁੱਚਤਾ ਦੀ ਪਹੁੰਚ ਦੀ ਇੱਕ ਗਵਾਹੀ ਹੈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਕੇਂਦਰ ਸਰਕਾਰ ਇੰਝ ਹੀ ਕੰਮ ਕਰ ਰਹੀ ਹੈ। ਪੀਐੱਮਜੇਡੀਵਾਈ ਪਿੱਛੇ ਵਿਚਾਰ ਸਮੁੱਚਤਾ, ਸਮਾਵੇਸ਼ ਦਾ ਹੈ ਅਤੇ ਇਹ ਹੁਣ ਤੱਕ ਸੇਵਾਵਾਂ ਤੋਂ ਵੰਚਿਤ ਰਹੇ ਲੋਕਾਂ ਦੀ ਸਰਬੋਤਮ ਤਰੀਕੇ ਸੇਵਾ ਕਰਨ ਦੀ ਮਜ਼ਬੂਤ ਇੱਛਾ ਤੇ ਸੰਕਲਪ ’ਚ ਨਿਹਿਤ ਹੈ।

ਮਾਰਚ 2015 ਦੇ 14.72 ਕਰੋੜ ਪੀਐੱਮਜੇਡੀਵਾਈ ਖਾਤਿਆਂ ਤੋਂ 18 ਅਗਸਤ, 2021 ਤੱਕ 43.04 ਕਰੋੜ ਹੋਣਾ ਇਸ ਯੋਜਨਾ ਦੇ ਲਾਗੂਕਰਨ ਦੀ ਗਤੀ ਅਤੇ ਸੰਸਥਾਗਤ ਲਗਾਤਾਰਤਾ ਨੂੰ ਦਰਸਾਉਂਦਾ ਹੈ। ਪੀਐੱਮਜੇਡੀਵਾਈ ਨੂੰ ਜੋ ਸਪਸ਼ਟ ਰੂਪ ਤੋਂ ਵੱਖਰਾ ਬਣਾਉਂਦਾ ਹੈ ਉਹ ਇਹ ਹੈ ਕਿ 55 ਫੀਸਦੀ ਜਨ-ਧਨ ਖਾਤਾ ਧਾਰਕ ਮਹਿਲਾਵਾਂ ਹਨ ਅਤੇ ਕੁੱਲ ਖਾਤਾ-ਧਾਰਕਾਂ ਵਿੱਚੋਂ 67 ਪ੍ਰਤੀਸ਼ਤ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ। ਇਹ ਉਹ ਲੋਕ ਹਨ ਜਿਨ੍ਹਾਂ ਲਈ ਵਿੱਤੀ ਸਮਾਵੇਸ਼ਨ ਕਦੇ ਵੀ ਜਾਣਿਆ-ਪਛਾਣਿਆ ਖੇਤਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਦੇਸ਼ ਦੀ ਮੁੱਖ ਧਾਰਾ ਦੇ ਵਿੱਤੀ ਕੰਮਾਂ ਵਿੱਚ ਸ਼ਾਮਲ ਕਰਨ ਲਈ ਕਦੇ ਗੰਭੀਰ ਯਤਨ ਕੀਤੇ ਗਏ ਸਨ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੁੱਲ 43.04 ਕਰੋੜ ਪੀਐੱਮਜੇਡੀਵਾਈ ਖਾਤਿਆਂ ਵਿੱਚੋਂ 36.86 ਕਰੋੜ – 86 ਪ੍ਰਤੀਸ਼ਤ – ਚਾਲੂ ਹਨ। ਪੀਐੱਮਜੇਡੀਵਾਈ ਲਈ 31 ਕਰੋੜ ਤੋਂ ਵੱਧ ਦੇ ਰੁਪੇ ਕਾਰਡ ਵੀ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ, ਕੋਵਿਡ-19 ਲੌਕਡਾਊਨ ਦੌਰਾਨ ਮਹਿਲਾ ਪੀਐੱਮਜੇਡੀਵਾਈ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ ਕੁੱਲ 30,945 ਕਰੋੜ ਰੁਪਏ ਜਮ੍ਹਾਂ ਹੋਏ, ਜੋ ਅਸਲ ਵਿੱਚ ਇੱਕ ਸ਼ਾਨਦਾਰ ਉਪਲਬਧੀ ਹੈ।

ਹਾਸ਼ੀਏ ‘ਤੇ ਪਹੁੰਚੇ ਅਤੇ ਹੁਣ ਤੱਕ ਸਮਾਜਿਕ-ਆਰਥਿਕ ਤੌਰ ‘ਤੇ ਅਣਗੌਲੇ ਵਰਗਾਂ ਨੂੰ ਵਿੱਤੀ ਸਮਾਵੇਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਨਵੇਂ ਭਾਰਤ ਦੇ ਵਿਚਾਰ ਦਾ ਕੇਂਦਰ ਹੈ, ਕਿਉਂਕਿ ਵਿੱਤੀ ਸ਼ਮੂਲੀਅਤ ਨਾ ਸਿਰਫ਼ ਵਿਆਪਕ ਵਿਕਾਸ ਲਈ ਇੱਕ ਸਹਾਇਕ ਹੈ, ਬਲਕਿ ਗ਼ਰੀਬਾਂ ਨੂੰ ਬੱਚਤ ਕਰਵਾ ਕੇ ਉਨ੍ਹਾਂ ਨੂੰ ਰਸਮੀ ਵਿੱਤੀ ਪ੍ਰਣਾਲੀ ’ਚ ਲਿਆਉਣ ਲਈ ਇੱਕ ਰਾਹ ਵੀ ਪ੍ਰਦਾਨ ਕਰਦੀ ਹੈ, ਇਹ ਪਿੰਡਾਂ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਸੇ ਭੇਜਣ ਦੇ ਨਾਲ-ਨਾਲ ਉਨ੍ਹਾਂ ਨੂੰ ਸੂਦਖੋਰ ਸ਼ਾਹੂਕਾਰਾਂ ਦੇ ਸ਼ਿਕੰਜੇ ’ਚੋਂ ਬਾਹਰ ਕੱਢਣ ਦਾ ਇੱਕ ਸਾਧਨ ਵੀ ਹੈ। ਇਹ ਪੀਐੱਮਜੇਡੀਵਾਈ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਵਿੱਤੀ ਸਮਾਵੇਸ਼ੀ ਪਹਿਲਕਦਮੀਆਂ ਵਿੱਚੋਂ ਇੱਕ ਹੈ ਤੇ ਕਈ ਪੱਖੋਂ ਵਿਲੱਖਣ ਬਣਾਉਂਦਾ ਹੈ। 2014 ਦੌਰਾਨ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ’ਚ ਨਿਵੇਕਲੀ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮੌਕੇ ਨੂੰ ਢੁਕਵੇਂ ਤਰੀਕੇ ਨਾਲ ਇੱਕ ਗ਼ਰੀਬਾਂ ਦੇ ਕੁਚੱਕਰ ਤੋਂ ਛੁਟਕਾਰੇ ਜਸ਼ਨ ਮਨਾਉਣ ਦਾ ਤਿਉਹਾਰ ਦੱਸਿਆ ਸੀ।

‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ (ਪੀਐੱਮਜੇਡੀਵਾਈ) ਦੇ ਪ੍ਰਮੁੱਖ ਥੰਮ੍ਹ ਬੈਂਕਿੰਗ ਦੀ ਸੁਵਿਧਾਵਾਂ ਨਾ ਮਾਣ ਸਕਣ ਵਾਲਿਆਂ ਤੱਕ ਬੈਂਕ ਸੁਵਿਧਾਵਾਂ ਪਹੁੰਚਾਣਾ, ਅਸੁਰੱਖਿਅਤਾਂ ਨੂੰ ਸੁਰੱਖਿਅਤ ਬਣਾਉਣਾ ਤੇ ਧਨ ਦੀ ਜ਼ਰੂਰਤ ਵਾਲਿਆਂ ਨੂੰ ਧਨ ਮੁਹੱਈਆ ਕਰਵਾਉਣਾ ਹਨ। ਇਹ ਸਮਾਜ ਦੇ ਉਹ ਵਰਗ ਹਨ, ਜਿਨ੍ਹਾਂ ਲਈ ‘ਆਤਮਨਿਰਭਰ ਭਾਰਤ’ ਦਾ ਸੁਪਨਾ ਸਾਕਾਰ ਕਰਨ ਵਾਸਤੇ ਬਹੁ-ਖੇਤਰੀ ਦਖਲਾਂ ਰਾਹੀਂ ਸਸ਼ਕਤ ਬਣਾਉਣ ਦੀ ਲੋੜ ਹੈ। ਆਬਾਦੀ ਦੇ ਉਸ ਵੱਡੇ ਹਿੱਸੇ ਤੱਕ ਕਿਫ਼ਾਇਤੀ ਢੰਗ ਨਾਲ ਸੁਵਿਧਾਵਾਂ ਪਹੁੰਚ ਰਹੀਆਂ ਹਨ; ਜੋ ਬੱਚਤ ਕਰਨ ਅਤੇ ਹੋਰ ਜਮ੍ਹਾਂ ਖਾਤਿਆਂ, ਪੈਸੇ ਭੇਜਣ, ਰਿਣ, ਬੀਮਾ, ਪੈਨਸ਼ਨ ਜਿਹੀ ਸੁਵਿਧਾਵਾਂ ਤੋਂ ਵਿਰਵੇ ਰਹੇ ਹਨ ਤੇ ਇਨ੍ਹਾਂ ਤੋਂ ਬਿਨਾ ਭਾਰਤ ਲਚਕਤਾ ਪ੍ਰਾਪਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਪੀਐੱਮਜੇਡੀਵਾਈ ਦਾ ਧੰਨਵਾਦ, ਅਸੀਂ ਆਪਣੀਆਂ ਬੈਂਕਿੰਗ ਪਿਰਤਾਂ ਵਿੱਚ ਵੀ ਇੱਕ ਵਿਵਹਾਰਕ ਤਬਦੀਲੀ ਦੇਖੀ ਹੈ। ਘੱਟੋ-ਘੱਟ ਕਾਗਜ਼ੀ ਕਾਰਵਾਈ, ਅਰਾਮਦਾਇਕ ਕੇਵਾਈਸੀ, ਈ-ਕੇਵਾਈਸੀ, ਕੈਂਪ ਮੋਡ ਵਿੱਚ ਖਾਤਾ ਖੋਲ੍ਹਣ, ਜ਼ੀਰੋ ਬੈਲੰਸ ਅਤੇ ਜ਼ੀਰੋ ਚਾਰਜ ਨਾਲ ਬੇਸਿਕ ਸੇਵਿੰਗਸ ਬੈਂਕ ਡਿਪਾਜ਼ਿਟ (ਬੀਐੱਸਬੀਡੀ) ਖਾਤੇ ਖੋਲ੍ਹਣ ਨੇ ਬੈਂਕਿੰਗ ਸੈਕਟਰ ਨੂੰ ਲੋਕਾਂ ਦੇ ਦਿਲਾਂ ਦੇ ਨੇੜੇ ਲੈ ਆਂਦਾ ਹੈ।

ਡੈਬਿਟ ਕਾਰਡ, ਜੋ ਕਿ ਰੁਤਬੇ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਨੂੰ ਜਮਹੂਰੀ ਬਣਾਇਆ ਗਿਆ ਹੈ ਤੇ ਇਸ ਲਈ ਵੀ ਪੀਐੱਮਜੇਡੀਵਾਈ ਦਾ ਧੰਨਵਾਦਾ। ਘੱਟ ਪ੍ਰਾਣੀਆਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਹੋਵੇਗਾ। ਉਨ੍ਹਾਂ ਨੂੰ ਹੁਣ ਨਾ ਸਿਰਫ਼ 2 ਲੱਖ ਰੁਪਏ ਦੀ ਮੁਫਤ ਦੁਰਘਟਨਾ ਬੀਮਾ ਕਵਰੇਜ ਪ੍ਰਦਾਨ ਕੀਤੀ ਜਾਂਦੀ ਹੈ, ਬਲਕਿ ਹੋਰ ਵਿੱਤੀ ਉਤਪਾਦਾਂ ਜਿਵੇਂ ਕਿ ਮਾਈਕ੍ਰੋ-ਬੀਮਾ, ਖਪਤ ਲਈ ਓਵਰਡਰਾਫਟ, ਮਾਈਕ੍ਰੋ ਪੈਨਸ਼ਨ ਅਤੇ ਮਾਈਕ੍ਰੋ-ਕ੍ਰੈਡਿਟ ਦੇ ਲਾਭ ਵੀ ਪ੍ਰਦਾਨ ਕੀਤੇ ਜਾਂਦੇ ਹਨ। ਮੁਢਲੇ ਬੱਚਤ ਬੈਂਕ ਖਾਤੇ ਦੇ ਹਰੇਕ ਯੋਗ ਬਾਲਗ ਧਾਰਕ ਨੂੰ 10,000 ਰੁਪਏ ਦੇ ਓਵਰਡਰਾਫਟ ਦੀ ਸਹੂਲਤ ਪ੍ਰਾਪਤ ਹੈ। ਇੰਨਾ ਹੀ ਨਹੀਂ, ਪੀਐੱਮਜੇਡੀਵਾਈ ਨੇ ਬੈਂਕਿੰਗ ਨੂੰ ਆਮ ਲੋਕਾਂ ਲਈ ਇੱਕ ਸੌਖਾ ਅਭਿਆਸ ਬਣਾ ਦਿੱਤਾ ਹੈ। ਖੋਲ੍ਹੇ ਗਏ ਖਾਤੇ ਪਹਿਲਾਂ ਵਾਂਗ ਵਿਕ੍ਰੇਤਾ ਕੋਲ ਟੈਕਨੋਲੋਜੀ ਲੌਕ-ਇਨ ਦੇ ਨਾਲ ਔਫ਼ਲਾਈਨ ਖਾਤੇ ਖੋਲ੍ਹਣ ਦੇ ਪੁਰਾਣੇ ਤਰੀਕਿਆਂ ਦੀ ਥਾਂ, ਬੈਂਕਾਂ ਦੀ ਕੋਰ ਬੈਂਕਿੰਗ ਪ੍ਰਣਾਲੀ ਵਿੱਚ ਔਨਲਾਈਨ ਖਾਤੇ ਹਨ। ਹੁਣ ਬੋਝਲ ਕੇਵਾਈਸੀ ਰਸਮੀ ਕਾਰਵਾਈ ਦੀ ਥਾਂ ਰੁਪੇ ਡੈਬਿਟ ਕਾਰਡ ਜਾਂ ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏਈਪੀਐੱਸ) ਰਾਹੀਂ ਸਰਲ ਕੇਵਾਈਸੀ ਜਾਂ ਈ-ਕੇਵਾਈਸੀ ਦੇ ਨਾਲ ਅੰਤਰ-ਕਾਰਜਸ਼ੀਲਤਾ ਦੀ ਵਿਵਸਥਾ ਹੈ।

ਪ੍ਰਧਾਨ ਮੰਤਰੀ ਜਨ–ਧਨ ਯੋਜਨਾ’ (ਪੀਐੱਮਜੇਡੀਵਾਈ) ਲੋਕ-ਕੇਂਦ੍ਰਿਤ ਆਰਥਿਕ ਪਹਿਲਕਦਮੀਆਂ ਦਾ ਨੀਂਹ ਪੱਥਰ ਰਹੀ ਹੈ। ਭਾਵੇਂ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ-DBT), ਕੋਵਿਡ-19 ਵਿੱਤੀ ਸਹਾਇਤਾ, ਪੀਐੱਮ-ਕਿਸਾਨ, ਮਨਰੇਗਾ ਦੇ ਤਹਿਤ ਤਨਖਾਹਾਂ ਵਿੱਚ ਵਾਧਾ, ਜੀਵਨ ਤੇ ਸਿਹਤ ਬੀਮਾ ਕਵਰ ਹੋਣ, ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦਾ ਪਹਿਲਾ ਕਦਮ ਹਰ ਬਾਲਗ ਨੂੰ ਇੱਕ ਬੈਂਕ ਖਾਤਾ ਮੁਹੱਈਆ ਕਰਵਾਉਣਾ ਹੈ, ਜੋ ਪੀਐੱਮਜੇਡੀਵਾਈ ਨੇ ਲਗਭਗ ਪੂਰਾ ਕਰ ਲਿਆ ਹੈ। ਲੋਕਾਂ ਵਿੱਚ ਜਨ-ਧਨ ਖਾਤਾ ਕਿੰਨਾ ਮਸ਼ਹੂਰ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਾਰਚ 2014 ਅਤੇ ਮਾਰਚ 2020 ਦੇ ਵਿੱਚ ਖੋਲ੍ਹੇ ਗਏ ਦੋ ਵਿੱਚੋਂ ਇੱਕ ਖਾਤਾ ਇੱਕ ਪੀਐੱਮਜੇਡੀਵਾਈ ਖਾਤਾ ਸੀ। ਦੇਸ਼-ਵਿਆਪੀ ਲੌਕਡਾਊਨ ਦੇ 10 ਦਿਨਾਂ ਦੇ ਅੰਦਰ ਲਗਭਗ 20 ਕਰੋੜ ਤੋਂ ਵੱਧ ਮਹਿਲਾਵਾਂ ਦੇ ਪੀਐੱਮਜੇਡੀਵਾਈ ਖਾਤਿਆਂ ਵਿੱਚ ਐਕਸ-ਗ੍ਰੇਸ਼ੀਆ ਗ੍ਰਾਂਟ ਜਮ੍ਹਾਂ ਕਰਵਾ ਦਿੱਤੀ ਗਈ ਸੀ। ਅਜੋਕੇ ਕੋਵਿਡ-19 ਸਮੇਂ ਵਿੱਚ, ਅਸੀਂ ਕਮਾਲ ਦੀ ਤੇਜ਼ੀ ਅਤੇ ਨਿਰਵਿਘਨਤਾ ਦੇਖੀ ਹੈ ਜਿਸ ਨਾਲ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸ਼ਕਤੀ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਹੈ। ਪੀਐੱਮਜੇਡੀਵਾਈ ਖਾਤਿਆਂ ਰਾਹੀਂ ਡੀਬੀਟੀ ਨੇ ਇਹ ਯਕੀਨੀ ਬਣਾਇਆ ਹੈ ਕਿ ਹਰ ਰੁਪਿਆ ਇੱਛਤ ਲਾਭਾਰਥੀ ਤੱਕ ਪਹੁੰਚੇ।

ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ (ਪੀਐੱਮਜੇਡੀਵਾਈ) ਕਿੰਨੀ ਲਚਕੀਲੀ ਹੈ, ਇਸ ਨੂੰ ਇਸ ਤੱਥ ਤੋਂ ਸਮਝਿਆ ਜਾ ਸਕਦਾ ਹੈ ਕਿ ਸਿਰਫ਼ 8.2 ਫੀਸਦੀ ਖਾਤੇ ਜ਼ੀਰੋ ਬੈਲੇਂਸ ਵਾਲੇ ਹਨ ਜਦੋਂ ਕਿ 85.6 ਫੀਸਦੀ ਕਾਰਜਸ਼ੀਲ ਹਨ। ਅਪਰੇਟਿਵ ਖਾਤਿਆਂ ਦੀ ਪ੍ਰਤੀਸ਼ਤਤਾ ਵਿੱਚ ਨਿਰੰਤਰ ਵਾਧਾ ਇਸ ਤੱਥ ਦਾ ਸੰਕੇਤ ਹੈ ਕਿ ਇਨ੍ਹਾਂ ਵਿੱਚੋਂ ਵਧੇਰੇ ਖਾਤਿਆਂ ਦੀ ਵਰਤੋਂ ਗਾਹਕਾਂ ਵੱਲੋਂ ਨਿਯਮਤ ਆਧਾਰ ’ਤੇ ਕੀਤੀ ਜਾ ਰਹੀ ਹੈ। ਪੀਐੱਮਜੇਡੀਵਾਈ ਵਾਲੇ ਪ੍ਰਤੀ ਖਾਤੇ ਦੀ ਔਸਤ ਜਮ੍ਹਾਂ ਰਕਮ 3,398 ਰੁਪਏ ਹੈ, ਜੋ ਅਗਸਤ 2015 ਦੇ ਮੁਕਾਬਲੇ 2.7 ਗੁਣਾ ਵੱਧ ਗਈ ਹੈ, ਜੋ ਕਿ ਖਾਤਿਆਂ ਦੇ ਵਧੇ ਹੋਏ ਉਪਯੋਗ ਅਤੇ ਖਾਤਾ ਧਾਰਕਾਂ ਵਿੱਚ ਬੱਚਤ ਕਰਨ ਦੀਆਂ ਆਦਤਾਂ ਦਾ ਇੱਕ ਹੋਰ ਸੰਕੇਤ ਹੈ। ਹੁਣ ਸੂਖਮ ਬੀਮਾ ਯੋਜਨਾਵਾਂ ਦੇ ਤਹਿਤ ਪੀਐੱਮਜੇਡੀਵਾਈ ਖਾਤਾ ਧਾਰਕਾਂ ਦੀ ਕਵਰੇਜ ਨੂੰ ਯਕੀਨੀ ਬਣਾਉਣ ਦੇ ਯਤਨ ਜਾਰੀ ਹਨ। ਯੋਗ ਪੀਐੱਮਜੇਡੀਵਾਈ ਖਾਤਾ ਧਾਰਕਾਂ ਨੂੰ ਪੀਐੱਮਜੇਜੇਬੀਵਾਈ (PMJJBY) ਅਤੇ ਪੀਐੱਮਐੱਸਬੀਵਾਈ (PMSBY) ਦੇ ਤਹਿਤ ਕਵਰ ਕਰਨ ਦੀ ਮੰਗ ਕੀਤੀ ਜਾਵੇਗੀ ਜਿਨ੍ਹਾਂ ਲਈ ਬੈਂਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਚੁੱਕਿਆ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਪੀਐੱਮਜੇਡੀਵਾਈ ਨੇ ਜ਼ਮੀਨੀ ਪੱਧਰ ‘ਤੇ ਇੱਕ ਮੂਕ ਅਤੇ ਸਥਾਈ ਵਿੱਤੀ ਕ੍ਰਾਂਤੀ ਲਿਆਂਦੀ ਹੈ, ਜੋ ਭਾਰਤ ਨੂੰ ਸੱਚਮੁੱਚ ਅਤੇ ਸੰਪੂਰਨ ਤੌਰ ‘ਤੇ ਆਤਮਨਿਰਭਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਏਗੀ!

(ਲੇਖਕ ਇੱਕ ਸੀਨੀਅਰ ਪੱਤਰਕਾਰ ਤੇ ਲੇਖਕ ਹਨ। ਉਨ੍ਹਾਂ ਦੁਆਰਾ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਨਿਜੀ ਹਨ। )

Check Also

ਕਿਸਾਨਾਂ ਲਈ ਜਾਣਕਾਰੀ – ਸ਼ਹਿਦ ਮੱਖੀਆਂ ਦੀਆਂ ਪ੍ਰਜੀਵੀ ਚਿਚੜੀਆਂ ਦੀ ਰੋਕਥਾਮ

-ਭਾਰਤੀ ਮੋਹਿੰਦਰੂ; ਸ਼ਹਿਦ ਮੱਖੀਆਂ ਦੇ ਕਟੁੰਬਾਂ ਤੇ ਹੋਰ ਮੱਖੀ ਦੁਸ਼ਮਣਾਂ ਅਤੇ ਬੀਮਾਰੀਆਂ ਤੋਂ ਇਲਾਵਾ, ਪ੍ਰਜੀਵੀ …

Leave a Reply

Your email address will not be published. Required fields are marked *