ਪੂਰੇ ਦੇਸ਼ ਅੰਦਰ ਬੜੇ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਗਣਤੰਤਰ ਦਿਵਸ

Prabhjot Kaur
1 Min Read

ਨਵੀਂ ਦਿੱਲੀ : ਸਮੁੱਚੇ ਦੇਸ਼ ਅੰਦਰ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਦੇਸ਼ ਦੇ ਸੈਨਿਕ ਆਪਣੀ ਪੂਰੀ ਤਾਕਤ ਅਤੇ ਪ੍ਰਤਿਭਾ ਨੂੰ ਦਿਖਾਉਂਦੇ ਹੋਏ ਦੇਸ਼ ਦੇ ਵਿਸ਼ਾਲ ਸੱਭਿਆਚਾਰ ਨੂੰ ਪੇਸ਼ ਕਰਦੇ ਹਨ। ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸੀਰੀਲ ਰਾਮਫੋਸਾ ਅਤੇ ਉਨ੍ਹਾਂ ਦੀ ਪਤਨੀ ਡਾ. ਸੇਪੋ ਮੋਸੇਪੇ  ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰ ਰਹੇ ਹਨ।

ਦੱਸ ਦਈਏ ਕਿ ਇਸ ਸਾਲ ਦੀ ਗਣਤੰਤਰ ਦਿਵਸ ਦੀ ਪਰੇਡ ਦਾ ਸਮਾਂ 90 ਮਿੰਟ ਹੈ। ਜਿਸ ਵਿੱਚ 58 ਕਬਾਇਲੀ ਮਹਿਮਾਨਾਂ, ਵੱਖ-ਵੱਖ ਸੂਬਿਆਂ ਅਤੇ ਕੇਂਦਰ ਸਰਕਾਰ ਦੇ 22 ਵਿਭਾਗਾਂ ਦੀਆਂ ਝਾਕੀਆਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਹੋਣਗੀਆਂ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਕਰਨਗੇ। ਇਸ ਸਾਲ ਪਰੇਡ ‘ਚ ਪਹਿਲੀ ਵਾਰ 90 ਸਾਲ ਤੋਂ ਜ਼ਿਆਦਾ ਉਮਰ ਦੇ ਚਾਰ ਸੈਨਿਕ ਵੀ ਪਰੇਡ ਵਿੱਚ ਹਿੱਸਾ ਲੈ ਰਹੇ ਹਨ।

ਇਹ ਪਰੇਡ ਲਾਲਕਿਲੇ ਤੋਂ ਲੈ ਕੇ ਰਾਜਪਥ ਤੱਕ 8 ਕਿਲੋਮੀਟਰ ਦਾ ਸਫਰ ਤੈਅ ਕਰੇਗੀ। ਇਸ 8 ਕਿਲੋਮੀਟਰ ਦੇ ਸਫਰ ਵਿੱਚ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਥਾਵਾਂ ‘ਤੇ ਨਿਸ਼ਾਨੇਬਾਜਾਂ ਦੀਆਂ ਟੀਮਾਂ ਵੀ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਮੱਧ ਦਿੱਲੀ ਵਿੱਚ 25 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਹਨ।

- Advertisement -

Share this Article
Leave a comment