ਪਾਕਿਸਤਾਨ ਜਾ ਕੇ ਮੀਕਾ ਸਿੰਘ ਨੇ ਗਾਇਆ ਗੀਤ, ਵੀਡੀਓ ਦੇਖ ਭੜਕੇ ਲੋਕ

ਕਰਾਚੀ: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਮੀਕਾ ਸਿੰਘ ਇੱਕ ਬਾਰ ਫਿਰ ਵਿਵਾਦਾਂ ‘ਚ ਘਿਰ ਗਏ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਮੀਕਾ ਪਾਕਿਸਤਾਨ ਦੇ ਕਰਾਚੀ ‘ਚ ਇਕ ਖਾਸ ਇਵੈਂਟ ਵਿਚ ਗੀਤ ਗਾਉਂਦੇ ਨਜ਼ਰ ਆ ਰਹੇ ਹਨ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਬਾਅਦ ਤਣਾਅ ਸਿਖਰ ‘ਤੇ ਹੈ। ਭਾਰਤ ਸਰਕਾਰ ਦੇ ਫੈਸਲੇ ਤੋਂ ਨਾਰਾਜ਼ ਪਾਕਿਸਤਾਨ ਨੇ ਭਾਰਤੀ ਕਲਾਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਵਿਚ ਗਾਇਕ ਮੀਕਾ ਸਿੰਘ ਦਾ ਕਰਾਚੀ ਜਾ ਕੇ ਸਮਾਰੋਹ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਾਣਕਾਰੀ ਮੁਤਾਬਕ ਮੀਕਾ ਸਿੰਘ ਪਾਕਿਸਤਾਨ ਵਿਚ ਹਨ ਅਤੇ ਉੱਥੇ ਉਨ੍ਹਾਂ ਨੇ ਸਮਾਰੋਹ ਵਿਚ ਹਿੱਸਾ ਲਿਆ। ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਇਕ ਰਿਸ਼ਤੇਦਾਰ ਦੇ ਇੱਥੇ ਮਹਿੰਦੀ ਦੀ ਰਸਮ ਦੌਰਾਨ ਗੀਤ ਗਾਇਆ। ਇਸ ਸਬੰਧੀ ਵੀਡੀਓ ਸਾਹਮਣੇ ਆਉਣ ਦੇ ਬਾਅਦ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਟਵਿੱਟਰ ਯੂਜ਼ਰਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਪਾਕਿਸਤਾਨੀ ਗਾਇਕ ਫਾਕਿਰ ਮਹਿਮੂਦ ਨੇ ਸੋਸ਼ਲ ਮੀਡੀਆ ‘ਤੇ ਮੀਕਾ ਦਾ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ,”ਕਸ਼ਮੀਰ ਪੂਰੀ ਤਰ੍ਹਾਂ ਨਾਲ ਲੌਕਡਾਊਨ ਹੈ ਪਰ ਇਕ ਭਾਰਤੀ ਆਉਂਦਾ ਹੈ, ਗੀਤ ਗਾਉਂਦਾ ਹੈ, ਪੈਸੇ ਕਮਾਉਂਦਾ ਹੈ ਅਤੇ ਚਲਾ ਜਾਂਦਾ ਹੈ ਜਿਵੇਂ ਕਿ ਕੁਝ ਹੋਇਆ ਹੀ ਨਹੀਂ। ਰਿਪੋਰਟਾਂ ਮੁਤਾਬਕ ਮੀਕਾ ਸਿੰਘ ਤਿੰਨ ਦਿਨਾਂ ਦੇ ਪਾਕਿਸਤਾਨ ਦੌਰੇ ‘ਤੇ ਗਏ ਹੋਏ ਹਨ।

Check Also

ਸਿਨਸਿਨਾਟੀ ਦੇ 5ਵੇਂ ਸਲਾਨਾ ਵਿਸ਼ਵ ਧਰਮ ਸੰਮੇਲਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸਿਨਸਿਨਾਟੀ, ਓਹਾਇਓ (ਸਮੀਪ ਸਿੰਘ ਗੁਮਟਾਲਾ): ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਦੀ …

Leave a Reply

Your email address will not be published.