ਬ੍ਰਿਸਬੇਨ : ਕਹਿੰਦੇ ਨੇ ਕਿ ਪਤੀ ਪਤਨੀ ਦਾ ਰਿਸ਼ਤਾ ਬੜਾ ਪਿਆਰਾ ਹੁੰਦਾ ਹੈ ਤੇ ਹਿੰਦੂ ਸ਼ਾਸਤਰਾਂ ਅਨੁਸਾਰ ਤਾਂ ਇਸ ਰਿਸ਼ਤੇ ਨੂੰ ਸੱਤ ਜਨਮਾਂ ਦਾ ਰਿਸ਼ਤਾ ਦੱਸਿਆ ਗਿਆ ਹੈ। ਇਸ ਪਿਆਰੇ ਰਿਸ਼ਤੇ ‘ਚ ਕਦੀ ਪਿਆਰ ਤੇ ਕਦੀ ਮਾਮੂਲੀ ਤਕਰਾਰ ਹੁੰਦੀ ਹੈ, ਤੇ ਕਈ ਵਾਰ ਤਾਂ ਇਹ ਮਾਮੂਲੀ ਤਕਰਾਰ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਸੱਤ ਜਨਮਾਂ ਦਾ ਇਹ ਰਿਸ਼ਤਾ ਇੱਕ ਜਨਮ ਵੀ ਨਹੀਂ ਚਲਦਾ ਤੇ ਨੌਬਤ ਤਲਾਕ ਤੱਕ ਆ ਜਾਂਦੀ ਹੈ। ਪਰ ਇਸ ਤੋਂ ਵੀ ਅੱਗੇ ਜੇਕਰ ਪਤੀ ਪਤਨੀ ਦੋਵਾਂ ਵਿੱਚੋ ਕੋਈ ਕਿਸੇ ਨੂੰ ਜਾਨ ਤੋਂ ਹੀ ਮਾਰ ਦੇਵੇ ਤਾਂ ਮਾਮਲਾ ਹੋ ਵੀ ਗੰਭੀਰ ਹੋ ਜਾਂਦਾ ਹੈ। ਜੀ ਹੈ ! ਕੁਝ ਇਹੋ ਜਿਹੀ ਹੀ ਘਟਨਾ
ਆਸ਼ਟ੍ਰੇਲੀਆ ਦੇ ਬ੍ਰਿਸਬੇਨ ਇਲਾਕੇ ਵਿਚ ਘਟਿ ਹੈ, ਜਿੱਥੇ ਕੈਟੀ ਐਨੀ ਕੈਸਲ ਨਾਮ ਦੀ ਇੱਕ ਮਹਿਲਾ ‘ਤੇ ਆਪਣੇ ਪਤੀ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਤੇ ਜਦੋਂ ਇਸ ਕਤਲ ਦੀ ਵਜ੍ਹਾ ਸਾਹਮਣੇ ਆਈ ਤਾਂ ਸਾਰੇ ਹੈਰਾਨ ਰਹਿ ਗਏ । ਕਿਹਾ ਜਾ ਰਿਹਾ ਹੈ ਕਿ ਇਸ ਆਸ਼ਟ੍ਰੇਲੀਅਨ ਮਹਿਲਾ ਨੇ ਸਿਰਫ ਇਸ ਲਈ ਆਪਣੇ ਪਤੀ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਘਰ ਆਉਣ ਤੋਂ ਸਿਰਫ 2 ਘੰਟੇ ਲੇਟ ਹੋ ਗਿਆ ਸੀ।
ਇਸ ਆਸ਼ਟ੍ਰੇਲੀਅਨ ਕੈਟੀ ਨਾਮ ਦੀ ਔਰਤ ਨੇ ਆਪਣੇ ਪਤੀ ਦਾ ਕਤਲ ਸਾਲ 2017 ਦੌਰਾਨ ਕੀਤਾ ਸੀ ਜਿਸ ਸਬੰਧੀ ਹੁਣ ਅਦਾਲਤ ਵੱਲੋਂ ਪੂਰੇ ਕੇਸ ਦੀ ਸੁਣਵਾਈ ਤੋਂ ਬਾਅਦ ਉਸ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਕੈਟੀ ਦਾ ਪਤੀ ਘਰ ਆਉਣ ਲਈ ਦੋ ਘੰਟੇ ਲੇਟ ਹੋ ਗਿਆ ਜਿਸ ਤੋਂ ਕੈਟੀ ਨੂੰ ਬਹੁਤ ਗੁੱਸਾ ਆਇਆ ਤਾਂ ਪਹਿਲਾਂ ਤੋਂ ਉਸ ਨੇ ਆਪਣੇ ਪਤੀ ‘ਤੇ ਲੈਪਟਾਪ ਸੁੱਟਿਆ ਤੇ ਫਿਰ ਰਸੋਈ ‘ਚੋਂ ਚਾਕੂ ਲੈ ਕੇ ਉਸ ਦੀ ਛਾਤੀ ਵਿੱਚ ਖੋਭ ਦਿੱਤਾ ਜਿਸ ਕਾਰਨ ਉਸ ਦੀ ਛਾਤੀ ਵਿੱਚੋਂ ਖੂਨ ਵਹਿਣ ਲੱਗਾ ਤਾਂ ਕੈਟੀ ਨੇ ਪਹਿਲਾਂ ਤਾਂ ਘਬਰਾ ਕੇ ਤੋਲੀਏ ਨਾਲ ਖੂਨ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਖੂਨ ਬੰਦ ਨਾ ਹੋਇਆ ਤਾਂ ਕੈਟੀ ਨੇ ਹਸਪਤਾਲ ਫੋਨ ਕਰਕੇ ਮਦਦ ਮੰਗੀ। ਜਿੱਥੇ ਕਿ ਪਹਿਲਾਂ ਤਾਂ ਕੈਟੀ ਦੇ ਪਤੀ ਨੂੰ ਘਰ ਵਿੱਚ ਹੀ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਰਸਤੇ ‘ਚ ਹੀ ਮੌਤ ਹੋ ਗਈ।