ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ।
ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ ਉਸਨੂੰ ਆਪਣੇ ਦੋਸਤਾਂ ਦੇ ਸਾਹਮਣੇ ਨੱਚਣ ਲਈ ਕਿਹਾ ਉਸਨੇ ਮਨਾ ਕੀਤਾ ਤਾਂ ਉਸਦੇ ਪਤੀ ਨੇ ਉਸਦੇ ਸਿਰ ਦੇ ਵਾਲ ਮਸ਼ੀਨ ਨਾਲ ਕੱਟ ਦਿੱਤੇ ਤੇ ਉਸਦੇ ਕਪੜੇ ਉਤਾਰ ਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਮਹਿਲਾ ਨੇ ਪੁਲਿਸ ‘ਤੇ ਵੀ ਰਿਪੋਰਟ ਦਰਜ ਨਾ ਕਰਨ ਦਾ ਦੋਸ਼ ਲਗਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਅਗਲੇ ਦਿਨ ਜਦੋਂ ਉਹ ਪੁਲਿਸ ਦੇ ਕੋਲ ਪਹੁੰਚੀ ਤਾਂ ਰਿਪੋਰਟ ਲਿਖਣ ਦੀ ਥਾਂ ਉਸ ਤੋਂ ਪੈਸੇ ਮੰਗੇ ਗਏ ਹਾਲਾਂਕਿ ਜਦੋਂ ਉਸਦਾ ਵੀਡੀਓ ਵਾਇਰਲ ਹੋਇਆ ਤਾਂ ਪੁਲਿਸ ਨੇ ਐਕਸ਼ਨ ਲੈਂਦੇ ਹੋਏ ਉਸਦੇ ਪਤੀ ਅਤੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਮਹਿਲਾ ਦੇ ਪਤੀ ਦੇ ਘਰ ਤੋਂ ਉਸ ਟਰਿਮਰ ਨੂੰ ਜ਼ਬਤ ਕਰ ਲਿਆ ਹੈ ਜਿਸਦੇ ਨਾਲ ਉਸਦੇ ਬਾਲ ਕੱਟੇ ਗਏ ਸਨ। ਉਥੇ ਹੀ ਪਾਕਿਸਤਾਨ ਦੇ ਮੰਤਰੀ ਸ਼ਿਰੀਨ ਮਾਜਾਰੀ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਇਸ ‘ਤੇ ਕਾਰਵਾਈ ਦੇ ਆਦੇਸ਼ ਦਿੱਤੇ ਹਨ।
Took notice and chkd – my office was informed by SHO PS Kahna Lahore: Police has registered FIR and arrested both accused & booked under sections 337-v and 506. Medical report of the woman is awaited. One of the arrested is Faisal her husband pic.twitter.com/M3yMN4wlUU
— Shireen Mazari (@ShireenMazari1) March 27, 2019
ਪਾਕਿਸਤਾਨੀ ਮੀਡੀਆ ਅਨੁਸਾਰ ਆਸਮਾ ਤੇ ਫੈਜ਼ਲ ਦੇ ਵਿਆਹ ਨੂੰ ਚਾਰ ਸਾਲ ਹੋ ਚੁੱਕੇ ਹਨ ਦੋਵਾਂ ਦੇ ਤਿੰਨ ਬੱਚੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਮਾ ਦਾ ਮੈਡੀਕਲ ਕਰਵਾਇਆ ਗਿਆ ਹੈ ਜਿਸ ਵਿੱਚ ਕੁੱਟਮਾਰ ਦੀ ਪੁਸ਼ਟੀ ਹੋਈ ਹੈ।