ਪਤਨੀ ਦੇ ਪਿਆਰ ਦਾ ਲੈਣਾ ਚਾਹੁੰਦਾ ਸੀ ਇਮਤਿਹਾਨ, ਪਹੁੰਚ ਗਿਆ ਹਸਪਤਾਲ

Prabhjot Kaur
3 Min Read

ਚੀਨ : ਕਹਿੰਦੇ ਨੇ ਜਿੱਥੇ ਪਿਆਰ ਹੁੰਦਾ ਹੈ ਉੱਥੇ ਇਨਸਾਨ ਹਰ ਕੁਝ  ਕਰ ਜਾਂਦਾ ਹੈ  ਫਿਰ ਭਾਵੇਂ ਉਸ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਹੀ ਕਿਉਂ ਨਾ ਦੇਣਾ ਪਵੇ। ਤੁਸੀਂ  ਬਹੁਤ ਸਾਰੇ ਲੋਕਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਇਮਤਿਹਾਨ ਦਿੰਦੇ ਹੋਏ ਦੇਖਿਆ ਵੀ ਹੋਵੇਗਾ। ਕਈ ਵਾਰ ਤਾਂ ਉਹ ਇਮਤਿਹਾਨ ਦੇਣ ਵਾਲਾ ਇਨਸਾਨ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਜਾਂਦਾ ਹੈ, ਤੇ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਚੀਨ ‘ਚ ਜਿੱਥੇ ਇੱਕ ਵਿਅਕਤੀ ਨੇ ਆਪਣੇ ਪਿਆਰ ਦਾ ਇਮਤਿਹਾਨ ਲੈਣ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ। ਦਰਅਸਲ ਚੀਨ ਦਾ ਰਹਿਣ ਵਾਲਾ ਇੱਕ ਪੈਨ ਨਾਂ ਦਾ ਇੱਕ ਵਿਅਕਤੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਹ ਜਾਣਨਾ ਚਾਹੁੰਦਾ ਸੀ ਕਿ ਉਸ ਦੀ ਪਤਨੀ ਵੀ ਉਸ ਨੂੰ ਪਿਆਰ ਕਰਦੀ ਹੈ ਜਾਂ ਨਹੀਂ। ਇਸ ਲਈ ਉਹ ਆਪਣੀ ਪਤਨੀ ਦਾ ਇਮਤਿਹਾਨ ਲੈਣ ਲਈ ਸੜਕ ਦੇ ਵਿਚਕਾਰ ਖੜ੍ਹਾ ਹੋ ਜਾਂਦਾ ਹੈ।

ਦੱਸ ਦਈਏ ਕਿ ਇਹ ਚੀਨੀ ਵਿਅਕਤੀ ਆਪਣੀ ਪਤਨੀ ਜ਼ੋ ਦੇ ਪਿਆਰ ਦਾ ਇਮਤਿਹਾਨ ਲੈਣਾ ਚਾਹੁੰਦਾ ਸੀ। ਇਸ ਲਈ ਪਹਿਲਾਂ ਤਾਂ ਉਸ ਨੇ ਆਪਣੀ ਪਤਨੀ ਜ਼ੋ ਨਾਲ ਝਗੜਾ ਕੀਤਾ ਅਤੇ ਫਿਰ ਉਹ ਸ਼ਰਾਬ ਪੀਣ ਘਰ ਤੋਂ ਬਾਹਰ ਚਲਾ ਜਾਂਦਾ ਹੈ, ਇਸ ਤੋਂ ਬਾਅਦ ਆਪਣੀ ਪਤਨੀ ਨੂੰ ਫੋਨ ਕਰਦਾ ਹੈ ਅਤੇ ਸੜਕ ਦੇ ਵਿਚਕਾਰ ਖੜ੍ਹਾ ਹੋ ਜਾਂਦਾ ਹੈ। ਦਰਅਸਲ ਉਹ ਸੜਕ ਦੇ ਵਿਚਕਾਰ ਖੜ੍ਹਾ ਹੋ ਕੇ ਇਹ ਦੇਖਣਾ ਚਾਹੁੰਦਾ ਹੈ ਕਿ ਕੀ ਉਸ ਦੀ ਪਤਨੀ ਉਸ ਨੂੰ ਪਿਆਰ ਕਰਦੀ ਹੈ ਜਾਂ ਨਹੀਂ? ਕੀ ਉਸ ਨੂੰ ਸੜਕ ਦੇ ਵਿਚਕਾਰ ਤੋਂ ਹਟਾਉਂਦੀ ਹੈ ਜਾਂ ਨਹੀਂ?

ਜਾਣਕਾਰੀ ਮੁਤਾਬਿਕ ਪੈਨ ਦੀ ਪਤਨੀ ਜ਼ੋ ਨੂੰ ਕਈ ਵਾਰ ਸੜਕ ਤੋਂ ਹਟਾ ਵੀ ਦਿੰਦੀ ਹੈ ਪਰ ਉਹ ਸ਼ਰਾਬੀ ਹੋਣ ਕਾਰਨ ਫਿਰ ਸੜਕ ‘ਤੇ ਖੜ੍ਹਾ ਹੋ ਜਾਂਦਾ ਹੈ। ਇਸ ਦੌਰਾਨ ਲੰਮਾ ਸਮਾਂ ਤਾਂ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ ਉਸ ਦੇ ਸੱਜੇ ਖੱਬਿਓ ਲੰਘਦੀਆਂ ਰਹਿੰਦੀਆਂ ਹਨ ਪਰ ਫਿਰ ਅਚਾਨਕ ਇੱਕ ਗੱਡੀ ਪੈਨ ਨੂੰ ਟੱਕਰ ਮਾਰ ਦਿੰਦੀ ਹੈ, ਇਸ ਤੋਂ ਬਾਅਦ ਪੈਨ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ। ਹਸਪਤਾਲ ‘ਚ ਪੈਨ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਦਾ ਹੈ ਕਿ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਉਸ ਦੀ ਪਤਨੀ ਉਸ ਨੂੰ ਪਿਆਰ ਕਰਦੀ ਹੈ ਜਾਂ ਨਹੀਂ ਇਸ ਲਈ ਉਹ ਸੜਕ ਦੇ ਵਿਚਕਾਰ  ਖੜ੍ਹਾ ਸੀ। ਇਸ ਤੋਂ ਬਾਅਦ ਪੈਨ ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ‘ਤੇ ਹੁਣ ਬਹੁਤ ਬੁਰਾ ਲੱਗ ਰਿਹਾ ਹੈ।

 

- Advertisement -

Share this Article
Leave a comment