ਆਹ ਦੇਖੋ ਸੁਖਬੀਰ ਨੇ ਕਿਵੇਂ ਭੜਕਾਇਆ ਲੋਕਾਂ ਨੂੰ ? ਕਹਿੰਦਾ ਕਾਂਗਰਸੀ ਉਮੀਦਵਾਰ ਦਾ ਅਚਾਰ ਬਣਾ ਕੇ ਖਾ ਜਾਓ… ਫਿਰ ਭੜਕੇ ਉਮੀਦਵਾਰ ਨੇ ਵੀ ਦਿੱਤਾ ਠੋਕਵਾਂ ਜਵਾਬ ! 

TeamGlobalPunjab
3 Min Read

ਫਿਰੋਜ਼ਪੁਰ : ਜਿਮਨੀ ਚੋਣਾਂ ਕਾਰਨ ਪੰਜਾਬ ਦੇ ਸਿਆਸੀ ਮਾਹੌਲ ਦਾ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਜੇਕਰ ਜਲਾਲਾਬਾਦ ਸੀਟ ਨੂੰ ਸਭ ਤੋਂ ‘ਹੌਟ’ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਹੌਟ ਸੀਟ ਇਸ ਲਈ ਕਿਉਂਕਿ ਇਹ ਹਲਕਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਿੱਜੀ ਚੋਣ ਹਲਕਾ ਹੈ ਜਿਥੋਂ ਉਹ ਹੁਣ ਤੱਕ ਕੁੱਲ 3 ਵਾਰ ਚੋਣ ਜਿੱਤ ਚੁਕੇ ਹਨ, ਤੇ ਲੋਕ ਸਭਾ ਮੈਂਬਰ ਚੁਣੇ ਜਾਣ  ਤੋਂ ਪਹਿਲਾਂ ਵੀ ਉਹ ਇਸ ਹਲਕੇ ਤੋਂ ਹੀ ਵਿਧਾਇਕ ਸਨ। ਲਿਹਾਜਾ ਜਿੱਥੇ ਇਸ ਹਲਕੇ ਤੋਂ ਆਪਣੀ ਪਾਰਟੀ ਦਾ ਵਿਧਾਇਕ ਜਿਤਵਾਉਣਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੀ ਮੁੱਛ ਦਾ ਸਵਾਲ ਬਣਾ ਰੱਖਿਆ ਹੈ, ਉੱਥੇ ਦੂਜੇ ਪਾਸੇ ਪੀਡੀਏ ਨੇ ਤਾਂ ਸੁਖਬੀਰ ਦਾ ਦਬਦਬਾ ਦੇਖ ਸ਼ਾਇਦ ਪਹਿਲਾਂ ਹੀ ਹਾਰ ਮੰਨ ਕੇ ਇਥੋਂ ਆਪਣਾ ਉਮੀਦਵਾਰ ਹੀ ਨਹੀਂ ਉਤਾਰਿਆ ਹੈ। ਇਸ ਤੋਂ ਇਲਾਵਾ ਆਪ ਵਾਲੇ ਵੀ ਇਸ ਸੀਟ ਨੂੰ ਜਿੱਤਣ ਲਈ ਜਿੰਨਾ ਕੁ ਜ਼ੋਰ ਹੈ ਉਹ ਲਾਕੇ ਇਹ ਦੱਸਣ ਦੀ ਫ਼ਿਰਾਕ ‘ਚ ਹਨ ਕਿ, ‘ਪਿਕਚਰ ਅਜੇ ਬਾਕੀ ਹੈ।” ਇਸ ਦੌਰਾਨ ਸੁਖਬੀਰ ਨੇ ਵੀ ਆਪਣੀ ਇਹ ਸੀਟ ਬਾਹਰ ਨਾ ਜਾਣ ਦੇਣ ਲਈ ਅੱਡੀ ਚੋਟੀ ਪੂਰਾ ਜ਼ੋਰ ਲਾ ਰੱਖਿਆ ਹੈ।  ਅਜਕਲ ਉਹ ਘਰ ਘਰ ਜਾਕੇ ਜਲਾਲਾਬਾਦ ਵਾਸੀਆਂ ਨੂੰ ਆਪਣੇ ਸੱਤਾ ਦੇ ਦਿਨ ਯਾਦ ਕਰਵਾਉਂਦੇ ਹੋਏ ਇਹ ਕਹਿ ਰਹੇ ਹਨ ਕਿ, “ਮੈਂ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਹਲਕੇ ‘ਚ ਢਾਈ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾ ਚੁੱਕਿਆ ਹਾਂ”, ਤੇ ਇਸ ਵਾਰ ਵੀ ਤੁਸੀਂ ਅਕਾਲੀ ਉਮੀਦਵਾਰ ਡਾ. ਰਾਜ ਕੁਮਾਰ ਡਿੱਬੀਪੁਰ ਨੂੰ ਨਹੀਂ ਬਲਕਿ ਉਨ੍ਹਾਂ (ਸੁਖਬੀਰ) ਨੂੰ ਹੀ ਜਿਤਾ ਰਹੇ ਹੋ ਕਿਉਂਕਿ 2 ਸਾਲ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਉਹ ਲੋਕ ਸਭਾ ਸੀਟ ਤੋਂ ਅਸਤੀਫਾ ਦੇਕੇ ਇੱਥੋਂ ਹੀ ਲੜਨਗੇ। ਫਿਰ ਅਕਾਲੀ ਭਾਜਪਾ ਸਰਕਾਰ ਵੇਲੇ ਜਲਾਲਾਬਾਦ ਹਲਕੇ ਦੇ ਲੋਕਾਂ ਲਈ ਉਹ ਵਿਕਾਸ ਦੇ ਗੱਫੇ ਹੀ ਗੱਫੇ ਵੰਡਣਗੇ। 

ਸੁਖਬੀਰ ਆਪਣੇ ਭਾਸ਼ਣ ਵਿੱਚ ਇਥੋਂ ਤੱਕ ਉਤੇਜਿਤ ਹੋ ਜਾਂਦੇ ਹਨ ਕਿ ਕਾਂਗਰਸ ਦੇ ਉਮੀਦਵਾਰ ਰਾਮਿੰਦਰ ਸਿੰਘ ਅਵਲਾ ਬਾਰੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਆਂਵਲੇ ਦਾ ਤਾਂ ਅਚਾਰ ਬਣਾ ਕੇ ਖਾ ਜਾਓ ਤੇ ਵੋਟਾਂ ਅਕਾਲੀ ਉਮੀਦਵਾਰ ਰਾਜ ਸਿੰਘ ਨੂੰ ਪਾਓ।  ਜਿਸ ਬਾਰੇ ਆਂਵਲਾ ਦਾ ਕਹਿਣਾ ਹੈ ਕਿ ਇਸ ਹਲਕੇ ਦੀ ਜਨਤਾ ਜਾਗਰੂਕ ਹੈ ਤੇ ਉਹ ਅਜਿਹੇ ਕਿਸੇ ਲੀਡਰ ਨੂੰ ਨਹੀਂ ਜਿਤਵਾਏਗੀ ਜੋ ਝੂਠੇ ਵਾਅਦੇ ਕਰਦਾ ਹੋਵੇ। ਬਿਨਾਂ ਇਸ ਗੱਲ ਤੇ ਗਹੁ ਨਾਲ ਵਿਚਾਰ ਕੀਤਿਆਂ ਕਿ ਕਾਂਗਰਸ ਪਾਰਟੀ ਨੇ ਸੱਤ ਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਜਨਤਾ ਉਨ੍ਹਾਂ ਬਾਰੇ ਵੀ ਕੁਝ ਇਹੋ ਹੀ ਵਿਚਾਰ ਰੱਖਦੀ ਹੈ। 

Share this Article
Leave a comment