ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਨ੍ਹੀਂ ਦਿਨੀਂ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਕੀਤੀ ਟਿੱਪਣੀ ਕਾਰਨ ਸੁਰਖੀਆਂ ‘ਚ ਹਨ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਉਧਰ ਬੀਸੀਸੀਆਈ ਨੇ ਸਜ਼ਾ ਦੇ ਤੌਰ ‘ਤੇ ਦੋਵੇਂ ਖਿਡਾਰੀਆਂ ਨੂੰ ਆਸਾਟ੍ਰੇਲੀਆ-ਭਾਰਤ ਸੀਰੀਜ਼ ਤੋਂ ਬਾਹਰ ਕਰ ਦਿੱਤਾ।
ਹਾਰਦਿਕ ਪਾਂਡਿਆ ਦੇ ਪਿਤਾ ਨੇ ਕਿਹਾ ਹੈ ਕਿ ਹਾਰਦਿਕ ਨੇ ਸੋਸ਼ਲ ਮੀਡਿਆ ਦਾ ਇਸਤੇਮਾਲ ਕਰਨਾ ਬੰਦ ਕਰ ਦਿੱਤਾ ਹੈ। ਹਾਰਦਿਕ ਨੇ ਮਕਰ ਸੰਕ੍ਰਾਂਤੀ ਵੀ ਨਹੀਂ ਮਨਾਈ, ਹਾਰਦਿਕ ਦਾ ਪਰਿਵਾਰ ਬੜੌਦਾ ਤੋਂ ਹੈ ਤੇ ਗੁਜਰਾਤ ‘ਚ ਇਹ ਤਿਉਹਾਰ ਬਹੁਤ ਖਾਸ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਹਾਰਦਿਕ ਦੇ ਪਿਤਾ ਹਿਮਾਂਸ਼ੁ ਨੇ ਕਿਹਾ, ਇਹ ਖਾਸ ਤਿਉਹਾਰ ਹੈ, ਗੁਜਰਾਤ ਵਿੱਚ ਪਬਲਿਕ ਛੁੱਟੀ ਰਹਿੰਦੀ ਹੈ ਪਰ ਹਾਰਦਿਕ ਪਤੰਗ ਨਹੀਂ ਉਡਾ ਰਿਹਾ। ਉਸਨੂੰ ਪਤੰਗ ਉਡਾਉਣਾ ਪਸੰਦ ਹੈ ਪਰ ਉਸਨੂੰ ਕ੍ਰਿਕੇਟ ਦੇ ਵਿਅਸਤ ਪ੍ਰੋਗਰਾਮ ਦੇ ਕਾਰਨ ਘਰ ਰਹਿਣ ਦਾ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਕਿਹਾ ਇਸ ਵਾਰ ਉਹ ਘਰ ਹੈ ਤੇ ਉਸਦੇ ਕੋਲ ਪਤੰਗ ਉਡਾਉਣ ਦਾ ਮੌਕਾ ਹੈ ਪਰ ਅਜੀਬ ਹਾਲਾਤ ਦੇ ਕਾਰਨ ਉਹ ਤਿਉਹਾਰ ਮਨਾਉਣ ਦੇ ਮੂਡ ਵਿੱਚ ਨਹੀਂ ਹੈ।
ਬੀਸੀਸੀਆਈ ਨੇ ਇਹਨਾਂ ਦੀ ਸਜ਼ਾ ਦੇ ਬਾਰੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਹਿਮਾਂਸ਼ੁ ਨੇ ਕਿਹਾ, ਉਹ ਬੈਨ ਤੋਂ ਕਾਫ਼ੀ ਨਿਰਾਸ਼ ਹਨ ਅਤੇ ਟੀਵੀ ‘ਤੇ ਉਸ ਨੇ ਜੋ ਕਿਹਾ ਉਸਦਾ ਉਸਨੂੰ ਪਛਤਾਵਾ ਹੈ। ਉਸਨੇ ਅਜਿਹਾ ਦੁਬਾਰਾ ਨਾ ਕਰਨ ਦੀ ਕਸਮ ਖਾਈ ਹੈ।
- Advertisement -
ਉਨ੍ਹਾਂਨੇ ਕਿਹਾ , ਅਸੀਂ ਫੈਸਲਾ ਕੀਤਾ ਹੈ ਕਿ ਅਸੀ ਇਸ ਮਸਲੇ ਉੱਤੇ ਉਸ ਨਾਲ ਕੋਈ ਗੱਲ ਨਹੀਂ ਕਰਣਗੇ। ਉਸਦੇ ਵੱਡੇ ਭਰਾ ਨੇ ਵੀ ਇਸ ਮਾਮਲੇ ‘ਤੇ ਗੱਲ ਨਹੀਂ ਕੀਤੀ ਹੈ। ਅਸੀ ਬੀਸੀਸੀਆਈ ਦੇ ਫੈਸਲੇ ਦਾ ਇੰਤਜਾਰ ਕਰ ਰਹੇ ਹਾਂ।
ਡਿਜ਼ੀਟਲ ਪਲੇਟਫਾਰਮ ਹੌਟਸਟਾਰ ਨੇ ਵੀ ਇਸ ਐਪੀਸੋਡ ਦੀ ਸਟ੍ਰੀਮਿੰਗ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਖ਼ਬਰਾਂ ਨੇ ਕਿ ਇੱਕ ਮੇਲ ਪਰਸਨਲ ਗਰੂਮਿੰਗ ਬ੍ਰਾਂਡ ਨੇ ਹਾਰਦਿਕ ਨਾਲ ਆਪਣੇ ਕਾਨਟ੍ਰੈਕਟ ਨੂੰ ਵੀ ਕੈਂਸਲ ਕਰ ਦਿੱਤਾ ਹੈ। ਇਸ ਕਾਰਨ ਉਸ ਨੂੰ ਕਰੀਬ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਐਪੀਸੋਡ ਤੋਂ ਬਾਅਦ ਦੋਨਾਂ ਦੀ ਬ੍ਰਾਂਡ ਵੈਲਿਊ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਹਾਰਦਿਕ ਨੇ ਇਨ੍ਹੀਂ ਦਿਨੀਂ 6 ਬ੍ਰਾਂਡਸ ਦੇ ਫੇਸ ਹਨ। ਅਜਿਹੇ ‘ਚ ਉਮੀਦ ਹੈ ਕਿ ਇਹ ਬ੍ਰਾਂਡ ਵੀ ਕੁਝ ਅਜਿਹਾ ਹੀ ਫੈਸਲਾ ਲੈ ਸਕਦੇ ਹਨ।
ਉਧਰ ਕੇਐਲ ਰਾਹੁਲ ਨੇ ਇੱਕ ਸਪੋਰਟਸ ਬ੍ਰਾਂਡ ਨਾਲ ਤਿੰਨ ਸਾਲ ਦਾ ਕਾਨਟ੍ਰੈਕਟ ਕੀਤਾ ਸੀ। ਹੁਣ ਉਹ ਕੰਪਨੀ ਵੀ ਸਮੇਂ ਤੋਂ ਪਹਿਲਾਂ ਹੀ ਰਾਹੁਲ ਦੀ ਰੀਪਲੈਸਮੈਂਟ ‘ਤੇ ਵਿਚਾਰ ਕਰ ਰਹੀ ਹੈ।