ਹਿਮਾਚਲ ਦੇ ਧਰਮਸ਼ਾਲਾ ‘ਚ 10 ਸਾਲ ਬਾਅਦ ਅੱਜ ਹੋਵੇਗਾ IPL ਮੈਚ

Rajneet Kaur
2 Min Read

ਸ਼ਿਮਲਾ: ਹਿਮਾਚਲ ਦੇ ਧਰਮਸ਼ਾਲਾ ਵਿੱਚ 10 ਸਾਲ ਬਾਅਦ ਬੁੱਧਵਾਰ ਯਾਨੀ ਕਿ ਅੱਜ  19,000 ਦਰਸ਼ਕਾਂ ਦੀ ਸਮਰੱਥਾ ਵਾਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਲੀਗ ਪੜਾਅ ਦਾ 64ਵਾਂ ਮੈਚ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਪਲੇਆਫ ਵਿੱਚ ਥਾਂ ਬਣਾਉਣ ਲਈ ਪੰਜਾਬ ਦੀ ਟੀਮ ਨੂੰ ਕਿਸੇ ਵੀ ਕੀਮਤ ’ਤੇ ਜਿੱਤ ਹਾਲਿਸ ਕਰਨ ਦੀ ਜ਼ਰੂਰਤ ਹੈ। ਪੰਜਾਬ ਨੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ ਛੇ ਜਿੱਤੇ ਅਤੇ ਛੇ ਹੀ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦੇ 12 ਅੰਕ ਹਨ। 

ਦਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2013 ਵਿੱਚ ਦੋਵੇਂ ਟੀਮਾਂ ਇੱਥੇ ਆਹਮੋ-ਸਾਹਮਣੇ ਹੋਈਆਂ ਸਨ, ਉਦੋਂ ਪੰਜਾਬ ਸੱਤ ਦੌੜਾਂ ਨਾਲ ਜਿੱਤਿਆ ਸੀ। ਉਸ ਸਮੇਂ ਪੰਜਾਬ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਨੂੰ ਦਿੱਲੀ ਡੇਅਰਡੇਵਿਲਜ਼ ਵਜੋਂ ਜਾਣਿਆ ਜਾਂਦਾ ਸੀ।

ਸ਼ਿਖਰ ਦੀ ਕਪਤਾਨੀ ‘ਚ ਪੰਜਾਬ ਅਤੇ ਵਾਰਨਰ ਦੀ ਅਗਵਾਈ ‘ਚ ਦਿੱਲੀ ਕੈਪੀਟਲਸ ਮੈਦਾਨ ‘ਚ ਉਤਰੇਗੀ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਪ੍ਰਬੰਧਨ ਨੇ 10 ਸਾਲ ਬਾਅਦ ਹੋਣ ਵਾਲੇ ਆਈਪੀਐਲ ਮੈਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮੈਚ ਤੋਂ ਪਹਿਲਾਂ ਐਸੋਸੀਏਸ਼ਨ ਪ੍ਰਬੰਧਕਾਂ ਨੇ ਮੀਂਹ ਦੇ ਦੇਵਤਾ ਇੰਦਰਨਾਗ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ  ਮੈਚ ਦੌਰਾਨ ਮੌਸਮ ਸਾਫ ਰਹਿਣ ਦੀ ਆਰਦਾਸ ਕੀਤੀ। IPL ਦੇ ਚੇਅਰਮੈਨ ਅਰੁਣ ਧੂਮਲ ਵੀ ਇੱਥੇ ਮੈਚ ਦੇਖਣ ਪਹੁੰਚਣਗੇ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment