Home / Featured Videos / ਨੌਜਵਾਨ ਨੇ ਦਿੱਤਾ ਮਾਸੂਮ ਬੱਚੇ ਨੂੰ ਕੁਲਫੀ ਦਾ ਲਾਲਚ ਸੁਨਸਾਨ ਜਗ੍ਹਾ ਲਿਜਾਕੇ ਕੀ ਕੀਤਾ ਬੱਚੇ ਨਾਲ?
Khanna Rape Case

ਨੌਜਵਾਨ ਨੇ ਦਿੱਤਾ ਮਾਸੂਮ ਬੱਚੇ ਨੂੰ ਕੁਲਫੀ ਦਾ ਲਾਲਚ ਸੁਨਸਾਨ ਜਗ੍ਹਾ ਲਿਜਾਕੇ ਕੀ ਕੀਤਾ ਬੱਚੇ ਨਾਲ?

ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਪੰਜਾਬ ‘ਚ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ।ਜਿਸ ਕਾਰਨ ਹਰ ਰੋਜ ਦਿਲ ਦਿਹਲਾਉਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ । ਇਸੇ ਤਰ੍ਹਾਂ ਦੀ ਇੱਕ ਘਟਨਾ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਇਕੋਲਾਹਾ ਵਿੱਚ ਵਾਪਰੀ ਜਿੱਥੇ ੯ ਸਾਲ ਦੇ ਬੱਚੇ ਨਾਲ ਜਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਰਾਤ ਲਗਭਗ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਵਿਅਕਤੀ ਦੁਆਰਾ ਖੇਡ ਰਹੇ ਨੌਂ ਸਾਲ ਦੇ ਬੱਚੇ ਨੂੰ ਕੁਲਫੀ ਦੇ ਬਹਾਨੇ ਆਪਣੇ ਨਾਲ ਵਰਗਲਾ ਕੇ ਲੈ ਗਿਆ ਅਤੇ ਉਸ ਨੂੰ ਘਰ ਦੇ ਨਜ਼ਦੀਕ ਬਣੇ ਹੋਏ ਇੱਕ ਵਿਰਾਨ ਜਗ੍ਹਾ ਉੱਪਰ ਲਿਜਾ ਕੇ ਲੱਗਭੱਗ ਤਿੰਨ ਘੰਟੇ ਆਪਣੇ ਕੋਲ ਰੱਖਿਆ ਅਤੇ ਉਸ ਨੂੰ ਮੂੰਹ ਖੋਲ੍ਹਣ ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ।ਬੱਚਾ ਵਾਰ ਵਾਰ ਉਸ ਨੂੰ ਕਹਿੰਦਾ ਰਿਹਾ ਕਿ ਮੈਨੂੰ ਛੱਡਦੇ ਪਰ ਦੋਸ਼ੀ ਵਿਅਕਤੀ ਦੁਆਰਾ ਬੱਚੇ ਦੀ ਇੱਕ ਨਾ ਸੁਣੀ ਗਈ । ਜਦੋਂ ਪਰਿਵਾਰਕ ਮੈਂਬਰਾਂ ਦੁਆਰਾ ਬੱਚੇ ਨੂੰ ਘਰ ਨਾ ਪਹੁੰਚਣ ਦੇ ਬਾਰੇ ਦੇਖਿਆ ਤਾਂ ਉਨ੍ਹਾਂ ਨੇ ਛਾਣਬੀਨ ਸ਼ੁਰੂ ਕਰ ਦਿੱਤੀ। ਅਤੇ ਜਦੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਬੱਚੇ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਇੱਕ ਵਿਰਾਨ ਜਗ੍ਹਾ ਦੇ ਵਿੱਚੋਂ ਜੋ ਸਾਡੇ ਘਰ ਦੇ ਨਜ਼ਦੀਕ ਹੀ ਸੀ ਉੱਥੋਂ ਬੱਚੇ ਦੀ ਆਵਾਜ਼ ਆਈ ਅਤੇ ਦੋਸ਼ੀ ਵਿਅਕਤੀ ਬੱਚੇਂ ਨੂੰ ਛੱਡ ਕੇ ਭੱਜ ਗਿਆ| ਪੁਲਿਸ ਦੁਆਰਾ ਦੋਸ਼ੀ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਅਤੇ ਦੋਸ਼ੀ ਵਿਅਕਤੀ ਨੂੰ ਫੜ੍ਹ ਲਿਆ ਗਿਆ ਹੈ ।ਪੁਲੀਸ ਦੁਆਰਾ ਭਾਵੇਂ ਦੋਸ਼ੀ ਵਿਅਕਤੀ ਨੂੰ ਫੜ ਕੇ ਉਸ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਪੁਲਿਸ ਮੀਡੀਆ ਤੋਂ ਬਚਦੀ ਹੋਈ ਹੀ ਨਜ਼ਰ ਆਈ। ਇਸ ਸਬੰਧੀ ਜਦੋਂ ਖੰਨਾ ਦੇ ਐਸ ਪੀ (ਡੀ )ਜਸਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਨੂੰ ਟਾਲ ਮਟੋਲ ਕਰ ਦਿੱਤਾ ਕਿ ਇਸ ਸਬੰਧੀ ਤੁਸੀਂ ਐਸਐਚਓ ਨਾਲ ਗੱਲ ਕਰੋ ਉਹੀ ਜਵਾਬ ਦੇ ਸਕਦੇ ਹਨ। ਜਦੋਂ ਖੰਨਾ ਦੇ ਐਸਐਚਓ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੁਝ ਨਹੀਂ ਕਹਿ ਸਕਦੇ ।

Check Also

ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਦੇਣ ਵਾਲੀ ਤੁਲੀ ਲੈਬ ਤੇ ਈਐਮਸੀ ਹਸਪਤਾਲ ਦਾ ਕਾਂਗਰਸੀਆਂ ਦੀ ਸ਼ਹਿ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਬਚਾਅ: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ …

Leave a Reply

Your email address will not be published. Required fields are marked *