ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਸ਼ੁਕਰਵਾਰ ਨੂੰ ਦੋ ਮਸਜਿਦਾਂ ‘ਚ ਗੋਲੀਬਾਰੀ ਹੋਈ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਹੁਣ ਤੱਕ 40 ਲੋਕਾਂ ਦੀ ਮੌਤ ਹੋ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਨੂੰ ਹਮਲਾਵਰ 17 ਮਿੰਟ ਤੱਕ ਫੇਸਬੁੱਕ ‘ਤੇ ਲਾਈਵ ਦਿਖਾਉਂਦਾ ਰਿਹਾ ਤੇ ਇਹ ਕੰਮ ਖੁਦ ਹਮਲਾਵਰ ਨੇ ਹੀ ਕੀਤਾ।
ਹਮਲਾਵਰ ਆਪਣੀ ਕਾਰ ਵਿਚ ਅਸਲਾ ਅਤੇ ਪੈਟਰੋਲ ਲੈ ਕੇ ਪਹੁੰਚਿਆ। ਇਸ ਤੋਂ ਬਾਅਦ ਉਹ ਸੈਮੀਆਟੋਮੈਟਿਕ ਲੋਡਡ ਗੰਨ ਦੇ ਨਾਲ ਮਸਜਿਦ ਦੇ ਵਿਚ ਪਹੁੰਚਿਆ। ਉਸਨੇ ਪਹਿਲਾਂ ਦਰਵਾਜੇ ਉਤੇ ਖੜ੍ਹੇ ਵਿਅਕਤੀ ਉਤੇ ਗੋਲੀਆਂ ਵਰ੍ਹਾਈਆਂ ਅਤੇ ਫਿਰ ਅੱਗੇ ਜਾ ਕੇ ਜੋ ਵੀ ਸਾਹਮਣੇ ਆਇਆ ਸਭ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਗਿਆ।
ਜਦੋਂ ਇਕ ਹੋਰ ਵਿਅਕਤੀ ਨੇ ਰੌਲਾ ਪਾਇਆ ਤਾਂ ਉਸ ਉਤੇ ਵੀ ਗੋਲੀਆਂ ਵਰ੍ਹਾ ਦਿੱਤੀਆਂ। ਉਹ ਵਾਰ-ਵਾਰ ਆਪਣੀ ਸਟੇਗੰਨ ਲੋਡ ਕਰਦਾ ਰਿਹਾ ਅਤੇ ਇਸ ਤਰ੍ਹਾਂ ਹਾਲਵੇਅ ਦੇ ਵਿਚ ਖੜ੍ਹਾ ਰਿਹਾ ਤਾਂ ਕਿ ਕੋਈ ਭੱਜ ਨਾ ਸਕੇ।
ਤਿੰਨ ਮਿੰਟ ਦੇ ਹਮਲੇ ਤੋਂ ਬਾਅਦ ਉਹ ਬਾਹਰ ਆਇਆ ਅਤੇ ਰਸਤੇ ਵਿਚ ਵੀ ਗੋਲੀਆਂ ਚਲਾਉਂਦਾ ਰਿਹਾ। ਉਹ ਆਪਣੀ ਸੂਬਾਰੂ ਸਟੇਸ਼ਨਵੈਗਨ ਕਾਰ ਜੋ ਪਾਰਕ ਵਿਚ ਖੜ੍ਹੀ ਸੀ ਕੋਲ ਆਇਆ ਅਤੇ ਹੋਰ ਅਸਲਾ ਲੈ ਗਿਆ। ਇਹ ਹਮਲਾਵਾਰ ਦੁਬਾਰਾ ਮਸਜਿਦ ਦੇ ਵਿਚ ਗਿਆ ਅਤੇ ਜੋ ਜ਼ਖਮੀ ਹਿੱਲ-ਜ਼ੁਲ ਹੀ ਰਹੇ ਸਨ ਉਨ੍ਹਾਂ ਉਤੇ ਵੀ ਗੋਲੀਆਂ ਚਲਾਈਆਂ। ਇਹ ਹਮਲਾਵਰ ਆਸਟਰੇਲੀਆ ਦਾ ਜੰਮਪਲ ਹੈ ਅਤੇ ਇਸਦਾ ਨਾਂਅ ਬ੍ਰੈਨਟਨ ਟਾਰੈਂਟ ਹੈ। ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ।
ਇਸ ਅੱਤਵਾਦੀ ਨੇ ਪਹਿਲਾ ਡੀਨਜ਼ ਐਵਨਿਊ ਉਤੇ ਸਥਿਤ ਅਲਨੂਰ ਮਸਜਿਦ ਉਤੇ ਹਮਲਾ ਕੀਤਾ ਅਤੇ ਦੂਜੀ ਮਸਜਿਦ ਲਿਨ ਐਵਨਿਊ ਉਤੇ ਹਮਲਾ ਕੀਤਾ ਹੈ। ਕੁੱਲ ਕਿੰਨੇ ਹਮਲਾਵਰ ਸਨ ਅਤੇ ਪੂਰਾ ਪਤਾ ਨਹੀਂ ਹੈ। ਘਟਨਾ 1.53 ਉਤੇ ਹੋਈ ਹੈ ਜਦ ਕਿ ਨਮਾਜ 1.30 ਵਜੇ ਸ਼ੁਰੂ ਹੋਈ ਸੀ। ਮਸਜਿਦ ਦੇ ਵਿਚ ਲਗਪਗ 500 ਵਿਅਕਤੀ ਸਨ ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ।
ਦੂਸਰੀ ਮਸਜਿਦ ਦੇ ਲਾਗੇ ਬੰਗਲਾ ਦੇਸ਼ ਦੀ ਕ੍ਰਿਕਟ ਟੀਮ ਸੀ, ਜਿਸ ਦਾ ਬਚਾਅ ਹੋ ਗਿਆ ਜੋ ਕਿ ਮੈਚ ਖੇਡਣ ਵਾਲੀ ਸੀ। ਹਿ ਹਮਲਾ ਫੇਸ ਬੁੱਕ ਉਤੇ ਲਾਈਵ ਵੀ ਕੀਤਾ ਗਿਆ ਹੈ ਜਿਸ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਹਨ। ਦੁਬਾਰਾ ਵਾਪਿਸ ਆਉਂਦੇ ਹੋਏ ਉਸਨੇ ਇਕ ਸੜਕ ‘ਤੇ ਜਾਂਦੀ ਇਕ ਔਰਤ ਉਤੇ ਵੀ ਗੋਲੀਆਂ ਚਲਾਈਆਂ। ਜਦੋਂ ਉਹ ਭੱਜ ਰਿਹਾ ਸੀ ਤਾਂ ਉਸਨੇ ਇਕ ਹੋਰ ਵਾਹਨ ਨੂੰ ਹਟਾਉਣ ਵਾਸਤੇ ਗੋਲੀਆਂ ਚਲਾਈਆਂ।
ਇਸਨੇ ਆਪਣੀ ਫੇਸਬੁੱਕ ਉਤੇ ਹਥਿਆਰਾਂ ਦੀ ਫੋਟੋ ਅਤੇ ਇਸ ਤਰ੍ਹਾਂ ਦੇ ਹਮਲੇ ਬਾਰੇ ਬਹੁਤ ਕੁਝ ਲਿਖਿਆ ਹੋਇਆ ਸੀ। ਦੇਸ਼ ਦੀ ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਨੂੰ ‘ਕਾਲਾ ਦਿਨ’ ਐਲਾਨਿਆ ਹੈ।
ਸੰਸਦ ਮੈਂਬਰ ਬਖਸ਼ੀ ਵੱਲੋਂ ਸੋਗ ਪ੍ਰਗਟ: ਸ.ਕੰਵਲਜੀਤ ਸਿੰਘ ਨੇ ਕ੍ਰਾਈਸਟਚਰਚ ਵਿਖੇ ਅੱਜ ਹੋਏ ਇਸ ਅੱਤਵਾਦੀ ਹਮਲੇ ਬਾਰੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇਸ਼ ਅਜਿਹਾ ਦੇਸ਼ ਹੈ ਜਿੱਥੇ ਧਾਰਮਿਕ ਆਜ਼ਾਦੀ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਇਹ ਹਮਲਾ ਧਾਰਮਿਕ ਅਜ਼ਾਦੀ ਉਤੇ ਹਮਲੇ ਦਾ ਨਾਲ-ਨਾਲ ਕਾਇਰਤਾ ਭਰਿਆ ਹਮਲਾ ਹੈ, ਜਿਹੜਾ ਅੱਲ੍ਹਾ ਦਾ ਨਾਂਅ ਜੱਪ ਰਹੇ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿਚ ਅਜਿਹਾ ਕਦੇ ਵੀ ਨਹੀਂ ਹੋਇਆ, ਇਹ ਘੋਰ ਨਿੰਦਣਯੋਗ ਘਟਨਾ ਹੈ।
ਨਿਊਜ਼ੀਲੈਂਡ ਹਮਲਾ: ਫੇਸਬੁੱਕ ‘ਤੇ ਲਾਈਵ ਹੋ ਕੇ 17 ਮਿੰਟ ਤੱਕ ਹਮਲਾਵਰ ਦਿਖਾਉਂਦਾ ਰਿਹਾ ਖੂਨੀ ਖੇਡ
Leave a comment
Leave a comment