ਵੈਲਿੰਗਟਨ ‘ਚ ਬੱਸ ਡਰਾਇਵਰ ਨੇ 10 ਸਾਲਾਂ ਬੱਚੀ ਨੂੰ ਸਕੂਲ ਦੀ ਬਜਾਏ ਬਾਰਿਸ਼ ‘ਚ ਉਤਾਰਿਆ ਕਿਸੇ ਹੋਰ ਥਾਂ

TeamGlobalPunjab
1 Min Read

ਆਕਲੈਂਡ: ਇਕ ਵੈਲਿੰਗਟਨ ਦੇ ਉਪਨਗਰ ਮਾਈਰਾਮਰ (Miramar) ਤੋਂ ਬੱਸ ਡਰਾਇਵਰ ਦੀ ਅਣਗਹਿਲੀ  ਸਾਹਮਣੇ ਆਈ ਹੈ। ਜਿਸਨੇ 10 ਸਾਲਾਂ  ਬੱਚੀ ਨੂੰ ਸਕੂਲ ਛੱਡਣ ਦੀ ਬਜਾਏ ਬਾਰਿਸ਼ ‘ਚ ਇਕ ਅਣਜਾਣ ਉਪਨਗਰ  ਛੱਡ ਦਿੱਤਾ।

ਪਿਛਲੇ ਸੋਮਵਾਰ ਬੱਚੀ ਸਕੂਲ ਜਾਣ ਲਈ ਬੱਸ ‘ਚ ਬੈਠੀ ਸੀ ਅਤੇ ਉਸ ਨੇ ਥੋਰਨਡਨ ਦੇ ਕਵੀਨ ਮਾਰਗਰੇਟ  ਕਾਲੇਜ ਜਾਣਾ ਸੀ।ਬੱਚੀ ਦੀ ਮਾਂ  ਨੇ ਦੱਸਿਆ ਕਿ ਬੱਚੀ ਬੱਸ ‘ਚ ਇੱਕ ਕਿਤਾਬ ਪੜਨ ‘ਚ ਮਸ਼ਰੂਫ ਹੋ ਗਈ ਸੀ ਤੇ ਉਹ ਆਪਣੇ ਸਕੂਲ ਦੇ ਸਟਾਪ ‘ਤੇ ਉਤਰਣਾ ਭੁੱਲ ਗਈ। ਬੱਸ ਡਰਾਇਵਰ ਜਦੋਂ ਅਗਲੇ ਰੂਟ ਵੱਲ ਚੱਲ ਪਿਆ ਤਾਂ ਕੁਝ ਸਮੇਂ ਬਾਅਦ ਉਸਨੇ ਬੱਚੀ ਨੂੰ ਬੱਸ ‘ਚ ਬੈਠੀ ਦੇਖਿਆ ਤਾਂ ਬੱਸ ਡਰਾਇਵਰ ਨੇ ਉਸਨੂੰ ਅਨਜਾਣ ਉਪਨਗਰ ‘ਚ ੳਤਾਰ ਦਿੱਤਾ। ਬਾਰਿਸ਼ ‘ਚ ਬੱਚੀ ਨੂੰ ਰੋਂਦਿਆਂ ਦੇਖ ਕੇ ਇਕ ਸਖਸ਼ ਨੇ ਬੱਚੀ ਦੇ ਘਰ ਫੋਨ ਕੀਤਾ ਅਤੇ ਉਸ ਬੱਚੀ ਨੂੰ ਸਕੂਲ ਛੱਡ ਕੇ ਆਇਆ।

ਬੱਸ ਕੰਪਨੀ ਅਤੇ ਮੈਟਲਿੰਕ ਨੇ ਡਰਾਇਵਰ  ਤੋਂ ਕਈ ਤਰ੍ਹਾਂ ਦੀਆਂ ਅਸਫਲਤਾਵਾਂ ਸਵੀਕਾਰੀਆਂ ਹਨ, ਅਤੇ ਕਿਹਾ ਹੈ ਕਿ ਇਹ ਇੱਕ ਅਫ਼ਸੋਸਜਨਕ ਸਥਿਤੀ ਸੀ। ਉਨ੍ਹਾਂ ਨੇ ਈ-ਮੇਲ ਭੇਜ ਕੇ ਬੱਚੀ ਦੇ ਮਾਂਪਿਆ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਬੱਚੀ ਦੇ ਮਾਮਲੇ ‘ਚ ਡਰਾਇਵਰ ਨੇ ਵੱਡੀ ਅਣਗਹਿਲੀ ਵਰਤੀ ਹੈ। ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

Share this Article
Leave a comment