ਹਿਮਾਚਲ ਪ੍ਰਦੇਸ਼ : ਗਰਮੀ ਦਾ ਮੌਸਮ ਆਉਣ ਨਾਲ ਹਰ ਥਾਂ ਤੇ ਪੱਖੇ , ਕੂਲਰ ਤੇ ਏ. ਸੀ.ਦੀਆਂ ਜ਼ਰੂਰਤਾਂ ਵੀ ਵੱਧ ਗਈਆਂ ਹਨ। ਪਰ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਦੀਆਂ ਫ਼ਸਲਾਂ ਵੀ ਪੱਕ ਚੁੱਕੀਆਂ ਹਨ ਤੇ ਕਿਸਾਨ ਆਪਣੀ ਪੂਰੀ ਮਿਹਨਤ ਨਾਲ ਸਾਂਭ ਰਹੇ ਹਨ। ਗਰਮੀਆਂ ਵਿੱਚ ਬਿਜਲੀ ਦੇ ਕੱਟ ਵੀ ਵਧੇਰੇ ਲੱਗਦੇ ਹਨ। ਕਿਊ ਕਿ ਕਿਸਾਨਾਂ ਦੀਆਂ ਲੰਮੇ ਸਮੇਂ ਤੇ ਸਾਂਭੀਆਂ ਫ਼ਸਲਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ।
ਜ਼ਿਕਰਯੋਗ ਗੱਲ ਇਹ ਹੈ ਕਿ ਕਈ ਇਲਾਕੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਦਾ ਬਕਾਇਆ ਕਈ -ਕਈ ਚਿਰਾਂ ਤੋਂ ਇਕੱਠਾ ਕਰਕੇ ਰੱਖਿਆ ਹੁੰਦਾ ਹੈ। ਗੱਲ ਕਰਦੇ ਹਾਂ ਨਾਦੌਣ ਇਲਾਕੇ ਦੀ ਜਿੱਥੇ ਬਿਜਲੀ ਮਾਹਿਰਾਂ ਵੱਲੋਂ 400 ਬਿਜਲੀ ਕੁਨੈਕਸ਼ਨ ਕੱਟੇ ਜਾਣਗੇ। ਵਿਭਾਗ ਨੇ ਇਨ੍ਹਾਂ ਖਪਤਕਾਰਾਂ ਨੂੰ ਸਮੇਂ ਸਿਰ ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਕਾਰਨ ਨੋਟਿਸ ਜਾਰੀ ਕੀਤੇ ਹਨ। ਜੇਕਰ ਸਮੇਂ ਸਿਰ ਬਿਜਲੀ ਦਾ ਬਿੱਲ ਜਮ੍ਹਾ ਨਾ ਕਰਵਾਇਆ ਗਿਆ ਤਾਂ ਇਨ੍ਹਾਂ 400 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਿਜਲੀ ਖਪਤਕਾਰ 29 ਅਪਰੈਲ ਤੱਕ ਆਪਣੇ ਬਿੱਲ ਕੈਸ਼ ਕਾਊਂਟਰ ਜਾਂ ਲੋਕਮਿੱਤਰ ਕੇਂਦਰ ਜਾਂ ਆਨਲਾਈਨ ਅਦਾ ਕਰਨ, ਨਹੀਂ ਤਾਂ ਉਨ੍ਹਾਂ ਦਾ ਬਿਜਲੀ ਦਾ ਕੁਨੈਕਸ਼ਨ ਬਿਨਾਂ ਸੂਚਨਾ ਦਿੱਤੇ ਕੱਟ ਦਿੱਤਾ ਜਾਵੇਗਾ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਿੱਲ ਨਿਰਧਾਰਤ ਸਮੇਂ ਅੰਦਰ ਜਮ੍ਹਾ ਕਰਵਾ ਦੇਣ ਤਾਂ ਜੋ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ।
ਬਿਜਲੀ ਬੋਰਡ ਦੇ ਨਾਦੌਨ ਸਬ-ਡਿਵੀਜ਼ਨ ਦੇ 400 ਖਪਤਕਾਰਾਂ ਦੇ ਨਾਲ ਕਰੀਬ 14 ਲੱਖ ਫਸੇ ਹੋਏ ਹਨ। ਜਿਨ੍ਹਾਂ ਖਪਤਕਾਰਾਂ ਨੇ ਬਿਜਲੀ ਦੇ ਬਿੱਲ ਜਮ੍ਹਾ ਨਹੀਂ ਕਰਵਾਏ ਹਨ, ਉਹ 29 ਅਪ੍ਰੈਲ ਤੱਕ ਬਕਾਇਆ ਬਿੱਲਾਂ ਦਾ ਭੁਗਤਾਨ ਕਰਨ, ਨਹੀਂ ਤਾਂ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਬਿਨਾਂ ਕਿਸੇ ਸੂਚਨਾ ਦੇ ਕੱਟ ਦਿੱਤੇ ਜਾਣਗੇ। ਬਿਜਲੀ ਸਬ ਡਿਵੀਜ਼ਨ ਦੇ ਐਸਡੀਓ ਦਿਨੇਸ਼ ਚੌਧਰੀ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।