ਟੋਕਿਓ: ਦੁਨੀਆ ਦੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਮਸਾਜੋ ਨੋਨਾਕਾ ਦਾ ਦਿਹਾਂਤ ਹੋ ਗਿਆ ਹੈ। ਮਸਾਜੋ ਮੂਲ ਰੂਪ ਤੋਂ ਜਾਪਾਨ ਦੇ ਰਹਿਣ ਵਾਲੇ ਸਨ। ਜਾਪਾਨੀ ਮੀਡੀਆ ਦੇ ਮੁਤਾਬਕ 113 ਦੀ ਉਮਰ ‘ਚ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨੋਨਾਕਾ ਦਾ ਜਨਮ 1905 ਵਿੱਚ ਹੋਇਆ ਸੀ। ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਵਿਰਧ ਵਿਅਕਤੀ ਦੇ ਰੁਪ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਉਨ੍ਹਾਂ ਦਾ ਨਾਮ ਦਰਜ ਕੀਤਾ ਗਿਆ ਹੈ ।
ਦੱਸਿਆ ਜਾਂਦਾ ਹੈ ਕਿ ਜਿਸ ਸਾਲ ਦੁਨੀਆ ਦੇ ਮਹਾਨ ਵਿਗਿਆਨੀ ਐਲਬਰਟ ਆਇਨਸਟਾਈਨ ਨੇ ਸੰਪਰਕ ਦਾ ਸਿਧਾਂਤ ( theory of relativity ) ਸਥਾਪਤ ਕੀਤਾ ਸੀ, ਉਸ ਦੇ ਹੀ ਕੁੱਝ ਮਹੀਨੇ ਬਾਅਦ ਨੋਨਾਕਾ ਦਾ ਜਨਮ ਹੋਇਆ ਸੀ।
ਗਿਨੀਜ਼ ਬੁੱਕ ਆਫ ਵਰਲਡ ਦੀ ਟੀਮ ਨੇ ਨੋਨਾਕਾ ਨੂੰ ਸਭ ਤੋਂ ਵੱਧ ਉਮਰ ਦੇ ਜ਼ਿੰਦਾ ਵਿਅਕਤੀ ਦੇ ਰੂਪ ‘ਚ ਇਨ੍ਹਾਂ ਦੀ ਪਹਿਚਾਣ ਕੀਤੀ ਸੀ। ਨੋਨਾਕਾ ਦੇ ਪੋਤੇ ਯੂਕੋ ਨੇ ਦੱਸਿਆ ਕਿ ਆਪਣੇ ਦਾਦੇ ਦੀ ਮੌਤ ‘ਤੇ ਉਹ ਬਹੁਤ ਦੁਖੀ ਹਨ। ਉਹ ਹਮੇਸ਼ਾ ਦੀ ਤਰ੍ਹਾਂ ਉਸ ਦਿਨ ਵੀ ਸਾਰੇ ਕੰਮ ਹਰ ਰੋਜ਼ ਦੀ ਤਰ੍ਹਾਂ ਕਰ ਰਹੇ ਸਨ, ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕੀਤਾ ਬੜੀ ਸ਼ਾਂਤੀ ਨਾਲ ਉਨ੍ਹਾਂ ਨੇ ਸਵਾਸ ਤਿਆਗ ਦਿੱਤੇ।
ਨੋਨਾਕਾ ਦੇ ਛੇ ਭਰਾ ਅਤੇ ਇੱਕ ਭੈਣ ਹੈ ਉਨ੍ਹਾਂ ਦਾ ਵਿਆਹ 1931 ਵਿੱਚ ਹੋਈਆ ਸੀ, ਉਨ੍ਹਾਂ ਦੇ ਪੰਜ ਬੱਚੇ ਹਨ। ਉਹ ਟੋਕਿਓ ‘ਚ ਇੱਕ ਹੋਟਲ ਚਲਾਉਂਦੇ ਸਨ, ਕੰਮ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਉਹ ਟੀਵੀ ‘ਤੇ ਸੂਮੋ ਦੀ ਕੁਸ਼ਤੀ ਨੂੰ ਦੇਖਣਾ ਪਸੰਦ ਕਰਦੇ ਸਨ।
ਤੁਹਾਨੂੰ ਦੱਸ ਦੇਈਏ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਉਮਰ ਦੇ ਲੋਕ ਜਪਾਨ ਤੋਂ ਹੁੰਦੇ ਹਨ। ਇਸ ਤੋਂ ਪਹਿਲਾਂ 2013 ਵਿੱਚ 116 ਸਾਲ ਦੇ ਜਿਰੋਮੋਨ ਕਿਮੁਰਾ ਦਾ ਦਿਹਾਂਤ ਹੋਇਆ ਸੀ। ਉਥੇ ਹੀ ਹੁਣ ਤੱਕ ਦੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਜੀਨ ਲੁਇਸ ਦਾ ਦਿਹਾਂਤ 122 ਸਾਲ ਦੀ ਉਮਰ ਵਿੱਚ ਸਾਲ 1997 ਵਿੱਚ ਹੋਇਆ ਸੀ ।
