Monday , August 19 2019
Home / ਸਿਆਸਤ / ਨਹੀਂ ਮੰਨੇ ਸਿੱਧੂ, ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕੀਤਾ ਮਨਜੂਰ, ਪੰਜਾਬ ਦੀ ਰਾਜਨੀਤੀ ‘ਚ ਆਇਆ ਵੱਡਾ ਭੂਚਾਲ

ਨਹੀਂ ਮੰਨੇ ਸਿੱਧੂ, ਕੈਪਟਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਕੀਤਾ ਮਨਜੂਰ, ਪੰਜਾਬ ਦੀ ਰਾਜਨੀਤੀ ‘ਚ ਆਇਆ ਵੱਡਾ ਭੂਚਾਲ

ਚੰਡੀਗੜ੍ਹ : ਆਖਰਕਾਰ ਉਹ ਹੋਇਆ ਜਿਸ ਦਾ ਰਾਜਨੀਤਕ ਮਾਹਰਾਂ ਨੂੰ ਡਰ ਸੀ। ਕੈਪਟਨ ਸਿੱਧੂ ਵਿਵਾਦ ਹੱਲ ਕਰਨ ਵਿੱਚ ਕਾਂਗਰਸ ਹਾਈ ਕਮਾਂਡ ਫੇਲ੍ਹ ਰਿਹਾ ਕਿਉਂਕਿ ਦਿੱਲੀ ‘ਚ ਹਾਈ ਕਮਾਂਡ ਸਾਹਮਣੇ ਨਾ ਤਾਂ ਨਵਜੋਤ ਸਿੰਘ ਸਿੱਧੂ ਮੰਨੇ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ। ਅੰਤ ਕਾਲ ਨੂੰ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਰਾਜਨੀਤਕ ਜਿੱਤ ਹੋਈ ਤੇ ਉਨ੍ਹਾਂ ਨੇ ਸਿੱਧੂ ਦਾ ਅਸਤੀਫਾ ਮਨਜੂਰ ਕਰ ਲਿਆ। ਇਸ ਸਬੰਧੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਜ਼ਾਰਤ ਵਿੱਚੋਂ ਅਸਤੀਫਾ ਮਨਜੂਰ ਕਰ ਲਿਆ ਹੈ ਤੇ ਇਸ ਅਸਤੀਫੇ ਨੂੰ ਉਸੇ ਹਾਲਤ ਵਿੱਚ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਫਾਇਨਲੀ ਮਨਜੂਰੀ ਲਈ ਭੇਜ ਦਿੱਤਾ ਗਿਆ ਹੈ।

ਤੇਜੀ ਨਾਲ ਬਦਲੇ ਇਨ੍ਹਾਂ ਘਟਨਾਕ੍ਰਮਾਂ ‘ਤੇ ਆਪਣੀ ਰਾਏ ਦਿੰਦਿਆਂ ਮਾਹਰ ਦੱਸਦੇ ਹਨ ਕਿ ਜੇਕਰ ਗੱਲ ਇੱਥੇ ਤੱਕ ਟਿਕੀ ਰਹੇ ਤਾਂ ਸੱਤਾਧਾਰੀਆਂ ਨੂੰ ਕੋਈ ਵੱਡਾ ਫਰਕ ਨਹੀਂ ਪਏਗਾ, ਪਰ ਕੈਪਟਨ ਵਜ਼ਾਰਤ ‘ਚੋਂ ਬਾਹਰ ਹੋਣ ਤੋਂ ਬਾਅਦ ਜੇਕਰ ਕੈਪਟਨ ਦੀ ਪੁਲਿਸ ਨੇ ਸਥਾਨਕ ਸਰਕਾਰਾਂ ਵਿਭਾਗ ਅੰਦਰੋਂ ਫਾਇਲਾਂ ਗੁੰਮ ਹੋਣ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਰੁੱਖ ਸਿੱਧੂ ਵੱਲ ਮੋੜ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚ ਜਾਣਗੇ ਜਿੱਥੇ ਉਹ ਬਾਦਲਾਂ ਨੂੰ ਪਹੁੰਚਾਉਣਾ ਚਾਹੁੰਦੇ ਸਨ, ਯਾਨੀਕਿ ਜੇਲ੍ਹ। ਇੱਧਰ ਦੂਜੇ ਪਾਸੇ ਜੇਕਰ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਨੂੰ ਦੇਖਿਆ ਜਾਵੇ ਤਾਂ ਉਹ ਬੋਲਣ ਲੱਗਿਆਂ ਇਸ ਗੱਲ ਦੀ ਪ੍ਰਵਾਹ ਘੱਟ ਹੀ ਕਰਿਆ ਕਰਦੇ ਹਨ ਕਿ ਜਿਸ ਦੇ ਖਿਲਾਫ ਉਹ ਬੋਲ ਰਹੇ ਹਨ ਅੱਗੇ ਉਹ ਬੰਦਾ ਕੀ ਹੈਸੀਅਤ ਰੱਖਦਾ ਹੈ ਤੇ ਜੇਕਰ ਵਜ਼ਾਰਤ ‘ਚੋਂ ਬਾਹਰ ਹੁੰਦਿਆਂ ਹੀ ਸਿੱਧੂ ਨੇ ਕੈਪਟਨ ਦੇ ਖਿਲਾਫ ਵੀ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸੂਬੇ ਦੀ ਸਿਆਸਤ ਕੀ ਰੁੱਖ ਅਪਣਾਵੇਗੀ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

Check Also

ਸੁਖਬੀਰ ਨੇ ਖੋਲ੍ਹ ‘ਤੇ ਜਾਖੜ ਦੇ ਅੰਦਰਲੇ ਰਾਜ਼? ਅਬੋਹਰ ‘ਚ ਨਸ਼ਾ ਸੁਨੀਲ ਜਾਖੜ ਵਿਕਵਾ ਰਿਹੈ?  ਨਸ਼ਾ ਤਸਕਰਾਂ, ਪੁਲਿਸ ਤੇ ਜਾਖੜ ਦੀਆਂ ਫੋਨ ਕਾਲਾਂ ਬਾਰੇ ਸੁਖਬੀਰ ਨੇ ਕਰਤੇ ਵੱਡੇ ਖੁਲਾਸੇ

ਫ਼ਾਜਿਲਕਾ : ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ …

Leave a Reply

Your email address will not be published. Required fields are marked *