Friday , August 16 2019
Home / Featured Videos / ਨਸ਼ੇ ‘ਚ ਧੁੱਤ ਡਾਕਟਰ ਨੇ ਔਰਤ ਨਾਲ ਕੀਤਾ ਵੱਡਾ ਕਾਰਾ, ਕਾਂਡ ਕਰਨ ਤੋਂ ਬਾਅਦ ਸੁੱਟਿਆ ਸੜਕ ‘ਤੇ

ਨਸ਼ੇ ‘ਚ ਧੁੱਤ ਡਾਕਟਰ ਨੇ ਔਰਤ ਨਾਲ ਕੀਤਾ ਵੱਡਾ ਕਾਰਾ, ਕਾਂਡ ਕਰਨ ਤੋਂ ਬਾਅਦ ਸੁੱਟਿਆ ਸੜਕ ‘ਤੇ

ਬਠਿੰਡਾ: ਪਤੀ ਪਤਨੀ ਦੇ ਨਾਜ਼ੁਕ ਰਿਸ਼ਤੇ ਵਿਚਾਲੇ ਅਕਸਰ ਹੀ ਝਗੜੇ ਹੁੰਦੇ ਤੁਸੀ ਸੁਣੇ ਹੋਣਗੇ ਪਰ ਬਠਿੰਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਲੋਕਾ ਦਾ ਇਲਾਜ਼ ਕਰਨ ਵਾਲੇ ਡਾਕਟਰ ਨੇ ਆਪਣੀ ਘਰਵਾਲੀ ਨੂੰ ਹੀ ਲਹੂ ਲੁਹਾਣ ਕਰਕੇ ਜ਼ਖਮੀ ਕਰ ਦਿੱਤਾ। ਪੀੜ੍ਹਤ ਸ਼ੀਤਲ ਮੁਤਾਬਿਕ ਉਸ ਦੇ ਪਤੀ ਦਾ ਇਹ ਤੀਜਾ ਵਿਆਹ ਸੀ। ਉਸ ਦਾ ਪਤੀ ਜਾਨਿਕੇ ਡਾਕਟਰ ਰਮਨਦੀਪ ਮਿੱਤਲ ਅਕਸਰ ਹੀ ਨਸ਼ੇ ਕਰਦਾ ਸੀ ਜਿਸ ਨੂੰ ਲੈ ਕੇ ਦੋਹਾਂ ਵਿੱਚਾਲੇ ਅਕਸਰ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ।

ਅੱਕ ਕੇ ਪਰਿਵਾਰ ਵਾਲਿਆਂ ਨੇ ਵੀ ਮੀਆਂ ਬੀਵੀ ਨੂੰ ਮਜਬੂਰਣ ਘਰੋਂ ਕੱਡ ਦਿੱਤਾ ਸੀ ਜਿਸ ਤੋਂ ਬਾਅਦ ਉਹ ਕਿਰਾਏ ਦੇ ਮਕਾਨ ਵਿੱਚ ਰਿਹ ਰਹੇ ਸਨ। ਇਲਜ਼ਾਮ ਮੁਤਾਬਿਕ ਉਸ ਦਾ ਪਤੀ ਮਹਿਜ਼ ਕੁਝ ਸਮਾ ਪਹਿਲਾਂ ਕਹੀ ਗਈ ਛੋਟੀ ਜਹੀ ਗਲ ਤੋਂ ਨਰਾਜ਼ ਹੋ ਗਿਆ ਤੇ ਆਪਣੀ ਪਤਨੀ ਨੂੰ ਬੈਡ ਉਪਰ ਸੁਟਕੇ ਦੰਦੀਆਂ ਵੱਡ ਵੱਡ ਕੇ ਖਾਣ ਲੱਗ ਪਿਆ। ਸ਼ੀਤਲ ਰੋਂਦੀ ਰਹੀ, ਚੀਕ ਦੀ ਰਹੀ ਪਰ ਹੈਵਾਨ ਪਤੀ ਨਸ਼ੇ ‘ਚ ਧੁਤ ਹੋਕੇ ਆਪਣੀ ਪਤਨੀ ਨੂੰ ਦੰਦੀਆ ਵੱਡ ਵੱਡ ਖਾਂਦਾਂ ਰਿਹਾ।

ਮੌਕੇ ਤੇ ਪਹੁੰਚੀ ਪੁਲਿਸ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੀਤਲ ਨਾਮ ਦੀ ਲੜਕੀ ਕਿਸੇ ਤਰ੍ਹਾਂ ਸਾਡੇ ਕੋਲ ਪੁਲਿਸ ਥਾਣੇ ਪਹੁੰਚੀ ਤਾਂ ਅਸੀਂ ਇਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਦੇ ਸਾਰੇ ਸਰੀਰ ਤੇ ਦੰਦੀਆਂ ਵੱਢੀਆਂ ਹੋਈਆਂ ਸਨ ਅਤੇ ਨੱਕ ਦੰਦੀ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ ਸੀ। ਪੁਲਿਸ ਨੇ ਬਿਆਨ ਦਰਜ ਕਰ ਲਏ ਹਨ ਅਤੇ ਬਣਦੀ ਕਾਰਵਾਈ ਕੀਤੇ ਜਾਣ ਦੀ ਗਲ ਕੀਤੀ ਜਾ ਰਹੀ ਹੈ।
ਇਸ ਮਾਮਲੇ ਨੂੰ ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ 21ਵੀਂ ਸਦੀ ਦੇ ਇਸ ਪੜ੍ਹੇ ਲਿਖੇ ਯੁਗ ਚ ਲੋਕਾਂ ਨੂੰ ਬਚਾਉਣ ਵਾਲਾ ਡਾਕਟਰ ਇਸ ਤਰਾਂ ਦੀ ਨੀਚ ਹਰਕਤ ਕਰ ਸਕਦਾ ਬਹੈਰਹਾਲ ਪੁਲਿਸ ਕਾਰਵਾਈ ਦਾ ਦਿਲਾਸਾ ਦੇ ਰਹੀ ਹੈ।

Check Also

 ਆਹ ਲੱਗ ਗਿਆ ਪਤਾ ਕੌਣ ਚੁੱਕ ਰਿਹਾ ਸੀ ਬੱਚੇ, ਮੌਕੇ ਤੋਂ ਫੜ ਲਿਆ ਮੁਲਜ਼ਮ ਨੂੰ, ਤੇ ਕਰਤਾ ਪੁਲਿਸ ਹਵਾਲੇ

ਹੁਸ਼ਿਆਰਪੁਰ : ਸੂਬੇ ‘ਚ ਬੱਚੇ ਚੁੱਕਣ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਹ ਘਟਨਾਵਾਂ …

Leave a Reply

Your email address will not be published. Required fields are marked *