Home / ਸੰਸਾਰ / ਨਸ਼ੇ ‘ਚ ਫੌਜਣ ਨੇ ਕੀਤੀਆਂ ਹੱਦਾਂ ਪਾਰ, ਫੌਜੀ ਸਾਥੀ ਦਾ ਕੀਤਾ ਸਰੀਰਕ ਸ਼ੋਸ਼ਣ
Drunk female trooper assault on male

ਨਸ਼ੇ ‘ਚ ਫੌਜਣ ਨੇ ਕੀਤੀਆਂ ਹੱਦਾਂ ਪਾਰ, ਫੌਜੀ ਸਾਥੀ ਦਾ ਕੀਤਾ ਸਰੀਰਕ ਸ਼ੋਸ਼ਣ

ਅੱਜਕਲ ਤੁਸੀ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਤੁਸੀਂ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ, ਜਿਸ ਵਿਚ ਇੱਕ ਔਰਤ ਵਲੋਂ ਇੱਕ ਆਦਮੀ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇੰਗਲੈਂਡ ਦੇ ਬਰਕਸ਼ਾਇਰ ‘ਚ ਇੱਕ ਫ਼ੌਜਣ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਜੁਨੀਅਰ ਫ਼ੌਜੀ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਔਰਤ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਬਰਤਾਨੀ ਮੀਡੀਆ ਚ ਇਹ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹੀ ਹਰਕਤ ਕਿਸੇ ਮਰਦ ਨੇ ਕੀਤੀ ਹੁੰਦੀ ਤਾਂ ਉਸਨੂੰ ਤੁਰੰਤ ਜੇਲ੍ਹ ਭੇਜ ਦਿੱਤਾ ਜਾਂਦਾ ਪਰ ਔਰਤ ਹੋਣ ਕਾਰਨ ਉਸਨੂੰ ਸਿਰਫ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ। ਹਾਲਾਂਕਿ ਮਰਦ ਫ਼ੌਜੀਆਂ ਨੇ ਉਕਤ ਔਰਤ ਖਿਲਾਫ਼ ਸਖਤ ਕਾਰਵਾਈ ਨਾ ਕੀਤੇ ਜਾਣ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ 25 ਸਾਲਾ ਕੋਰੀ ਏਲਿਸ ਹੋਲਮੈਸ ਨਾਂ ਦੀ ਮਹਿਲਾ ਫ਼ੌਜਣ ਨੇ ਸ਼ਰਾਬ ਦੇ ਨਸ਼ੇ ਚ ਰਾਤ ਦੇ 3 ਵਜੇ ਆਪਣੇ ਇੱਕ ਜੂਨੀਅਰ ਮਰਦ ਸਾਥੀ ਨਾਲ ਸਰੀਰਕ ਸ਼ੋਸ਼ਣ ਕੀਤਾ। ਘਟਨਾ ਲੰਘੇ ਐਤਵਾਰ ਦੀ ਦੱਸੀ ਗਈ ਹੈ। ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਫ਼ੌਜੀ ਨੇ ਮਦਦ ਲਈ ਆਵਾਜ਼ਾਂ ਵੀ ਲਗਾਈਆਂ ਤੇ ਇਸ ਤੋਂ ਬਾਅਦ ਹੋਰਨਾਂ ਫ਼ੌਜੀ ਵੀ ਉੱਥੇ ਪੁੱਜ ਗਏ।

ਬਾਅਦ ਵਿਚ ਉੱਚ ਅਧਿਕਾਰੀਆਂ ਨੇ ਫੌਜਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਗੇ ਤੋਂ ਅਜਿਹੀ ਘਟਨਾ ਦੁਬਾਰਾ ਹੁੰਦੀ ਹੈ ਤਾਂ ਉਸਨੂੰ ਫੌਜ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।

Check Also

ਐਂਥਨੀ ਅਲਬਾਨੀਜ਼ ਨੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ, ਕਵਾਡ ਕਾਨਫਰੰਸ ਵਿੱਚ ਹੋਣਗੇ ਸ਼ਾਮਿਲ

ਕੈਨਬਰਾ- ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਨੇ ਟੋਕੀਓ ਵਿੱਚ ਕਵਾਡ ਕਾਨਫਰੰਸ ਤੋਂ …

Leave a Reply

Your email address will not be published.