ਅਮਰੀਕਾ ‘ਚ ਫਿਰ ਹਿੰਦੂ ਮੰਦਿਰ ਨੂੰ ਬਣਾਇਆ ਗਿਆ ਨਿਸ਼ਾਨਾ, ਲਿਖੇ ਗਏ ਭੜਕਾਊ ਨਾਅਰੇ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਇੱਕ ਵਾਰ ਫਿਰ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਲਜ਼ਾਮ ਅਨੁਸਾਰ ਭਾਰਤ ਵਿਰੋਧੀ ਅਤੇ ਗਰਮਖਿਆਲੀ ਸਮਰਥਕਾਂ ਨੇ ਕੈਲੀਫੋਰਨੀਆ ਵਿੱਚ ਇੱਕ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਮੰਦਿਰ ਦੀ ਬਾਹਰਲੀ ਕੰਧ ‘ਤੇ ਭੜਕਾਊ ਨਾਅਰੇ ਵੀ ਲਿਖੇ ਹਨ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨੇਵਾਰਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਨੂੰ ਲੈ ਕੇ ਅਮਰੀਕਾ ਦੇ ਸਾਰੇ ਵੱਡੇ ਵਾਅਦਿਆਂ ਦੇ ਬਾਵਜੂਦ ਉਥੋਂ ਦਾ ਪ੍ਰਸ਼ਾਸਨ ਹਿੰਦੂ ਮੰਦਿਰਾਂ ਦੀ ਸੁਰੱਖਿਆ ਕਰਨ ਦੇ ਸਮਰੱਥ ਨਹੀਂ ਜਾਪ ਰਿਹਾ।

ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਐਕਸ ‘ਤੇ ਪੋਸਟ ਕੀਤਾ ਗਿਆ ਹੈ ਕਿ ਨੇਵਾਰਕ, ਕੈਲੀਫੋਰਨੀਆ ਦੇ ਸਵਾਮੀਨਾਰਾਇਣ ਮੰਦਿਰ ਦਾ ਗਰਮਖਿਆਲੀ ਸਮਰਥਕਾਂ ਵੱਲੋਂ ਅਪਮਾਨ ਕੀਤਾ ਗਿਆ ਹੈ। ਮੰਦਿਰ ਦੀਆਂ ਕੰਧਾਂ ‘ਤੇ ਗਰਮਖਿਆਲੀ ਨਾਅਰੇ ਲਿਖੇ ਹੋਏ ਹਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -

Share this Article
Leave a comment