Breaking News

ਨਰਿੰਦਰ ਮੋਦੀ ਦੀ ਫਿਲਮ ਤੇ ਚੱਲਿਆ ਚੋਣ ਕਮਿਸ਼ਨ ਦਾ ਡੰਡਾ, ਚੋਣਾਂ ਤੱਕ ਰਿਲੀਜ਼ ‘ਤੇ ਲੱਗੀ ਰਹੇਗੀ ਰੋਕ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਫਿਲਮ ‘ਤੇ ਚੋਣ ਕਮਿਸ਼ਨ ਨੇ ਰੋਕ ਲਗਾ ਦਿੱਤੀ ਹੈ। ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ। ਬਾਓਪਿਕ ਨੂੰ ਰਿਲੀਜ਼ ਕਰਨ ਜਾਂ ਨਾ ਕਰਨ ਦਾ ਫੈਸਲਾ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ‘ਤੇ ਛੱਡ ਦਿੱਤਾ ਸੀ। ਵਿਰੋਧੀ ਲਗਾਤਾਰ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਕਰ ਰਿਹਾ ਸੀ, ਕਿਉਂਕਿ ਉਸ ਦਾ ਕਹਿਣਾ ਹੈ ਕਿ ਇਸ ਨਾਲ ਚੋਣ ਜ਼ਾਬਤਾ ਦੀ ਉਲੰਘਣਾ ਹੁੰਦੀ ਹੈ। ਫਿਲਮ ਦੀ ਰਿਲੀਜ਼ ਇਕ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੇ ਪ੍ਰਤੀ ਵੋਟਰ ਪ੍ਰਭਾਵਿਤ ਹੋਣਗੇ।

ਫਿਲਮ ਦੀ ਰਿਲੀਜ਼ ਤੇ ਰੋਕ ਲਗਾਉਣ ਦਾ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਹੀ ਸੈਂਸਰ ਬੋਰਡ ਤੋਂ ਇਸ ਨੂੰ ‘ਯੂ’ ਸਰਟੀਫਿਕੇਟ ਮਿਲਿਆ ਹੈ। ਮੰਗਲਵਾਰ ਨੂੰ ਫਿਲਮ ਨੂੰ ‘ਯੂ’ ਸਰਟੀਫਿਕੇਟ ਮਿਲਿਆ ਸੀ ਅਤੇ ਹੁਣ ਇਹ ਯਕੀਨੀ ਕਰਨਾ ਨਿਰਮਾਤਾਵਾਂ ਦੇ ਹੱਥ ਸੀ ਕਿ ਉਹ ਉਸ ਨੂੰ ਤੈਅ ਤਾਰੀਕ ‘ਤੇ ਰਿਲੀਜ਼ ਕਰਦੇ ਹਨ ਜਾਂ ਨਹੀਂ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਕਾਰਨ ਪੂਰੇ ਦੇਸ਼ ‘ਚ ਚੋਣ ਜ਼ਾਬਤਾ ਲਾਗੂ ਹੈ, ਅਜਿਹੇ ‘ਚ ਫਿਲਮ ‘ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ‘ਚ ਕਾਂਗਰਸ ਵਰਕਰਾਂ ਨੇ ਪਟੀਸ਼ਨ ਦਾਖਲ ਕੀਤੀ ਸੀ। ਜਿਸ ‘ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ। ਕੋਰਟ ਨੇ ਕਿਹਾ ਸੀ ਕਿ ਉਹ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਨਹੀਂ ਕਰ ਸਕਦਾ ਹੈ। ਕੋਰਟ ਨੇ ਕਿਹਾ ਕਿ ਫਿਲਮ ਨੂੰ ਅਜੇ ਸੈਂਸਰ ਬੋਰਡ ਨੇ ਵੀ ਪ੍ਰਮਾਣ ਪੱਤਰ ਜਾਰੀ ਨਹੀਂ ਕੀਤਾ ਹੈ। ਕੋਰਟ ਨੇ ਕਿਹਾ ਸੀ ਕਿ ਜੇਕਰ ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੁੰਦੀ ਹੈ, ਜਿਵੇਂ ਕਿ ਕਾਂਗਰਸ ਵਰਕਰ ਨੇ ਦਾਅਵਾ ਕੀਤਾ ਹੈ ਤਾਂ ਵੀ ਇਹ ਉੱਚਿਤ ਹੋਵੇਗਾ ਕਿ ਉਹ ਚੋਣ ਕਮਿਸ਼ਨ ਕੋਲ ਜਾਣ। ਇਹ ਫੈਸਲਾ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਕੀ ਫਿਲਮ ਚੋਣ ਜ਼ਾਬਤਾ ਦੀ ਉਲੰਘਣਾ ਕਰਦੀ ਹੈ ਜਾਂ ਨਹੀਂ।

Check Also

ਅੱਜ PM ਮੋਦੀ ਮੱਧ ਪ੍ਰਦੇਸ਼ ਇੱਕ ਦਿਨਾਂ ਦੌਰੇ ‘ਤੇ, ਭੋਪਾਲ ‘ਚ ਜੁਆਇੰਟ ਕਮਾਂਡਰਜ਼ ਕਾਨਫਰੰਸ-2023 ‘ਚ ਕਰਨਗੇ ਸ਼ਿਰਕਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ ਨੂੰ) ਇੱਕ ਦਿਨਾਂ ਦੌਰੇ ‘ਤੇ ਮੱਧ ਪ੍ਰਦੇਸ਼ …

Leave a Reply

Your email address will not be published. Required fields are marked *